ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਲਾਇੰਸ ਕਲੱਬਸ ਇੰਟਰਨੇਸ਼ਨਲ ਜਿਲ੍ਹਾ 111 ਨੌਰਥ ਦੇ ਸਾਰੇ ਕਲੱਬਾਂ ਦੇ ਪੀ.ਐਸ.ਟੀ ਦੀ ਐਕਟੀਵਿਟੀ ਦੀ ਟਰੇਨਿੰਗ ਦੇ ਸਬੰਧ ਵਿੱਚ ਨੌਰਥ ਦੇ ਜਿਲ੍ਹਾ ਕੈਬਿਨੇਟ ਦੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਐਲੀ ਮਨਜਿੰਦਰ ਸਿੰਘ ਮਦਾਨ ਜਿਲ੍ਹਾ ਗਵਰਨਰ ਦੀ ਅਗਵਾਈ ਹੇਠ ਹੋਟਲ ਦਾਸਤਾਨ, ਫਰੀਦਕੋਟ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਕੋਟਕਪੂਰਾ, ਬਠਿੰਡਾ, ਰਾਮਪੁਰਾ ਫੂਲ, ਮੁਕਤਸਰ, ਬਰਗਾੜੀ, ਜੈਤੋ, ਜੀਰਾ, ਨਿਹਾਲ ਸਿੰਘ ਵਾਲਾ ਕਲੱਬਾਂ ਤੋਂ 90 ਤੋਂ ਜਿਆਦਾ ਡੇਲੀਗੇਟ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੇ ਮੁੱਖ ਮਹਿਮਾਨ ਐਲੀ ਸੁਭਾਸ਼ ਮੰਗਲਾ ਚੇਅਰਮੈਨ ਨੌਰਥ ਮਲਟੀਪਲ ਕੌਂਸਲ ਅਤੇ ਪੰਜਾਬ ਅਲਾਇੰਸ ਦੇ ਫਾਉਂਡਰ ਰਹੇ। ਜਦਕਿ ਪੋ੍ਰਗਰਾਮ ਦੇ ਚੇਅਰਮੈਨ ਐਲੀ ਇੰਦਰਜੀਤ ਸਿੰਘ ਮਦਾਨ ਸਾਬਕਾ ਇੰਟਰਨੇਸ਼ਨਲ ਡਾਇਰੈਕਟਰ ਰਹੇ ਅਤੇ ਫੰਕਸਨ ਕੋ ਚੇਅਰਮੈਨ ਐਲੀ ਨਿਰੰਜਨ ਸਿੰਘ ਰੱਖੜਾ ਸਾਬਕਾ ਜਿਲ੍ਹਾ ਗਵਰਨਰ ਰਹੇ, ਐਲੀ ਤਰਸੇਮ ਸਿੰਗਲਾ ਸਾਬਕਾ ਜਿਲ੍ਹਾ ਗਵਰਨਰ, ਐਲੀ ਹਰਬੰਸ ਸਿੰਗਲਾ ਸਾਬਕਾ ਜਿਲ੍ਹਾ ਗਵਰਨਰ, ਐਲੀ ਅਰਵਿੰਦ ਗਰਗ ਸਾਬਕਾ ਜਿਲ੍ਹਾ ਗਵਰਨਰ, ਐਲੀ ਰਾਮਜੀ ਲਾਲ ਬਤਰਾ ਸਾਬਕਾ ਜਿਲ੍ਹਾ ਗਵਰਨਰ, ਐਲੀ ਐਮ.ਆਰ. ਜਿੰਦਲ ਸਾਬਕਾ ਜਿਲ੍ਹਾ ਗਵਰਨਰ, ਐਲੀ ਸੁਸ਼ਮਾ ਗੁਲਾਟੀ ਸਾਬਕਾ ਜਿਲ੍ਹਾ ਗਵਰਨਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਦੀਪ ਜਲਾਕੇ ਅਤੇ ਰਾਸ਼ਟਰ ਗਾਨ ਦੇ ਨਾਲ ਕੀਤਾ ਗਿਆ। ਰਾਸ਼ਟਰ ਗਾਨ ਐਲੀ ਡਾ. ਵਿਸ਼ੇਸ਼ ਬੁੱਧੀਰਾਜਾ ਵੱਲੋਂ ਗਾਇਆ ਗਿਆ। ਐਲੀ ਇੰਦਰਜੀਤ ਸਿੰਘ ਮਦਾਨ ਅਤੇ ਐਲੀ ਨਿਰੰਜਨ ਸਿੰਘ ਰੱਖੜਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਆਏ ਹੋਏ ਸਾਰੇ ਐਲੀ ਮੈਂਬਰ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਐਲੀ ਸੁਭਾਸ਼ ਮੰਗਲਾ ਨੇ ਪੀ.ਐਸ.ਟੀ. ਦੇ ਅਧਿਕਾਰਾਂ ਬਾਰੇ ਦੱਸਿਆ ਅਤੇ ਟ੍ਰੇਨਿੰਗ ਦਿੰਦੇ ਹੋਏ ਓਹਨਾ ਕਿਹਾ ਕੇ ਕਲੱਬ ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਰਲ ਕੇ ਦਿਨ ਰਾਤ ਮਿਹਨਤ ਕਰਨੀ ਹੋਵੇਗੀ ਅਤੇ ਸਮਾਜ ਭਲਾਈ ਦੇ ਕੰਮ ਕਰਦੇ ਰਹਿਣਾ ਹੋਵੇਗਾ। ਸਟੇਜ ਦੀ ਭੂਮਿਕਾ ਐਲੀ ਜਤਿੰਦਰ ਚਾਵਲਾ ਅਤੇ ਐਲੀ ਗਗਨਦੀਪ ਜਿੰਦਲ ਦੁਆਰਾ ਬਾਖੂਬੀ ਨਿਭਾਈ। ਮੀਟਿੰਗ ਦੌਰਾਨ ਅਲਾਇੰਸ ਕਲੱਬ ਦਾ ਮੈਗਜ਼ੀਨ ਸਿੰਦੂਰ 2025, ਬੇਟੀ ਬਚਾਓ ਬੇਟੀ ਪੜਾਓ, ਡੇਂਗੂ ਜਾਗਰਤਾ ਦੇ ਪੋਸਟਰ ਰਿਲੀਜ਼ ਕੀਤੇ ਗਏ ਅਤੇ ਪਹੁੰਚੇ ਹੋਏ ਸਾਰੇ ਐਲੀ ਮੈਂਬਰਾਂ ਨੇ ਸਿੰਦੂਰ 2025 ਦੇ ਚੀਫ ਐਡੀਟਰ ਅਤੇ ਵਾਈਸ ਜਿਲ੍ਹਾ ਗਵਰਨਰ ਐਲੀ ਓਮ ਪ੍ਰਕਾਸ਼ ਗੋਇਲ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਐਲੀ ਗੋਇਲ ਦੁਆਰਾ ਆਏ ਹੋਏ ਸਾਰੇ ਡੇਲੀਗੇਟ ਦਾ ਮੀਟਿੰਗ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ। ਐਲੀ ਮਨਜਿੰਦਰ ਸਿੰਘ ਮਦਾਨ ਦੁਆਰਾ ਸਾਰੇ ਐਲੀ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕੇ ਬਲੱਡ ਡੋਨੇਸ਼ਨ, ‘ਬੇਟੀ ਬਚਾਓ-ਬੇਟੀ ਪੜਾਓ’, ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਾਉਣ ਵਰਗੇ ਸਮਾਜਿਕ ਕੰਮ ਕਰਦੇ ਰਹੋ ਤਾਂ ਜ਼ੋ ਸਮਾਜ ਦਾ ਭਲਾ ਹੋ ਸਕੇ ਅਤੇ ਓਹਨਾ ਦੁਆਰਾ ਇਹ ਵੀ ਕਿਹਾ ਗਿਆ ਕਿ ਜਲਦੀ ਹੀ ਅਗਲੀ ਮੀਟਿੰਗ ਕਿਸੇ ਹਿੱਲ ਸਟੇਸ਼ਨ ਉੱਪਰ ਕਰਵਾਈ ਜਾਵੇਗੀ। ਐਲੀ ਸੁਭਾਸ਼ ਮੰਗਲਾ ਨੇ ਜੈਤੋ ਦੇ ਨਵੇਂ ਬਣੇ ਕਲੱਬ ਦੇ ਪ੍ਰਧਾਨ ਐਲੀ ਅਮਰੀਕ ਸਿੰਘ ਬਰਾੜ ਨੂੰ ਵਧਾਈ ਦਿੱਤੀ ਗਈ ਅਤੇ ਚਾਰਟਰ ਸਰਟੀਫਿਕੇਟ ਨਾਲ ਨਵਾਜਿਆ ਗਿਆ। ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਦੇ ਪ੍ਰਧਾਨ ਐਲੀ ਮਨਤਾਰ ਸਿੰਘ ਮੱਕੜ, ਮਨਦੀਪ ਸਿੰਘ ਸਰਾਂ ਅਤੇ ਐਲੀ ਚੰਦਰ ਪ੍ਰਕਾਸ਼ ਅਰੋੜਾ ਦੁਆਰਾ ਆਏ ਹੋਏ ਸਾਰੇ ਐਲੀ ਮੈਂਬਰਾਂ ਨੂੰ ਸੁੰਦਰ ਸੁੰਦਰ ਗਿਫ਼ਟ ਦਿੱਤੇ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹੇਠ ਲਿਖੇ ਮੈਂਬਰ ਮਾਜੂਦ ਸਨ ਐਲੀ ਸਤਿੰਦਰ ਸਚਦੇਵਾ, ਐਲੀ ਸੁਰਿੰਦਰ ਗਿਰਧਰ, ਐਲੀ ਬਲਵਿੰਦਰ ਸਿੰਘ, ਐਲੀ ਰਾਜ ਕੁਮਾਰ ਨਾਰੰਗ, ਐਲੀ ਜਗਦੀਸ਼ ਬਾਂਸਲ, ਐਲੀ ਰਮੇਸ਼ ਅਹੂਜਾ, ਐਲੀ ਅਸ਼ੋਕ ਛਾਬੜਾ, ਐਲੀ ਸੰਜਨਾ, ਐਲੀ ਰਜਨੀ, ਐਲੀ ਨੰਦਨੀ ਇਸ ਤੋਂ ਇਲਾਵਾ ਸਾਰੇ ਕਲੱਬਾਂ ਦੇ ਪ੍ਰਧਾਨ, ਸਕੱਤਰ, ਕੈਸ਼ੀਅਰ ਅਤੇ ਪੀ.ਆਰ.ਓ. ਨੇ ਵੀ ਸ਼ਿਰਕਤ ਕੀਤੀ।