ਫਰੀਦਕੋਟ 18 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਦੇ ਪ੍ਰਸਿੱਧ ਭਜਨ ਗਾਇਕ ਜਗਵਿੰਦਰ ਸਿੰਘ ਵਿੱਟੀ ਨੇ ਇੱਕ ਖੂਬਸੂਰਤ ਮਾਤਾ ਦੀ ਭੇਟ ਸੰਗਲ ਟਰੈਕ ਦਿਨ ਝੰਡਿਆ ਦੇ ਦਾ ਪੋਸਟਰ ਸੁਰਤਾਲ ਕੰਪਨੀ ਦੇ ਮਨੈਜਿੰਗ ਡਾਇਰੈਕਟਰ ਮਨਜਿੰਦਰ ਗੋਲ੍ਹੀ, ਪ੍ਰਸਿੱਧ ਲੇਖਕ ਡਾਕਟਰ ਧਰਮ ਪ੍ਰਵਾਨਾਂ, ਸੰਗੀਤਕਾਰ ਜੇ ਪੀ ਸਿੰਘ, ਸੰਗੀਤਕਾਰ ਅਨਿਲ ਸ਼ਰਮਾ,ਮੰਚ ਸੰਚਾਲਕ ਦੇਸ ਰਾਜ ਰਿਸ਼ੀ ਸ਼ਰਮਾ,ਗਾਇਕ ਰਕੇਸ਼ ਅਲੀ , ਵਿੱਕੀ ਧਾਲੀਵਾਲ ਤਆਦਿਕ ਦੀ ਹਾਜ਼ਰੀ ਵਿੱਚ ਰਲੀਜ ਕੀਤਾ ਗਿਆ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਜਨ ਗਾਇਕ ਜਗਮਿੰਦਰ ਵਿੱਟੀ ਨੇ ਦੱਸਿਆ ਕਿ ਇਸ ਭੇਂਟ ਨੂੰ ਕਲਮਬੰਦ ਪ੍ਰਸਿੱਧ ਲੇਖਕ ਕੁਲਦੀਪ ਸਿੰਘ ਕਾਕੂ ਨੇ ਕੀਤਾ ਹੈ ਅਤੇ ਇਸ ਦਾ ਸੰਗੀਤ ਦਲਜੀਤ ਸਿੰਘ ਨੇ ਤਿਆਰ ਕੀਤਾ ਹੈ। ਸਾਨੂੰ ਆਸ ਹੈ ਕਿ ਇਹ ਸਿੰਗਲ ਟ੍ਰੈਕ ਭੇਟ ਲੋਕਾਂ ਦੀ ਜੁਬਾਨ ਤੇ ਚੜੇਗੀ।