ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਹਨ ਪ੍ਰੰਤੂ ਜਮੀਨੀ ਪੱਧਰ ਤੇ ਹਕੀਕਤ ਕੁੱਝ ਹੋਰ ਹੈ। ਪੀ ਐੱਸ ਟੈਟ ਪਾਸ ਬੇਰੁਜ਼ਗਾਰ ਡੀ ਪੀ ਈ ਸਰੀਰਕ ਸਿੱਖਿਆ ਯੂਨੀਅਨ ਦੇ ਪ੍ਰਧਾਨ ਰਮਨਪ੍ਰੀਤ ਸਿੰਘ ਬੈਂਸ ਵੱਲੋ ਦੱਸਿਆ ਗਿਆ ਕਿ ਸਕੂਲਾਂ ਅੰਦਰ ਖੇਡਾਂ ਕਰਵਾਉਣ ਅਤੇ ਸਿਹਤ ਦੇ ਪੱਧਰ ਨੂੰ ਉਪਰ ਚੁੱਕਣ ਲਈ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਭਰਤੀ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ। ਬੇਰੁਜ਼ਗਾਰ ਡੀ ਪੀ ਈ ਸਰੀਰਕ ਸਿੱਖਿਆ ਅਧਿਆਪਕਾਂ ਨੇ ਸਰਕਾਰ ਵੱਲੋਂ ਅਪ੍ਰੈਲ ਦੇ ਮਹੀਨੇ ਲਿਆ ਗਿਆ ਪੀ ਐੱਸ ਟੈਟ -2 ਦਾ ਪੇਪਰ ਵੀ ਪਾਸ ਕਰ ਲਿਆ ਹੈ ਅਤੇ ਨਿਸ਼ਚਿਤ ਯੋਗਤਾਵਾਂ ਪੂਰੀਆਂ ਕਰਦੇ ਹਨ। ਸਰਕਾਰ ਵੱਲੋਂ ਪੀ ਐੱਸ ਟੈਟ ਪਾਸ ਬੇਰੁਜਗਾਰ ਡੀ ਪੀ ਈ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਨਾ ਕਰਕੇ ਬੇਰੁਜ਼ਗਾਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ।ਪੀ ਐੱਸ ਟੈਟ ਪਾਸ ਬੇਰੁਜ਼ਗਾਰ ਡੀ ਪੀ ਈ ਯੂਨੀਅਨ ਪੰਜਾਬ ਵੱਲੋਂ ਇਹ ਮੰਗ ਹੈ ਕਿ ਪੰਜਾਬ ਸਰਕਾਰ ਜਲਦੀ ਹੀ 1500 ਡੀ ਪੀ ਈ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰੇ ਨਹੀਂ ਪੀ ਐੱਸ ਟੈਟ ਪਾਸ ਬੇਰੁਜ਼ਗਾਰ ਡੀਪੀਈ ਯੂਨੀਅਨ ਪੰਜਾਬ ਵੱਲੋਂ ਆਣ ਵਾਲੇ ਸਮੇ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਸਾਨੂੰ ਸਰਕਾਰ ਤੋਂ ਪੂਰਨ ਉਮੀਦ ਹੈ ਕਿ ਉਹ ਜਲਦੀ ਸਾਡੀ ਭਰਤੀ ਕਰਕੇ ਸਕੂਲਾਂ ਵਿੱਚ ਭੇਜੇਗੀ ਤਾਂ ਜੋ ਅਸੀਂ ਪੰਜਾਬ ਦੇ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕ ਸਕੀਏ।