ਗਿਰੋਹ ਵਿੱਚ ਸ਼ਾਮਿਲ 5 ਮੁਲਜਮਾਂ ਨੂੰ ਮਾਰੂ ਹਥਿਆਰਾ ਸਮੇਤ ਕੀਤਾ ਗਿਆ ਕਾਬੂ
ਕੋਟਕਪੂਰਾ, 18 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਸਦਰ ਕੋਟਕਪੂਰਾ ਵੱਲੋਂ ਰਾਹਗੀਰਾ ਪਾਸੋ ਲੁੱਟ ਖੋਹ ਕਰਨ ਦੀ ਫਿਰਾਕ ਵਿੱਚ ਬੈਠੇ ਗਿਰੋਹ ਦੇ 05 ਦੋਸ਼ੀਆਂ ਨੂੰ ਵਾਰਦਾਤ ਕਰਨ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਜਤਿੰਦਰ ਸਿੰਘ ਡੀ.ਐਸ.ਪੀ(ਸ.ਡ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਨਵਰਿੰਦਰ ਸਿੰਘ, ਆਕਾਸ਼ਦੀਪ ਸਿੰਘ ਅਤੇ ਰਾਜਵਿੰਦਰ ਸਿੰਘ ਜੋ ਕਿ ਫਰੀਦਕੋਟ ਦੇ ਪਿੰਡ ਸੰਧਵਾਂ ਨਾਲ ਸਬੰਧਿਤ ਹਨ ਅਤੇ ਜਤਿੰਦਰ ਮਾਲੀ ਜੋ ਕਿ ਪਿੰਡ ਹਰੀ ਨੋ ਅਤੇ ਅਜੇ ਕੁਮਾਰ ਜੋ ਕਿ ਕ੍ਰਿਸ਼ਨਾ ਨਗਰ ਕੋਟਕਪੂਰਾ ਦੇ ਨਿਵਾਸੀ ਹਨ। ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆਂ ਪਾਸੋ ਮਾਰੂ ਹਥਿਆਰ ਜਿਹਨਾ ਵਿੱਚ 01 ਕੁਹਾੜੀ, 01 ਲੋਹੇ ਦਾ ਖੰਡਾ, 02 ਡੰਡੇ ਅਤੇ 01 ਸਰੀਆ ਵੀ ਬਰਾਮਦ ਕੀਤਾ ਗਿਆ ਹੈ। ਕਾਰਵਾਈ ਦੇ ਵੇਰਵੇ ਸਾਝੇ ਕਰਦਿਆ ਉਹਨਾ ਦੱਸਿਆ ਕਿ ਪੁਲਿਸ ਪਾਰਟੀ ਨੂੰ ਗੁਪਤ ਜਾਣਕਾਰੀ ਹਾਸਿਲ ਹੋਈ ਸੀ ਕਿ ਇੱਕ ਗਿਰੋਹ ਵਿੱਚ ਸ਼ਾਮਿਲ ਉਪਰੋਕਤ ਦੋਸ਼ੀ ਜਿੰਨਾ ਵਿੱਚ ਜਤਿੰਦਰ ਮਾਲੀ ਇਸ ਗਿਰੋਹ ਦਾ ਸਰਗਨਾਂ ਹੈ ਅਤੇ ਉਕਤਾਨ ਸਾਰੇ ਵਿਅਕਤੀ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ ਜੋ ਪਿੰਡ ਸੰਧਵਾ ਤੋ ਜਲਾਲੇਆਣਾ ਰੋਡ ਬਾ ਹੱਦ ਪਿੰਡ ਸੰਧਵਾ ਕੱਸੀ ਦੀ ਪੱਟੜੀ ਨਾਲ ਖਾਲੀ ਜਗਾ ਵਿੱਚ ਬੈਠੇ ਹਨ ਅਤੇ ਰਾਹਗੀਰਾਂ ਪਾਸੋ ਲੁੱਟ ਖੋਹ ਕਰਨ ਦੀ ਯੋਜਨਾਂ ਬਣਾ ਰਹੇ ਹਨ ਅਤੇ ਜਿੰਨਾਂ ਪਾਸ ਮਾਰੂ ਹਥਿਆਰ ਹਨ। ਜਿਸ ’ਤੇ ਤੁਰਤ ਕਾਰਵਾਈ ਕਰਦੇ ਹੋਏ ਸ:ਥ ਸੁਖਦੇਵ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਇਹਨਾ ਦੋਸ਼ੀਆਂ ਨੂੰ ਪਿੰਡ ਸੰਧਵਾਂ ਤੋ ਜਲਾਲੇਆਣਾ ਰੋਡ, (ਸੰਧਵਾ ਕੱਸੀ) ਦੀ ਪੱਟੜੀ ਨਾਲ ਖਾਲੀ ਜਗਾ ਵਿੱਚੋ ਮਾਰੂ ਹਥਿਆਰਾ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਜਤਿੰਦਰ ਮਾਲੀ ਇਸ ਗਿਰੋਹ ਦਾ ਮੁੱਖ ਸਰਗਨਾ ਹੈ, ਜਿਸਦੇ ਖਿਲਾਫ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਤਸਕਰੀ ਸਬੰਧੀ ਕੁੱਲ 03 ਮਾਮਲੇ ਦਰਜ ਹਨ, ਜੋ ਹੁਣ ਵੀ ਜੇਲ ਵਿੱਚੋ ਜਮਾਨਤ ਪਰ ਬਾਹਰ ਆਇਆ ਹੋਇਆ ਸੀ। ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਮਕੱਦਮਾ ਨੰਬਰ 124 ਮਿਤੀ 16-07-25 ਅ/ਧ 310(4)/310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।