ਦਿਨ ਦਿਹਾੜੇ ਔਰਤ ਕੋਲੋਂ ਪਰਸ ਖੋਹਣ ਦੀ ਕੌਸ਼ਿਸ਼ ਕਰਨ ਵਾਲਾ ਚੜਿਆ ਪੁਲਿਸ ਅੜਿੱਕੇ, ਦੂਜੇ ਦੀ ਭਾਲ ਜਾਰੀ
ਮੁਲਜਮ ਖਿਲਾਫ ਪਹਿਲਾਂ ਵੀ ਦਰਜ ਹਨ ਚੋਰੀ ਅਤੇ ਸ਼ਰਾਬ ਦੀ ਤਸਕਰੀ ਸਬੰਧੀ 4 ਮੁਕੱਦਮੇ
ਕੋਟਕਪੂਰਾ, 17 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ. ਦੇ ਨਿਰਦੇਸ਼ਾਂ ਤਹਿਤ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ’ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਕਾਰਵਾਈ ਕਰਦਿਆਂ ਬਜਾਰ ਵਿੱਚ ਮਹਿਲਾ ਪਾਸੋ ਪਰਸ ਖੋਹ ਕਰਨ ਦੀ ਕੋਸ਼ਿਸ਼ ਕਰਨ ਵਾਲੇ 1 ਮੁਲਜਮ ਨੂੰ ਮਹਿਜ ਚੰਦ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੰਦੀਪ ਕੁਮਾਰ ਐੱਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਕਿ 2 ਮੋਟਰਸਾਈਕਲ ਸਵਾਰਾ ਵੱਲੋਂ ਸੁਨਿਆਰਾ ਬਜਾਰ ਦੇ ਨੇੜੇ ਤੋਂ ਇੱਕ ਮਹਿਲਾ ਪਾਸੋ ਪਰਸ ਖੋਹ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਕਾਮਯਾਬ ਨਹੀ ਹੋ ਸਕੇ ਅਤੇ ਹੁਣ ਵੀ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ। ਜਿਸ ’ਤੇ ਤੁਰਤ ਕਾਰਵਾਈ ਕਰਦਿਆਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਦੌਰਾਨ ਉਕਤ ਵਾਰਦਾਤ ਵਿੱਚ ਸ਼ਾਮਿਲ ਮੁਲਜਮ ਵਿੱਕੀ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਮੌਕੇ ਤੋ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਦੀ ਲੱਤ ਵਿੱਚ ਫਰੈਕਚਰ ਵੀ ਆਇਆ ਹੈ। ਜਿਸ ਦੌਰਾਨ ਮੁਲਜਮ ਨੂੰ ਬਾਬਾ ਫਰੀਦ ਪਾਰਕਿੰਗ ਸਾਈਡ ਤੋ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾ ਕਿਹਾ ਕਿ ਗ੍ਰਿਫਤਾਰ ਮੁਲਜਮ ਵਿੱਕੀ ਸਿੰਘ ਦਾ ਰਿਕਾਰਡ ਕ੍ਰਿਮੀਨਲ ਹੈ। ਇਸ ਖਿਲਾਫ ਪਹਿਲਾਂ ਵੀ ਚੋਰੀ ਅਤੇ ਸ਼ਰਾਬ ਦੀ ਤਸਕਰੀ ਸਬੰਧੀ 4 ਮੁਕੱਦਮੇ ਦਰਜ ਹਨ। ਪੁਲਿਸ ਟੀਮਾਂ ਵੱਲੋਂ ਇਸ ਦੇ ਦੂਜੇ ਸਾਥੀ ਦੀ ਵੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾ ਦੱਸਿਆ ਕਿ ਗ੍ਰਿਫਤਾਰ ਮੁਲਜਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਮੁਲਜਮ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾਂ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਗ੍ਰਿਫਤਾਰ ਮੁਲਜਮ ਵਿੱਕੀ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਹਰਨਾਮਪੁਰਾ ਮੁਹੱਲਾ ਕੋਟਕਪੂਰਾ ਖਿਲਾਫ ਪਹਿਲਾਂ ਵੀ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ।
1) ਮੁਕੱਦਮਾ ਨੰਬਰ 60 ਮਿਤੀ 18.06.2019 ਅ/ਧ 379/411 ਆਈ.ਪੀ.ਸੀ. ਥਾਣਾ ਸਦਰ ਕੋਟਕਪੂਰਾ
2) ਮੁਕੱਦਮਾ ਨੰਬਰ 196 ਮਿਤੀ 31.08.2021 ਅ/ਧ 457/380/411 ਆਈ.ਪੀ.ਸੀ. ਥਾਣਾ ਸਿਟੀ ਕੋਟਕਪੂਰਾ
3) ਮੁਕੱਦਮਾ ਨੰਬਰ 32 ਮਿਤੀ 03.03.2023 ਅ/ਧ 380/411 ਆਈ.ਪੀ.ਸੀ. ਥਾਣਾ ਸਿਟੀ ਕੋਟਕਪੂਰਾ
4) ਮੁਕੱਦਮਾ ਨੰਬਰ 34 ਮਿਤੀ 16.02.2024 ਅ/ਧ 61/1/14 ਐਕਸਾਈਜ ਐਕਟ ਥਾਣਾ ਸਿਟੀ ਕੋਟਕਪੂਰਾ।
ਉਹਨਾਂ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।