ਫ਼ਰੀਦਕੋਟ, 19 ਜੁਲਾਈ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਡਾ.ਕਪਿਲ ਸ਼ਰਮਾ ਵੱਲੋਂ ਸਾਈਕੈਟਰਿਸਟ ਸਪੈਸ਼ਲਿਸਟ ਸਿਵਲ ਹਸਪਤਾਲ ਫਰੀਦਕੋਟ ਵਿਖੇ ਆਪਣੀ ਆਪਣਾ ਅੁਹਦਾ ਸੰਭਾਲਣ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ ਵਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਉਨਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ। ਇਸ ਮੌਕੇ ਡਾ.ਕਪਿਲ ਸ਼ਰਮਾ ਨੇ ਕਿਹਾ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਵਿਸ਼ਵਦੀਪ ਗੋਇਲ ਨੇ ਕਿਹਾ ਕਿ ਡਾ.ਕਪਿਲ ਸ਼ਰਮਾ ਬਹੁਤ ਕਮਾਲ ਦੇ ਡਾਕਟਰ ਹਨ। ਇਨ੍ਹਾਂ ਦੇ ਜੁਆਇੰਨ ਕਰਨ ਨਾਲ ਸਾਡੇ ਮਰੀਜ਼ਾਂ ਨੂੰ ਲਾਭ ਮਿਲੇਗਾ। ਇਸ ਮੋਕੇ ਡਾ ਅਕਰਮਬੀਰ ਸਿੰਘ ਬਰਾੜ, ਡਾ ਮਨਰਾਜ ਸਿੰਘ, ਦਵਿੰਦਰ ਗੁਪਤਾ, ਵਿਜੇ ਸੂਰੀ ਤੇ ਡਿਪਟੀ ਮੈਡੀਕਲ ਕਮਿਸ਼ਨਰ ਦਫਤਰ ਦਾ ਸਟਾਫ਼ ਹਾਜ਼ਰ ਸੀ। ਇਸ ਮੌਕੇ ਸਭ ਨੇ ਡਾ.ਕਪਿਲ ਸ਼ਰਮਾ ਨੂੰ ਵਧਾਈ ਦਿੱਤੀ।