ਕੋਟਕਪੂਰਾ, 5 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੀ ਸਮਾਜਸੇਵੀ ਸੰਸਥਾ ਅਲਾਇੰਸ ਕਲੱਬ ਕੋਟਕਪੂਰਾ ਡਾਇਮੰਡ ਅਤੇ ਅਲਾਇੰਸ ਕਲੱਬ ਡਾਇਮੰਡ ਯੂਥ ਦਾ ਸਲਾਨਾ ਸੰਮੇਲਨ 5 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਾਮ 4:00 ਵਜੇ ਸੇਠ ਕੇਦਾਰ ਨਾਥ ਧਰਮਸ਼ਾਲਾ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕਲੱਬ ਦੇ ਚਾਰਟਰ ਪ੍ਰਧਾਨ ਚਰਨਦਾਸ ਗਰਗ ਨੇ ਦੱਸਿਆ ਕਿ ਇਸ ਕਨਵੈਨਸ਼ਨ ਵਿੱਚ ਅਲਾਇੰਸ ਪੰਜਾਬ ਦੇ ਸੰਸਥਾਪਕ ਗੁਰੂਗ੍ਰਾਮ ਤੋਂ ਐਲੀ. ਸੁਭਾਸ਼ ਮੰਗਲਾ ਮੁੱਖ ਮਹਿਮਾਨ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਆਰ.ਐਲ. ਬੱਤਰਾ, ਨਿਰੰਜਨ ਸਿੰਘ ਰੱਖੜਾ ਅਤੇ ਡਿਪਟੀ ਡਿਸਟ੍ਰਿਕਟ ਗਵਰਨਰ ਓਮ ਪ੍ਰਕਾਸ਼ ਗੋਇਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸੰਮੇਲਨ ਦੌਰਾਨ, ਮੁੱਖ ਮਹਿਮਾਨ ਵੱਲੋਂ, ਅਲਾਇੰਸ ਡਾਇਮੰਡ ਦੇ ਪ੍ਰਧਾਨ ਰਾਕੇਸ਼ ਗਰਗ ਅਤੇ ਉਨ੍ਹਾਂ ਦੀ ਟੀਮ ਅਤੇ ਅਲਾਇੰਸ ਯੂਥ ਪ੍ਰਧਾਨ ਮੋਹਿਤ ਮਹਿਤਾ ਅਤੇ ਉਨ੍ਹਾਂ ਦੀ ਟੀਮ ਨੂੰ ਆਪਣੇ ਅਹੁਦੇ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਦੀ ਸਹੁੰ ਚੁੱਕਾਉਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸੰਮੇਲਨ ਦੌਰਾਨ ਅਲਾਇੰਸ ਕਲੱਬ ਵੱਲੋਂ ਅਲਾਇੰਸ ਬਿਜ਼ਨਸ ਕਨੈਕਟ ਕੋਟਕਪੂਰਾ ਨਾਮਕ ਇੱਕ ਨਵਾਂ ਪ੍ਰੋਜੈਕਟ ਵੀ ਜਾਰੀ ਕੀਤਾ ਜਾਵੇਗਾ, ਜਿਸ ਦੇ ਪ੍ਰਧਾਨ ਸ਼ਹਿਰ ਦੇ ਪ੍ਰਸਿੱਧ ਸਮਾਜਸੇਵੀ ਬਲਜੀਤ ਸਿੰਘ ਖੀਵਾ ਹੋਣਗੇ ਅਤੇ ਸਟੇਜ ਦਾ ਸੰਚਾਲਨ ਲੈਕਚਰਾਰ ਵਰਿੰਦਰ ਕਟਾਰੀਆ ਕਰਨਗੇ। ਇਸ ਮੌਕੇ ਉਪਰਕੋਤ ਤੋਂ ਇਲਾਵਾ ਪਵਨ ਕੁਮਾਰ ਗੋਇਲ, ਮਨਵੀਰ ਰੰਗਾ, ਕਮਲ ਕਟਾਰੀਆ, ਜਗਦੀਸ਼ ਛਾਬੜਾ, ਸ਼ਿਵ ਓਮ ਨਾਥ, ਵਿਨੋਦ ਖੇਮਕਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।