ਕੋਟਕਪੂਰਾ, 16 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਅਤੇ ਫਰੀਦਕੋਟ ਦੇ ਜਿਲਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਦੇ ਤਿੰਨੋਂ ਹਲਕਿਆਂ ਦੀ ਸੋਸ਼ਲ ਮੀਡੀਆ ਟੀਮ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਮਨੀਸ਼ ਸਿਸੋਦੀਆ ਦੀ ਟੀਮ ਦੇ ਮੈਂਬਰ ਮਾਲਵਾ ਸੈਂਟਰਲ ਜੋਨ ਦੇ ਇੰਚਾਰਜ ਦੀਪਿਕ ਬਾਤਿਸ਼ ਅਤੇ ਜੋਨ ਸੈਕਟਰੀ ਇੰਦਰਜੀਤ ਸਿੰਘ ਨੇ ਜ਼ਿਲ੍ਹਾ ਫ਼ਰੀਦਕੋਟ ਦੀ ਟੀਮ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਬਾਰੇ ਦਿੰਦਿਆਂ ‘ਆਪ’ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਘਰ-ਘਰ ਪਹੁੰਚਾਉਣ ਦਾ ਸੁਨੇਹਾ ਦਿੱਤਾ। ਮੀਟਿੰਗ ਵਿੱਚ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ, ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਮੱਲਾ, ਜ਼ਿਲ੍ਹਾ ਸਕੱਤਰ ਮਨਜੀਤ ਸ਼ਰਮਾ, ਸਿਮਰਜੀਤ ਸਿੰਘ ਪੱਖੀਕਲਾਂ ਹਲਕਾ ਇੰਚਾਰਜ ਫਰੀਦਕੋਟ ਅਤੇ ਹਲਕਾ ਸੈਕਟਰੀ ਕੁਲਦੀਪ ਸਿੰਘ ਚੰਨੀਆਂ, ਕਰਨਵੀਰ ਸਿੰਘ ਢਾਬ ਹਲਕਾ ਇੰਚਾਰਜ ਜੈਤੋ, ਕੁਲਦੀਪ ਸਿੰਘ ਸੰਧੂ ਹਲਕਾ ਸੈਕਟਰੀ ਕੋਟਕਪੂਰਾ, ‘ਆਪ’ ਆਗੂ ਪਿ੍ਰੰਸ ਬਹਿਲ ਸਮੇਤ ਸਮੂਹ ਬਲਾਕ ਸੋਸ਼ਲ ਮੀਡੀਆ ਇੰਚਾਰਜ ਆਦਿ ਵੀ ਹਾਜ਼ਰ ਸਨ।