ਵਿਧਾਨ ਸਭਾ ਹਲਕਾ ਜੈਤੋ ਤੋਂ ਭਾਰੀ ਗਿਣਤੀ ਵਿੱਚ ਜਸਪਾਲ ਪੰਜਗਰਾਈਂ ਦੀ ਅਗਵਾਈ ਹੇਠ ਚੰਡੀਗੜ੍ਹ ਪਹੁੰਚੇ ਵਰਕਰ
ਕੋਟਕਪੂਰਾ, 14 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਵਰਕਰਾਂ ਵਿੱਚ ਕਾਫੀ ਸਮੇਂ ਤੋਂ ਮੰਗ ਮੁਤਾਬਕ ਕੇਂਦਰੀ ਹਾਈਕਮਾਂਡ ਨੇ ਪੰਜਾਬ ਦੇ ਪੰਜਾਬ ਦੇ ਬਹੁਤ ਹੀ ਨਿਡਰ ਨਿਧੜਕ ਤਜਰਬੇਕਾਰ ਮਿਹਨਤੀ ਪਹਿਲਾਂ ਦੋ ਵਾਰ ਰਹਿ ਚੁੱਕੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੂੰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣਾਉਣ ‘ਤੇ ਭਾਰੀ ਗਿਣਤੀ ਵਿੱਚ ਵਿਧਾਨ ਸਭਾ ਹਲਕਾ ਜੈਤੋ ਤੋਂ ਜਸਪਾਲ ਸਿੰਘ ਪੰਜਗਰਾਈ ਦੀ ਅਗਵਾਈ ਹੇਠ ਵਰਕਰ ਚੰਡੀਗੜ੍ਹ ਦਫਤਰ ਵਿਖੇ ਤਾਜਪੋਸ਼ੀ ‘ਤੇ ਪਹੁੰਚੇ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਅਤੇ ਹਰਦੀਪ ਸ਼ਰਮਾ ਬਾਹਮਣ ਵਾਲਾ ਨੇ ਭਾਰਤੀ ਜਨਤਾ ਪਾਰਟੀ ਦੇ ਕੋਮੀ ਸਕੱਤਰ ਡਾ. ਨਰਿੰਦਰ ਸਿੰਘ ਰੈਨਾ ਐਮਐਲਏ ਜੰਮੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਪੰਜਾਬ ਅੰਦਰ ਸ੍ਰੀ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਵਰਕਰਾਂ ਵਿੱਚ ਭਾਰੀ ਉਤਸਾਹ ਤੇ ਖੁਸ਼ੀ ਦੇਖਣ ਨੂੰ ਮਿਲੀ! ਉਹਨਾਂ ਪੰਜਾਬ ਅਤੇ ਕੇਂਦਰੀ ਹਾਈ ਕਮਾਂਡ ਭਾਰਤੀ ਜਨਤਾ ਪਾਰਟੀ ਤੋਂ ਮੰਗ ਕੀਤੀ ਕਿ ਟਕਸਾਲੀ ਅਤੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਕਿ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਮਜਬੂਤ ਹੋ ਸਕੇ! ਉਹਨਾਂ ਕਿਹਾ ਕਿ ਪੰਜਾਬ ਅੰਦਰ ਵਿਕਾਸ ਲਈ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਮੁੱਖ ਲੋੜ ਹੈ! ਸ਼੍ਰੀ ਅਸ਼ਵਨੀ ਸ਼ਰਮਾ ਦੇ ਦਿੱਤੀ ਅਰਬੀ ਤੇ ਜਮੀਨੀ ਪੱਧਰ ‘ਤੇ ਵਰਕਰਾਂ ਨਾਲ ਪੰਜਾਬ ਵਿੱਚ ਪਾਰਟੀ ਨਵੀਂ ਊਰਜਾ ਪ੍ਰਧਾਨ ਹੋਵੇਗੀ! ਉਹਨਾਂ ਦੀ ਨਿਯੁਕਤੀ ਪਾਰਟੀ ਦੇ ਪੁਰਾਣੇ ਵਰਕਰਾਂ ਦੇ ਜਜਬੇ ਨੂੰ ਮੁੜ ਜਗਾਏਗੀ ਅਤੇ ਇਸ ਬੈਠਣ ਨੂੰ ਭੂਤ ਪੱਧਰ ਤੱਕ ਮਜਬੂਤ ਕਰੇਗੀ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਵਿਧਾਨ ਸਭਾ ਹਲਕਾ ਜੈਤੋ ਦੇ ਸਾਰੇ ਵਰਕਰਾਂ ਦਾ ਧੰਨਵਾਦ ਵੀ ਕੀਤਾ, ਜਿਨਾਂ ਨੇ ਤਾਜਪੋਸ਼ੀ ਦੇ ਪਹੁੰਚ ਕੇ ਉਹਨਾਂ ਦਾ ਸਾਥ ਦਿੱਤਾ! ਇਸ ਮੌਕਾ ਹੋਰਨਾਂ ਤੋਂ ਇਲਾਵਾ ਡਾ. ਬਲਵਿੰਦਰ ਸਿੰਘ ਬਰਗਾੜੀ, ਹਰਮੇਲ ਸਿੰਘ ਚਹਿਲ, ਨਸੀਬ ਸਿੰਘ ਔਲਖ, ਹਰਪ੍ਰੀਤ ਸਿੰਘ ਸਿੱਧੂ, ਵਕੀਲ ਸਿੰਘ ਪੰਜਗਰਾਈ, ਵਕੀਲ ਸਿੰਘ ਔਲਖ, ਰਾਮ ਰਤਨ ਜੈਤੋ, ਸੰਦੀਪ ਸਿੰਘ ਟੋਨੀ ਜੈਤੋ, ਰਮਨਦੀਪ ਕੌਰ ਰੋਮਾਣਾ, ਹਾਕਮ ਸਿੰਘ ਮੌੜ, ਕੇਵਲ ਸਿੰਘ, ਮਨਜੀਤ ਸਿੰਘ ਢਿਲਵਾਂ, ਜਲੌਰ ਸਿੰਘ ਘਣੀਆ, ਰਾਜ ਸਿੰਘ ਰਮਾਣਾ, ਜਗਤਾਰ ਸਿੰਘ ਡੋਡ, ਮਨਪ੍ਰੀਤ ਸਿੰਘ ਸੇਵੇਵਾਲਾ, ਗੁਰਪ੍ਰੀਤ ਸਿੰਘ ਦਬੜੀਖਾਨਾ, ਗੁਰਤੇਜ ਸਿੰਘ ਲਾਂਭਵਾਲੀ, ਜਸਵਿੰਦਰ ਕੌਰ ਬਰਗਾੜੀ, ਅੰਮ੍ਰਿਤਪਾਲ ਸ਼ਰਮਾ ਬਾਹਮਣ ਵਾਲਾ ਆਦਿ ਵਾ ਹਾਜ਼ਰੀ ਸਨ!