ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਡਿਸਟਿਕ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਫਰੀਦਕੋਟ ਵੱਲੋਂ ਔਪਨ ਡਿਸਟਿਕ ਸ਼ੂਟਿੰਗ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸੀਨੀਅਰ, ਜੂਨੀਅਰ, ਯੂਥ ਅਤੇ ਸਬ-ਯੂਥ ਅਲੱਗ–ਅਲੱਗ ਵਰਗਾਂ ਵਿੱਚ ਬਾਬਾ ਫਰੀਦ ਸ਼ੂਟਿੰਗ ਰੇਂਜ਼ ਵਿਖੇ ਪ੍ਰੈਜੀਡੈਂਟ ਸ ਸਿਮਰਜੀਤ ਸਿੰਘ ਸੇਖੋ ਦੀ ਰਹਿਨੁਮਾਈ ਹੇਠ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਫਰੀਦਕੋਟ ਜਿਲ੍ਹੇ ਦੇ ਲਗਭਗ 100 ਵਿਦਿਆਰਥੀਆਂ ਨੇ 10 ਮੀਟਰ ਏਅਰ ਰਾਈਫਲ ਅਤੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਹਿੱਸਾ ਲਿਆ। ਜਿਨ੍ਹਾਂ ਵਿੱਚੋ ਸੀਨੀਅਰ ਕੈਟਾਗਿਰੀ ਵਿੱਚੋਂ 10 ਮੀਟਰ ਏਅਰ ਪਿਸਟਲ ਲੜਕੇ (ਐੱਨ. ਆਰ) ਵਿੱਚੋਂ ਦਿਲਜੋਤ ਸਿੰਘ ਬਰਾੜ ਨੇ ਗੋਲਡ ਮੈਡਲ, ਰਜਤ ਕੁਮਾਰ ਨੇ ਸਿਲਵਰ ਮੈਡਲ, ਮਨਦੀਪ ਸਿੰਘ ਨੇ ਬ੍ਰੌਨਜ ਮੈਡਲ ਤੇ ਲੜਕੀਆਂ ਵਿੱਚੋਂ ਅੰਕਿਤਾ ਗੋਲਡ ਮੈਡਲ ਅਤੇ ਜਸ਼ਨਦੀਪ ਕੋਰ ਨੇ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਨਾਲ ਹੀ 10 ਮੀਟਰ ਏਅਰ ਰਾਈਫਲ (ਐੱਨ. ਆਰ) ਵਿੱਚੋਂ ਅੰਮ੍ਰਿਤਪਾਲ ਸਿੰਘ ਗੋਲਡ ਮੈਡਲ ਤੇ ਲੜਕੀਆਂ ਵਿੱਚੋਂ ਏਕਮਵੀਰ ਕੋਰ ਗੋਲਡ ਮੈਡਲ ਤੇ ਮਹਿਕਪ੍ਰੀਤ ਕੋਰ ਨੇ ਸਿਲਵਰ ਮੈਡਲ ਹਾਸਿਲ ਕੀਤਾ। ਇਸੇ ਤਰ੍ਹਾਂ ਜੂਨੀਅਰ ਕੈਟਾਗਿਰੀ ਵਿੱਚੋਂ ਦੀਪਇੰਦਰ ਸਿੰਘ ਨੇ ਗੋਲਡ ਮੈਡਲ, ਜੋਤਪਾਲ ਸਿੰਘ ਸਿਲਵਰ ਮੈਡਲ ਤੇ ਗੁਰਨਿਵਾਜ ਸਿੰਘ ਨੇ ਬ੍ਰੋਨਜ਼ ਮੈਡਲ ਤੇ ਲੜਕੀਆਂ ਵਿੱਚੋਂ ਹਰਸਿਮਰਤ ਕੋਰ ਗੋਲਡ ਮੈਡਲ ਤੇ ਸ਼੍ਰੀ ਪ੍ਰਭਾ ਨੇ ਸਿਲਵਰ ਮੈਡਲ ਹਾਸਿਲ ਕੀਤਾ। ਇਸੇ ਤਰ੍ਹਾਂ ਏਅਰ ਰਾਈਫਲ ਜੂਨੀਅਰ ਲੜਕਿਆਂ ਵਿੱਚੋਂ ਅੰਮ੍ਰਿਤਪਾਲ ਸਿੰਘ ਨੇ ਗੋਲਡ, ਰਜਨੀਸ਼ ਕੁਮਾਰ ਨੇ ਸਿਲਵਰ ਤੇ ਲੜਕੀਆਂ ਵਿੱਚੋਂ ਏਕਮਵੀਰ ਕੋਰਨੇ ਗੋਲਡ ਤੇ ਪਵਨਪ੍ਰੀਤ ਕੋਰ ਨੇ ਸਿਲਵਰ ਮੈਡਲ ਹਾਸਿਲ ਕੀਤਾ। ਯੂਥ 10 ਮੀਟਰ ਏਅਰ ਪਿਸਟਲ ਲੜਕਿਆਂ ਵਿੱਚੋਂ ਗੀਤਾਂਸ਼ ਸਿੰਗਲਾ ਨੇ ਗੋਲਡ, ਦੀਪਇੰਦਰ ਸਿੰਘ ਨੇ ਸਿਲਵਰ, ਵਿਸਮਾਦਦੀਪ ਸਿੰਘ ਨੇ ਬ੍ਰੋਨਜ਼ ਮੈਡਲ ਹਾਸਿਲ ਕੀਤਾ ਤੇ ਲੜਕੀਆਂ ਵਿੱਚੋਂ ਸੁਖਮਨਜੀਤ ਕੋਰ ਨੇ ਗੋਲਡ, ਆਂਚਲ ਨੇ ਸਿਲਵਰ ਤੇ ਗਗਨਦੀਪ ਕੋਰ ਨੇ ਬ੍ਰੋਨਜ਼ ਮੈਡਲ ਹਾਸਿਲ ਕੀਤਾ ਤੇ 10 ਮੀਟਰ ਏਅਰ ਰਾਈਫਲ ਵਿੱਚੋਂ ਅਰਮਾਨ ਸਿੰਘ ਗੋਲਡ, ਅੰਮ੍ਰਿਤਪਾਲ ਸਿੰਘ ਨੇ ਸਿਲਵਰ ਅਤੇ ਸ਼ੇਰਵੀਰ ਸਿੰਘ ਨੇ ਬ੍ਰੋਨਜ਼ ਮੈਡਲ ਹਾਸਿਲ ਕੀਤਾ ਤੇ ਲੜਕੀਆਂ ਵਿੱਚੋਂ ਏਕਮਵੀਰ ਕੋਰ ਨੇ ਗੋਲਡ, ਤਨਵੀਰ ਕੋਰ ਨੇ ਸਿਲਵਰ, ਐਸ਼ਵੀਰ ਕੋਰ ਨਾ ਬ੍ਰਨੋਜ਼ ਮੈਡਲ ਹਾਸਿਲ ਕੀਤਾ। ਸਬ- ਯੂਥ ਕੈਟਾਗਿਰੀ ਦੇ ਲੜਕਿਆਂ ਵਿੱਚੋਂ ਅਭੀਰਾਜ ਸਿੰਘ ਨੇ ਗੋਲਡ, ਅਰਮਾਨਪ੍ਰੀਤ ਸਿੰਘ ਨੇ ਸਿਲਵਰ ਮੈਡਲ, ਸਾਹਿਬਪ੍ਰੀਤ ਸਿੰਘ ਨੇ ਬ੍ਰੋਨਜ਼ ਮੈਡਲ ਹਾਸਿਲ ਕੀਤਾ ਤੇ ਲੜਕੀਆਂ ਵਿੱਚੋਂ ਗੁਰਵਿਰਵਾਨਪ੍ਰੀਤ ਕੋਰ ਨੇ ਗੋਲਡ, ਏਕਮ ਕੋਰ ਸੰਘੂ ਨੇ ਸਿਲਵਰ ਤੇ ਐਲਵੀਰ ਕੋਰ ਨੇ ਬ੍ਰੋਨਜ਼ ਮੈਡਲ ਹਾਸਿਲ ਕੀਤਾ ਤੇ ਏਅਰ ਰਾਈਫਲ ਵਿੱਚੋਂ ਕਨਵਰਜੋਤ ਸਿੰਘ ਨੇ ਗੋਲਡ , ਗੁਰਕਿਰਤ ਸਿੰਘ ਨੇ ਸਿਲਵਰ ਤੇ ਮਨਤੇਗ ਸਿੰਘ ਨੇ ਬ੍ਰੋਨਜ਼ ਮੈਡਲ ਹਾਸਿਲ ਕੀਤਾ ਤੇ ਲੜਕੀਆਂ ਵਿੱਚੋਂ ਏਕਮਵੀਰ ਕੋਰ ਨੇ ਗੋਲਡ ਮੈਡਲ ਹਾਸਿਲ ਕੀਤਾ। ਆਈ.ਐੱਸ.ਐੱਸ.ਐੱਫ. ਕੈਟਾਗਿਰੀ ਵਿੱਚੋਂ ਏਅਰ ਰਾਈਫਲ ਯੂਥ ਲੜਕਿਆਂ ਵਿੱਚੋਂ ਗੋਪੇਸ਼ ਕੁਮਾਰ ਨੇ ਗੋਲਡ ਮੈਡਲ, ਜੂਨੀਅਰ ਕੈਟਾਗਿਰੀ ਵਿੱਚੋਂ ਅਰਸ਼ਦੀਪ ਸਿੰਘ ਨੇ ਗੋਲਡ ਮੈਡਲ ਤੇ ਲੜਕੀਆਂ ਦੀ ਯੂਥ ਕੈਟਾਗੀਰੀ ਵਿੱਚੋਂ ਸ਼ਾਹੀਨ ਕੋਰ ਸਮਰਾ ਨੇ ਗੋਲਡ ਮੈਡਲ ਤੇ ਜੂਨੀਅਰ ਕੈਟਾਗਿਰੀ ਵਿੱਚੋਂ ਅਵਨੀਤ ਕੋਰ ਸੰਧੂ ਨੇ ਗੋਲਡ ਮੈਡਲ ਹਾਸਿਲ ਕੀਤਾ। ਡਿਸਟਿਕ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਸ. ਸਿਮਰਜੀਤ ਸਿੰਘ ਸੇਖੋ ਜੀ ਦੇ ਨਾਲ ਸ. ਹਰਬੀਰ ਸਿੰਘ ਰੋਮਾਣਾ ਵਾਈਸ ਪ੍ਰੈਜੀਡੈਟ ਡੀ.ਆਰ.ਐੱਸ.ਏ., ਸ. ਜਤਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ, ਸ. ਸ਼ਿਵ ਕਰਤਾਰ ਸਿੰਘ ਸੇਖੋ ਸੈਕਟਰੀ ਡੀ.ਆਰ. ਐੱਸ. ਏ., ਸ. ਅਮਰਜੀਤ ਸਿੰਘ ਬਰਾੜ, ਸ. ਕਰਨਬੀਰ ਸਿੰਘ ਸੋਖੇ ਅਤੇ ਸ. ਗੁਰਜਾਪ ਸਿੰਘ ਸੇਖੋ ਫਾਊਂਡਰ ਮੈਂਬਰ ਡੀ.ਆਰ. ਐੱਸ. ਏ., ਸ. ਬਲਜਿੰਦਰ ਸਿੰਘ ਡੀ. ਐੱਸ. ਓ., ਸ. ਨਿਰਮਲ ਸਿੰਘ ਦਿਓਲ, ਪ੍ਰੈਜੀਡੈਂਟ ਡਿਸਟਿਕ ਵਾਲੀਬਾਲ ਐਸੋਸੀਏਸ਼ਨ, ਮਿਸਿਜ਼ ਸੁਖਰਾਜ ਕੋਰ ਸ਼ੂਟਿੰਗ ਕੋਚ ਖੇਡ ਵਿਭਾਗ ਫਰੀਦਕੋਟ ਵੀ ਮੌਜੂਦ ਸਨ। ਇਸ ਮੌਕੇ ਐਸੋਸੀਏਸ਼ਨ ਵੱਲੋਂ ਫਰੀਦਕੋਟ ਦੇ ਨੈਸ਼ਨਲ ਸ਼ਟੂਰਜ਼ ਸ. ਜਗਵਿਜੈ ਪ੍ਰਤਾਪ ਸਿੰਘ ਸੇਖੋ ਅਤੇ ਮਿਸ ਈਬਾਦਤ ਕੋਰ ਸੇਖੋ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਐਸੋਸੀਏਸ਼ਨ ਵੱਲੋਂ ਬਾਬਾ ਫਰੀਦ ਪਬਲਿਕ ਸਕੂਲ ਵਿਖੇ ਬਾਬਾ ਫਰੀਦ ਸ਼ੂਟਿੰਗ ਰੇਂਜ਼ ਵਿੱਚ ਕਰਵਾਏ ਗਏ ਇਹਨਾਂ ਮੁਕਾਬਲਿਆਂ ਲਈ ਪ੍ਰਿੰਸੀਪਲ ਮਿਸਿਜ਼ ਸੁਖਦੀਪ ਕੋਰ ਦਾ ਖਾਸ ਤੋਰ ’ਤੇ ਧੰਨਵਾਦ ਕੀਤਾ ਗਿਆ ਅਤੇ ਸ. ਗੁਰਵਿੰਦਰ ਸਿੰਘ ਸ਼ੂਟਿੰਗ ਕੋਚ ਦੀ ਵੀ ਇਹਨਾਂ ਮੁਕਾਬਲਿਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਸ਼ਲਾਘਾ ਕੀਤੀ।