ਫ਼ਰੀਦਕੋਟ, 15 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਇੰਡੀਅਨ ਡੈਂਟਲ ਕੌਂਸਲ ਦੇ ਮੈਂਬਰ ਰਹੇ, ਪਿਛਲੇ 15 ਸਾਲਾਂ ਤੋਂ ਪੰਜਾਬ ਦੀ ਮੈਡੀਕਲ ਖੇਤਰ ’ਚ ਵਿਲੱਖਣ ਪਹਿਚਾਣ ਰੱਖਣ ਵਾਲੀ ਸੰਸਥਾ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਪ੍ਰਿੰਸੀਪਲ ਡਾ.ਐਸ.ਪੀ.ਐਸ.ਸੋਢੀ, ਜੋ ਫ਼ਰੀਦਕੋਟ ਦੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਰੂਹ-ਏ-ਰਵਾਂ ਸਨ ਨਮਿਤ ਅੱਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਗੋਦੜੀ ਸਾਹਿਬ ਫ਼ਰੀਦਕੋਟ ਵਿਖੇ ਕੀਤੀ ਗਈ। ਇਸ ਮੌਕੇ ਸਮਾਜ ਦੇ ਹਰ ਵਰਗ ਦੇ ਵੱਡੀ ਗਿਣਤੀ ’ਚ ਲੋਕਾਂ ਨੇ ਨਮ ਅੱਖਾਂ ਨਾਲ ਆਪਣੇ ਹਰਦਿਲ ਅਜ਼ੀਜ਼ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਇਸ ਮੌਕੇ ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਗਤ ਸਾਹਿਬ ਭਾਈ ਫ਼ੇਰੂ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਸੇਵਾ ਮੁਕਤ ਆਈ.ਏ.ਐਸ.ਅਧਿਕਾਰੀ ਗੁਰਦੇਵ ਸਿੰਘ, ਡਾ. ਨਿਤਿਨ ਕੁਮਾਰ ਪ੍ਰੋਫ਼ੈਸਰ ਅਡੇ ਹੈੱਡ ਓਰਲ ਸਰਜਰੀ ਸਰਕਾਰੀ ਡੈਂਟਲ ਕਾਲਜ ਸ਼੍ਰੀ ਅਮ੍ਰਿਤਸਰ ਸਾਹਿਬ, ਸ਼੍ਰੀ ਐਮ.ਐਫ਼.ਫ਼ਾਰੂਕੀ ਏ.ਡੀ.ਜੀ.ਪੀ.ਪੰਜਾਬ, ਸਪੀਕਰ ਵਿਧਾਨ ਸਭਾ ਪੰਜਾਬ ਸ.ਕੁਲਤਾਰ ਸਿੰਘ ਸੰਧਵਾਂ ਨੇ ਡਾਕਟਰ ਸੁਰਿੰਦਰਪਾਲ ਸਿੰਘ ਸੋਢੀ ਦੇ ਸਿੱਖਿਆ ਖੇਤਰ, ਸਮਾਜ ਸੇਵਾ ਖੇਤਰ, ਵਧੀਆ ਪ੍ਰਬੰਧਕ ਵਜੋਂ ਨਿਭਾਈਆਂ ਸੇਵਾਵਾਂ, ਫ਼ਰੀਦਕੋਟ ਨੂੰ ਦਿਵਾਏ ਮਾਣ-ਸਨਮਾਨ, ਹਮੇਸ਼ਾ ਖੁਸ਼ ਰਹਿਣ, ਹਰ ਕਿਸੇ ਦੀ ਦਿਲੋਂ ਸਹਾਇਤਾ ਕਰਨ, ਕਮਾਲ ਦੇ ਸਟੇਜ ਸੰਚਾਲਕ ਵਰਗੇ ਗੁਣਾ ਦੀ ਰੱਜ ਕੇ ਪ੍ਰੰਸ਼ਸ਼ਾ ਕੀਤੀ। ਉਨ੍ਹਾਂ ਦੱਸਿਆ ਕਿ ਡਾ.ਸੋਢੀ ਨੇ ਹਮੇਸ਼ਾ ਆਪਣੇ ਅਨੁਭਵ ਨਾਲ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਦੇਸ਼ ਦੇ ਕੋਣੇ-ਕੋਣੇ ਤੱਕ ਲਿਜਾਣ ਦਾ ਇਤਿਹਾਸ ਸਿਰਜਿਆ ਹੈ।
ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਐਸ.ਐਸ.ਪੀ.ਫ਼ਰੀਦਕੋਟ ਡਾ.ਪ੍ਰਗਿਆ ਜੈਨ, ਹਲਕਾ ਕੋਟਕਪੂਰਾ ਦੇ ਕਾਂਗਰਸੀ ਆਗੂ ਅਜੈਪਾਲ ਸਿੰਘ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਸ਼੍ਰੀ ਓਪੇਂਦਰ ਸ਼ਰਮਾ ਸਾਬਕਾ ਜ਼ੇਲ ਤੇ ਨਿਆਂ ਮੰਤਰੀ ਪੰਜਾਬ, ਸੇਵਾ ਮੁਕਤ ਚੀਫ਼ ਸਕੱਤਰ ਪੰਜਾਬ ਆਈ.ਏ.ਐਸ.ਏ.ਵੇਣੂ ਪ੍ਰਸ਼ਾਦ, ਸੀਨੀਅਰ ਆਈ.ਏ.ਐਸ.ਅਧਿਕਾਰੀ ਰਾਜੀਵ ਪ੍ਰਾਸ਼ਰ, ਸੇਵਾ ਮੁਕਤ ਆਈ.ਏ.ਐਸ.ਮਾਲਵਿੰਦਰ ਸਿੰਘ ਜੱਗੀ, ਸੇਵਾ ਮੁਕਤ ਡੀ.ਆਈ.ਜੀ.ਤੇਜਿੰਦਰ ਸਿੰਘ ਮੌੜ, ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਐਡਵੋਕੇਟ ਲਲਿਤ ਮੋਹਨ ਗੁਪਤਾ, ਆਦੇਸ਼ ਮੈਡੀਕਲ ਕਾਲਜ ਬਠਿੰਡਾ ਦੇ ਡਾਇਰੈਕਟਰ ਡਾ.ਗੁਰਪ੍ਰੀਤ ਸਿੰਘ ਗਿੱਲ, ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ, ਸੇਵਾ ਮੁਕਤ ਜ਼ਿਲਾ ਸਿੱਖਿਆ ਅਫ਼ਸਰ ਪ੍ਰਭਜੋਤ ਕੌਰ ਢਿੱਲੋਂ,ਦਸਮੇਸ਼ ਡੈਂਟਲ ਕਾਲਜ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਕੁਲਜੀਤ ਸਿੰਘ ਮੂੰਗੀਆ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ, ਮੈਂਬਰ ਗੁਰਮੀਤ ਸਿੰਘ ਢਿੱਲੋਂ, ਐਡਵੋਕੇਟ ਕੁਲਇੰਦਰ ਸਿੰਘ ਸੇਖੋਂ, ਸ਼੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਗੋਲੋਵਾਲਾ ਦੇ ਚੇਅਰਮੈਨ ਪਿ੍ਰੰਸੀਪਲ ਗੁਰਚਰਨ ਸਿੰਘ, ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ.ਐਸ.ਐਸ.ਬਰਾੜ, ਸਕੱਤਰ ਡਾ.ਬਿਮਲ ਗਰਗ, ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਡਾ.ਰਵੀ ਬਾਂਸਲ ਕੋਟਕਪੂਰਾ, ਡਾ.ਪੀ.ਐਸ.ਬਰਾੜ ਕੋਟਕਪੂਰਾ, ਡਾ.ਰੋਹਿਤ ਚੋਪੜਾ, ਡਾ.ਪ੍ਰਦੀਪ ਗਰਗ ਕੈਂਸਰ ਵਿਭਾਗ ਫ਼ਰੀਦਕੋਟ, ਡਾ.ਜਸਬੀਰ ਕੌਰ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ, ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਹਸਪਤਾਲ ਫ਼ਰੀਦਕੋਟ ਡਾ.ਵਿਸ਼ਵਦੀਪ ਗੋਇਲ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਸਾਬਕਾ ਨੈਸ਼ਨਲ ਕਨਵੀਨਰ ਰਾਕੇਸ਼ ਸੱਚਦੇਵਾ, ਸਟੇਟ ਕਾਰਜਕਾਰੀ ਮੈਂਬਰ ਪ੍ਰਿੰਸੀਪਲ ਵਿਨੋਦ ਸਿੰਗਲਾ, ਮਾਰਕੀਟ ਕਮੇਟੀ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਨ, ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਸ਼ੋਕ ਸੱਚਰ, ਸਮਾਜ ਸੇਵੀ ਰਾਜਿੰਦਰ ਦਾਸ ਰਿੰਕੂ, ਹੋਟਲ ਦਾਸਤਾਨ ਦੇ ਮੈਨੇਜਿੰਗ ਡਾਇਰੈਕਟਰ ਸੁਖਬੀਰ ਸਿੰਘ ਸੱਚਦੇਵਾ, ਡਾ.ਰੂਬਲ ਬਰਾੜ, ਰਾਕੇਸ਼ ਮੌਂਗਾ, ਕੇ.ਪੀ.ਸਿੰਘ ਸਰਾਂ, ਡਾ.ਦੀਪਕ ਗੋਇਲ, ਡਾ.ਕਰਨ ਬਜਾਜ,ਦਵਿੰਦਰ ਸਿੰਘ ਪੰਜਾਬ ਮੋਟਰਜ਼, ਡਾ.ਬਲਜੀਤ ਸ਼ਰਮਾ ਗੋਲੇਵਾਲਾ, ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਕੋਟਕਪੂਰਾ, ਬਰਗਾੜੀ ਦਾ ਸਟਾਫ਼ ਪ੍ਰਮੁੱਖ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਡਾ.ਅਨਿਲ ਕੋਹਲੀ ਸਾਬਕਾ ਪ੍ਰਧਾਨ ਡੈਂਟਲ ਕੌਸ਼ਲ ਆਫ਼ ਇੰਡੀਆ, ਡਾ.ਮਹੇਸ਼ ਵਰਮਾ ਵਾਈਸ ਚਾਂਸਲਰ ਇੰਦਰਪ੍ਰਸਤ ਯੂਨੀਵਰਸਿਟੀ ਦਿੱਲੀ,ਡਾ.ਮਨੋਜ ਗੋਇਲ ਵਾਈਸ ਚਾਂਸਲਰ ਸੰਤੋਸ਼ ਯੂਨੀਵਰਸਿਟੀ ਨਵੀਂ ਦਿੱਲੀ, ਜਰਨਲ ਅਵਸਥੀ ਸਾਬਕਾ ਸਕੱਤਰ ਡੈਂਟਲ ਕੌਸ਼ਲ ਆਫ਼ ਇੰਡੀਆ, ਜੁਆਇੰਟ ਡੀ.ਆਰ.ਐਮ.ਈ.ਪੰਜਾਬ ਡਾ.ਪੁਨੀਤ ਗਿਰਧਰ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਪ੍ਰਿੰਸੀਪਲ ਡਾ.ਐਸ.ਐਸ.ਬਰਾੜ, ਪੰਜਾਬ ਦੇ ਵੱਖ-ਵੱਖ ਮੈਡੀਕਲ ਕਾਲਜਾਂ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਸ਼ੋਕ ਸੰਦੇਸ਼ ਰਾਹੀਂ ਸੋਢੀ ਪ੍ਰੀਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡਾ.ਐਸ.ਪੀ.ਐਸ.ਸੋਢੀ ਦੀ ਸੁਪਤਨੀ ਰੰਜਨਾ ਸੋਢੀ, ਸਪੁੱਤਰ ਡਾ.ਦੀਪਿੰਦਰਪਾਲ ਸਿੰਘ ਸੋਢੀ, ਬੇਟੀ ਡਾ.ਅਸ਼ਮਿਤਾ ਸੋਢੀ, ਦਮਾਦ ਇੰਜਨੀਅਰ ਅਰਜਨ, ਕਰੀਬੀ ਰਿਸ਼ਤੇਦਾਰ ਵਿੰਗ ਕਮਾਂਡਰ ਦੇਵੇਸ਼ਰ ਸ਼ਰਮਾ ਅਤੇ ਪ੍ਰੀਵਾਰ ਮੈਂਬਰਾਂ ਨੇ ਅੰਤਿਮ ਅਰਦਾਸ ’ਚ ਸ਼ਾਮਲ ਸੰਗਤਾਂ ਦਾ ਧੰਨਵਾਦ ਕੀਤਾ।