ਹਾਜ਼ਰੀਨ ਨੂੰ ਮੰਨਣ ਤੋਂ ਪਹਿਲਾਂ ਪਰਖਣ ਦਾ ਸੱਦਾ ਦਿੱਤਾ

ਸੰਗਰੂਰ 16 ਜੁਲਾਈ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਸੁਰਿੰਦਰ ਪਾਲ ਉਪਲੀ, ਗੁਰਦੀਪ ਸਿੰਘ ਲਹਿਰਾ ਤੇ ਮਾਸਟਰ ਗੁਰਜੰਟ ਸਿੰਘ ਅਧਾਰਿਤ ਟੀਮ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਸੱਤਵੀਂ ਚੇਤਨਾ ਪਰਖ ਪ੍ਰੀਖਿਆ ਬਾਰੇ ਜਾਣਕਾਰੀ ਦੇਣ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਵਾਨ ਵਿਖੇ ਦਸਤਕ ਦਿੱਤੀ ।
ਸਭ ਤੋਂ ਪਹਿਲਾਂ ਸਕੂਲ਼ ਪ੍ਰਿੰਸੀਪਲ ਮੈਡਮ ਨਿਸ਼ਾ ਨਾਰੰਗ ਨੇ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ।
ਤਰਕਸ਼ੀਲ ਆਗੂ ਮਾਸਟਰ ਗੁਰਜੰਟ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੀ ਦਲਦਲ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਮੰਨਣ ਤੋਂ ਪਹਿਲਾਂ ਹਰ ਗੱਲ ਪਰਖ਼ਣ ਲਈ ਕਿਹਾ।ਇਸ ਸਮੇਂ ਤਰਕਸ਼ੀਲ ਆਗੂ ਗੁਰਦੀਪ ਲਹਿਰਾ ਤੇ ਸੁਰਿੰਦਰ ਪਾਲ uppli ex sdo bsnl ਨੇ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਇਹ ਪ੍ਰੀਖਿਆ 29 ਤੇ 31 ਅਗਸਤ ਨੂੰ ਹੋਵੇਗੀ, ਪ੍ਰੀਖਿਆ ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ।ਮਿਡਲ ਤੇ ਸੈਕੰਡਰੀ ਪੱਧਰ ਦੇ ਓ ਐਮ ਆਰ ਸ਼ੀਟ ਤੇ 60 ਬਹੁ ਚੋਣਾਵੀ ਪ੍ਰਸ਼ਨਾਂ ਦੇ ਆਧਾਰ ਤੇ ਦੋ ਪੇਪਰ ਹੋਣਗੇ। ਮੈਰਿਟ ਕਲਾਸ ਵਾਈਜ ਬਣੇਗੀ। ਸੂਬਾ,ਜੋਨ ਤੇ ਇਕਾਈ ਪੱਧਰ ਤੇ ਮੈਰਿਟ ਬਣੇਗੀ। ਉਨ੍ਹਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।ਇਸ ਸਮੇ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਚੇਤਨਾ ਪਰਖ਼ ਪ੍ਰੀਖਿਆ ਲਈ ਸਿਲੇਬਸ ਪੁਸਤਕਾਂ ਵੀ ਦਿੱਤੀਆਂ ਗਈਆਂ।ਇਸ ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਲੈਕਚਰਾਰ ਅਣੂ ਗੋਇਲ, ਜਸਵਿੰਦਰ ਕੌਰ, ਬਲਜੀਤ ਸਿੰਘ, ਸੁਖਜੀਤ ਸਿੰਘ, ਕੁਲਵੰਤ ਸਿੰਘ , ਤਜਿੰਦਰ ਕੌਰ, ਸਤਿੰਦਰ ਕੌਰ ਮਾਸਟਰ ਗੁਰਸੇਵਕ ਸਿੰਘ, ਜਤਿੰਦਰਦੀਪ ਕੌਰ,ਅੰਜੂ ਬਾਲਾ , ਸੋਨੀਆ ਮਿੱਤਲ, ਸੰਦੀਪ ਕੌਰ, ਅਮਨਦੀਪ ਕੌਰ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ,ਰੀਤਾ ਰਾਣੀ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ।