ਅਰਸ਼ਪ੍ਰੀਤ ਨੇ ਸੇਵਾ ਦੇ ਕੰਮ ਨੂੰ ਦੱਸਿਆ ਮਾਣ ਅਤੇ ਸੰਤੋਸ਼ਜਨਕ
ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਸੇਵੀ ਗੁਰਮੀਤ ਸਿੰਘ ਪਰਜਾਪਤੀ ਦੇ ਬੇਟੇ ਅਰਸ਼ਪ੍ਰੀਤ ਸਿੰਘ ਵਲੋਂ ਸਟੇਟ ਬੈਂਕ ਆਫ ਇੰਡੀਆ ਦੇ ਸਥਾਪਨਾ ਦਿਵਸ ’ਤੇ ਖੂਨਦਾਨ ਕੀਤਾ ਗਿਆ। ਇਹ ਪਹਿਲਾ ਮੌਕਾ ਸੀ ਜਦੋਂ ਅਰਸ਼ਪ੍ਰੀਤ ਸਿੰਘ ਵਲੋਂ ਖੂਨਦਾਨ ਕੀਤਾ ਗਿਆ। ਅਰਸ਼ਪ੍ਰੀਤ ਸਿੰਘ ਨੇ ਦੱਸਿਆ ਉਹਨਾਂ ਵਲੋਂ ਪਹਿਲੀ ਵਾਰ ਖੂਨਦਾਨ ਕਰਕੇ ਮਾਣ ਮਹਿਸੂਸ ਕਰ ਰਹੇ ਹਨ। ਇਹ ਵਾਕਿਆ ਹੀ ਮਾਣ ਅਤੇ ਸੰਤੋਖਜਨਕ ਫੀਲਿੰਗ ਹੈ ਅਤੇ ਹੁਣ ਉਹ ਭਵਿੱਖ ਵਿੱਚ ਵੀ ਖੂਨਦਾਨ ਕਰਦੇ ਰਹਿਣਗੇ ਤੇ ਦੂਜੇ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਗੇ। ਜਿਕਰਯੋਗ ਹੈ ਕਿ ਸਟੇਟ ਬੈਂਕ ਆਫ ਇੰਡੀਆ ਵਲੋਂ ਆਪਣੇ ਸਥਾਪਨਾ ਦੇ ਦਿਵਸ ’ਤੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਮਾਨਸਾ ਵਿੱਚ ਖੂਨਦਾਨ ਕੈਂਪ ਬਰਾਂਚ ਮੈਨੇਜਰ ਟੋਨੀ ਕੁਮਾਰ ਜਾਜੋਰੀਆ ਦੀ ਅਗਵਾਈ ਵਿੱਚ ਲਾਇਆ ਗਿਆ। ਇਹ ਖੂਨਦਾਨ ਕੈਂਪ ਸਿਵਲ ਹਸਪਤਾਲ ਮਾਨਸਾ ਦੀ ਬਲੱਡ ਬੈਂਕ ਟੀਮ ਵੱਲੋਂ ਲਾਇਆ ਗਿਆ ਸੀ ਤੇ ਇਸ ਕੈਂਪ ਵਿੱਚ 100 ਤੋਂ ਜਿਆਦਾ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਸੀ। ਪਹਿਲੀਵਾਰ ਖੂਨਦਾਨ ਕਰਕੇ ਉਤਸ਼ਾਹਿਤ ਅਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਕੀਤੇ ਗਏ ਖੂਨਦਾਨ ਨਾਲ ਕਈ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਮੈਨੂੰ ਇਹ ਸੇਵਾ ਕਰਨ ਦੀ ਪ੍ਰੇਰਨਾ ਮੇਰੇ ਪ੍ਰੇਰਨਾ ਸ੍ਰੋਤ ਮੇਰੇ ਦਾਦਾ ਜੀ ਠੇਕੇਦਾਰ ਲਾਲ ਸਿੰਘ ਅਤੇ ਪਿਤਾ ਸਮਾਜਸੇਵੀ ਗੁਰਮੀਤ ਸਿੰਘ ਪ੍ਰਜਾਪਤੀ ਯੂਥ ਪ੍ਰਧਾਨ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ ਅਤੇ ਜਿਲਾ ਪ੍ਰਧਾਨ ਅਜਾਦ ਕਿਸਾਨ ਮੋਰਚਾ ਪੰਜਾਬ ਜ਼ਿਲਾ ਫਾਜਿਲਕਾ ਤੋਂ ਮਿਲੀ ਹੈ। ਇਸ ਮੌਕੇ ਸਾਰੇ ਖੂਨਦਾਨੀਆਂ ਨੂੰ ਯਾਦਗਾਰੀ ਮੋਮੈਂਟੋ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਅਕਾਸ਼ ਜਾਜੋਰੀਆ, ਜਸਵੀਰ ਸਿੰਘ, ਨਰੇਸ਼ ਕੁਮਾਰ, ਰਾਜੇਸ਼ ਕੁਮਾਰ ਆਦਿ ਵੀ ਹਾਜਰ ਸਨ।