ਕੋਟਕਪੂਰਾ, 13 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀਲੰਕਾ ਵਿੱਖੇ ਹੋਈਆਂ 38ਵੀਆਂ ਇੰਟਰਨੈਸ਼ਨਲ ਓਪਨ ਮਾਸਟਰ ਅਥਲੈਟਿਕ ਖੇਡਾਂ ਵਿੱਚ ਜੈਤੋ ਦੇ ਨੇੜਲੇ ਪਿੰਡ ਸਰਾਵਾਂ ਦੇ ਨੌਜਵਾਨ ਸੁਖਜਿੰਦਰ ਸਿੰਘ (ਲਵਲੀ ਸਰਾਂ) ਨੇ ਭਾਰਤ ਲਈ ਦੋ ਮੈਡਲ ਜਿੱਤੇ ਅਤੇ ਇੰਡੀਆਂ, ਪਿੰਡ ਸਰਾਵਾਂ ਜਿਲ੍ਹਾ ਫਰੀਦਕੋਟ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਹਨਾਂ ਖੇਡਾਂ ਵਿੱਚ ਹੈਮਰ ਥਰੋਅ, ਗੋਲਾ ਸੁੱਟਣਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਤੇ ਗੋਲਾ ਸੁੱਟਣਾ (ਪਹਿਲਾ ਸਥਾਨ) ਅਤੇ ਹੈਮਰ ਥਰੋਅ ਈਵੈਟ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸੁਖਜਿੰਦਰ ਸਿੰਘ ਲਵਲੀ ਸਰਾਂ ਸਰਕਾਰੀ ਹਾਈ ਸਕੂਲ ਸਿਬੀਆਂ ਵਿਖੇ ਬਤੌਰ ਕੰਪਿਊਟਰ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ। ਇਸ ਤੋ ਇਲਾਵਾ ਨੌਜਵਾਨਾਂ ਨੂੰ ਟਰੇਨਿੰਗ ਵੀ ਦੇ ਰਹੇ ਹਨ। ਲੰਘੇ ਸਾਲਾਂ ਵਿੱਚ ਸਕੂਲ ਦੇ ਬੱਚਿਆਂ ਨੂੰ ਕਬੱਡੀ ਦੀ ਵੀ ਟਰੇਨਿੰਗ ਦਿੱਤੀ ਅਤੇ ਪੰਜਾਬ ਵਿੱਚੋਂ ਬੱਚਿਆਂ ਦੀਆਂ ਪੁਜੀਸ਼ਨਾਂ ਆਈਆਂ, ਪਿੰਡ ਸਰਾਵਾਂ ਦਾ ਨੌਜਵਾਨ ਸ਼ੋਸ਼ਲ ਮੀਡੀਆ ’ਤੇ ਵੀ ਫਿਟਨਸ ਸਬੰਧੀ ਕੋਚਿੰਗ ਅਤੇ ਫਿਟਨਸ ਵਾਲੀਆ ਵੀਡੀਓ ਸਾਂਝੀਆ ਕਰਕੇ ਫਿਟਨਸ ਲਈ ਪ੍ਰੇਰਿਤ ਕਰਦਾ ਹੈ, ਪਿੰਡ ਵਿੱਚ ਵੀ ਫਿਟਨਸ ਕੈਂਪ ਲਾਇਆ ਹੋਇਆ ਹੈ ਤਾਂ ਜੋ ਨੌਜਵਾਨਾਂ ਨੂੰ ਚੰਗੇ ਪਾਸੇ ਲਾਇਆ ਜਾ ਸਕੇ। ਉਹ ਆਪਣਾ ਉਸਤਾਦ ਦਾਦਾ ਜੀ ਨੂੰ ਮਨਦੇ ਹਨ ਜੋ ਕਿ ਪੰਜਾਬ ਪੁਲਿਸ ਵਿੱਚ ਪਹਿਲਵਾਨ ਸਨ। ਸੁਖਜਿੰਦਰ ਸਿੰਘ ਲਵਲੀ ਸਰਾਂ ਨੂੰ ਅੰਤਰਰਾਸ਼ਟਰੀ ਮੈਡਲ ਜਿੱਤ ਕੇ ਪਿੰਡ ਪਰਤਣ ’ਤੇ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਸਕੂਲ ਦੇ ਸਮੂਹ ਸਟਾਫ, ਦੋਸਤਾਂ ਪ੍ਰਮੋਦ ਧੀਰ, ਰਾਜਵਿੰਦਰ ਸਿੰਘ, ਕੁਲਦੀਪ ਸਿੰਘ, ਅੰਮ੍ਰਿਤ ਪਾਲ ਸਿੰਘ ਪੀਟੀਆਈ, ਜਗਸੀਰ ਸਿੰਘ, ਪੰਕਜ ਮਿੱਤਲ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਸੁਖਮੰਦਰ ਸਿੰਘ ਆਦਿ ਨੇ ਮੁਬਾਰਕਾਂ ਦਿੱਤੀਆਂ।