ਅੱਜ ਸਵੇਰੇ 8:00 ਵਜੇ ਹੋਵੇਗੀ ਰਾਮ ਬਾਗ ਫ਼ਰੀਦਕੋਟ ਵਿਖੇ ਫ਼ੁੱਲਾਂ ਦੀ ਰਸਮ
ਫ਼ਰੀਦਕੋਟ, 11 ਜੁਲਾਈ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਇੰਡੀਅਨ ਡੈਂਟਲ ਕੌਂਸਲ ਦੇ ਮੈਂਬਰ ਰਹੇ, ਪਿਛਲੇ 15 ਸਾਲਾਂ ਤੋਂ ਪੰਜਾਬ ਦੀ ਮੈਡੀਕਲ ਖੇਤਰ ’ਚ ਵਿਲੱਖਣ ਪਹਿਚਾਣ ਰੱਖਣ ਵਾਲੀ ਸੰਸਥਾ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਸਵ.ਪ੍ਰਿੰਸੀਪਲ ਡਾ.ਐਸ.ਪੀ.ਐਸ.ਸੋਢੀ, ਜੋ ਫ਼ਰੀਦਕੋਟ ਦੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਰੂਹ-ਏ-ਰਵਾਂ ਸਨ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਰਾਮ ਬਾਗ ਫ਼ਰੀਦਕੋਟ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਡਾ.ਦੀਪਿੰਦਰਪਾਲ ਸਿੰਘ ਸੋਢੀ ਨੇ ਅਗਨੀ ਦੇਣ ਦੀ ਰਸਮ ਅਦਾ ਕੀਤੀ। ਇਸ ਮੌਕੇ ਡਾ.ਐਸ.ਪੀ.ਐਸ.ਸੋਢੀ ਦੀ ਸੁਪਤਨੀ ਰੰਜਨਾ ਸੋਢੀ, ਬੇਟੀ ਡਾ.ਅਸ਼ਮਿਤਾ ਸੋਢੀ, ਦਮਾਦ ਇੰਜਨੀਅਰ ਅਰਜਨ, ਕਰੀਬੀ ਰਿਸ਼ਤੇਦਾਰ ਵਿੰਗ ਕਮਾਂਡਰ ਦੇਵੇਸ਼ਰ ਸ਼ਰਮਾ, ਭਰਾ ਐਡਵੋਕੇਟ ਲਲਿਤ ਮੋਹਨ ਗੁਪਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਸੋਢੀ ਪ੍ਰੀਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸ਼੍ਰੀ ਓਪੇਂਦਰ ਸ਼ਰਮਾ ਸਾਬਕਾ ਜ਼ੇਲ ਤੇ ਨਿਆਂ ਮੰਤਰੀ ਪੰਜਾਬ, ਸੀਨੀਅਰ ਆਈ.ਏ.ਐਸ.ਅਧਿਕਾਰੀ ਰਾਜੀਵ ਪ੍ਰਾਸ਼ਰ, ਸਿਵਲ ਸਰਜਨ ਡਾ.ਚੰਦਰ ਸ਼ੇਖਰ ਕੱਕੜ, ਡਾ.ਅਨਿਲ ਕੋਹਲੀ ਸਾਬਕਾ ਪ੍ਰਧਾਨ ਡੈਂਟਲ ਕੌਸ਼ਲ ਆਫ਼ ਇੰਡੀਆ, ਡਾ.ਮਹੇਸ਼ ਵਰਮਾ ਵਾਈਸ ਚਾਂਸਲਰ ਇੰਦਰਪ੍ਰਸਤ ਯੂਨੀਵਰਸਿਟੀ ਦਿੱਲੀ,ਡਾ.ਮਨੋਜ ਗੋਇਲ ਵਾਈਸ ਚਾਂਸਲਰ ਸੰਤੋਸ਼ ਯੂਨੀਵਰਸਿਟੀ ਨਵੀਂ ਦਿੱਲੀ, ਜਰਨਲ ਅਵਸਥੀ ਸਾਬਕਾ ਸਕੱਤਰ ਡੈਂਟਲ ਕੌਸ਼ਲ ਆਫ਼ ਇੰਡੀਆ, ਜੁਆਇੰਟ ਡੀ.ਆਰ.ਐਮ.ਈ.ਪੰਜਾਬ ਡਾ.ਪੁਨੀਤ ਗਿਰਧਰ, ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ, ਸੇਵਾ ਮੁਕਤ ਜ਼ਿਲਾ ਸਿੱਖਿਆ ਅਫ਼ਸਰ ਪ੍ਰਭਜੋਤ ਕੌਰ ਢਿੱਲੋਂ,ਦਸਮੇਸ਼ ਡੈਂਟਲ ਕਾਲਜ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲੋਵਾਲਾ ਦੇ ਚੇਅਰਮੈਨ ਪ੍ਰਿੰਸੀਪਲ ਗੁਰਚਰਨ ਸਿੰਘ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਪ੍ਰਿੰਸੀਪਲ ਡਾ.ਐਸ.ਐਸ.ਬਰਾੜ, ਪ੍ਰਿੰਸੀਪਲ ਦਲਬੀਰ ਸਿੰਘ, ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਫ਼ਰੀਦਕੋਟ ਪੰਜਾਬ ਦੇ ਆਗੂ ਡਾ.ਸੰਜੀਵ ਗੋਇਲ ਮੈਨੇਜਿੰਗ ਡਾਇਰੈਕਟਰ ਪੇਲੀਕਲ ਪਲਾਜ਼ਾ, ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ.ਐਸ.ਐਸ.ਬਰਾੜ, ਸਕੱਤਰ ਡਾ.ਬਿਮਲ ਗਰਗ, ਡਾਕਟਰ ਪ੍ਰਵੀਨ ਕੁਮਾਰ ਗੁਪਤਾ,ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਡਾ.ਰਵੀ ਬਾਂਸਲ ਕੋਟਕਪੂਰਾ, ਡਾ.ਰਾਜਨ ਸਿੰਗਲਾ ਕੋਟਕਪੂਰਾ, ਡਾ.ਪੀ.ਐਸ.ਬਰਾੜ ਕੋਟਕਪੂਰਾ, ਡਾ.ਐਸ.ਪੀ.ਸਿੰਘ, ਡਾ.ਰੋਹਿਤ ਚੋਪੜਾ, ਡਾ.ਜਸਬੀਰ ਕੌਰ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ, ਸੰਜੀਵ ਕੁਮਾਰ ਗਰਗ, ਭਾਰਤ ਭੂਸ਼ਨ ਸਿੰਗਲਾ, ਐਡਵੋਕੇਟ.ਸਤਿੰਦਰਪਾਲ ਸਿੰਘ ਲਾਡੀ, ਅਮਰਿੰਦਰ ਸਿੰਘ ਬੰਨੀ ਬਰਾੜ, ਕੁਨਾਲ ਮਿੱਤਲ, ਡਾ.ਦਾਨਿਸ਼ ਜਿੰਦਲ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ ਸੇਖੋਂ,ਨਿਊ ਮੈਡੀਕਲ ਹਾਲ ਫ਼ਰੀਦਕੋਟ ਦੇ ਡਾ.ਪ੍ਰਲਾਦ ਗੁਪਤਾ, ਕੈਪਟਨ ਧਰਮ ਸਿੰਘ ਗਿੱਲ, ਡਾ.ਰਵੀ ਸ਼ਰਮਾ ਕੰਟਰੋਲਰ ਪ੍ਰੀਖਿਆਵਾਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ, ਸੀਨੀਅਰ ਡਾ.ਐਸ.ਪੀ.ਗਰਗ, ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਦੇ ਪ੍ਰਧਾਨ ਰਾਕੇਸ਼ ਕਟਾਰੀਆ, ਸਕੱਤਰ ਹਿੰਮਤ ਕੁਮਾਰ ਬਾਂਸਲ, ਸਟੇਟ ਪੈਟਰਨ ਰਾਜ ਕੁਮਾਰ ਗੁਪਤਾ, ਸਟੇਟ ਪ੍ਰਧਾਨ ਮਨੋਜ ਕੁਮਾਰ ਮੌਂਗਾ, ਜੁਆਇੰਟ ਕਨਵੀਨਰ ਸੇਵਾ ਰੀਜ਼ਨ-1 ਡਾ.ਰਾਜੇਸ਼ ਪੁਰੀ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਸਾਬਕਾ ਨੈਸ਼ਨਲ ਕਨਵੀਨਰ ਰਾਕੇਸ਼ ਸੱਚਦੇਵਾ, ਸਟੇਟ ਕਾਰਜਕਾਰੀ ਮੈਂਬਰ ਪ੍ਰਿੰਸੀਪਲ ਵਿਨੋਦ ਸਿੰਗਲਾ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਦਰਸ਼ਨ ਲਾਲ ਚੁੱਘ, ਕਾਂਗਰਸੀ ਆਗੂ ਰਣਜੀਤ ਸਿੰਘ ਬਰਾੜ, ਮਾਰਕੀਟ ਕਮੇਟੀ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਨ, ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਪ੍ਰਧਾਨ ਅਸ਼ੋਕ ਭਟਨਾਗਰ, ਜਸਵਿੰਦਰ ਸਿੰਘ ਬਰਾੜ, ਚਿੰਤਰਜਨ ਗਾਬਾ, ਬੂਟਾ ਗੱਪੀ, ਬਲਵਿੰਦਰ ਸਿੰਘ ਵਿਰਕ, ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਸ਼ੋਕ ਸੱਚਰ, ਸੇਵਾ ਮੁਕਤ ਨਾਇਬ ਤਹਿਸੀਲਦਾਰ ਪ੍ਰਵੀਨ ਸੱਚਰ, ਸਮਾਜ ਸੇਵੀ ਰਾਜਿੰਦਰ ਦਾਸ ਰਿੰਕੂ, ਹੋਟਲ ਦਾਸਤਾਨ ਦੇ ਮੈਨੇਜਿੰਗ ਡਾਇਰੈਕਟਰ ਸੁਖਬੀਰ ਸਿੰਘ ਸੱਚਦੇਵਾ, ਡਾ.ਰੂਬਲ ਬਰਾੜ, ਡਾ.ਕੁਲਦੀਪ ਧੀਰ, ਨੈਸ਼ਨਲ ਯੂਥ ਕਲੱਬ ਦੇ ਸਕੱਤਰ ਡਾ.ਬਲਜੀਤ ਸ਼ਰਮਾ, ਰਾਕੇਸ਼ ਮੌਂਗਾ, ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਆਗੂ ਗੁਰਵਿੰਦਰ ਸਿੰਘ ਧੀਂਗੜਾ, ਹਰਿੰਦਰ ਦੂਆ, ਬਲਦੇਵ ਤੇਰੀਆ, ਯੁਗੇਸ਼ ਗਰਗ, ਕੇ.ਪੀ.ਸਿੰਘ ਸਰਾਂ, ਡਾ.ਦੀਪਕ ਗੋਇਲ, ਡਾ.ਕਰਨ ਬਜਾਜ, ਰਵਿੰਦਰ ਬੁਗਰਾ ਅਤੇ ਸ਼ਹਿਰ ਦੇ ਹਰ ਵਰਗ ਦੇ ਲੋਕਾਂ, ਰਿਸ਼ਤੇਦਾਰਾਂ, ਸੁਨੇਹੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਸਵਰਗੀ ਪ੍ਰਿੰਸੀਪਲ ਡਾ.ਐਸ.ਪੀ.ਐਸ.ਸੋਢੀ ਨਮਿਤ ਫ਼ੁੱਲਾਂ ਦੀ ਰਸਮ 11 ਜੁਲਾਈ ਨੂੰ ਸਵੇਰੇ 8:00 ਵਜੇ ਰਾਮ ਬਾਗ, ਨਜ਼ਦੀਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹੋਵੇਗੀ।