40 ਸਵੈਇੱਛਕ ਖੂਨਦਾਨੀਆਂ ਨੇ ਖੂਨਦਾਨ ਕੀਤਾ
ਫ਼ਰੀਦਕੋਟ, 19 ਜੁਲਾਈ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜ਼ੂਕੇਸ਼ਨਲ ਸੁਸਾਇਟੀ ਫਰੀਦਕੋਟ ਦੇ ਪੂਰਵ ਖਜ਼ਾਨਚੀ ਕੈਪਟਨ ਡਾ ਪੂਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਦਸਮੇਸ਼ ਡੈਂਟਲ ਕਾਲਜ ਫਰੀਦਕੋਟ ਵਿਖੇ ਖੂਨਦਾਨ ਕੈਂਪ ਸਿਵਲ ਹਸਪਤਾਲ ਫਰੀਦਕੋਟ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਇਲਾਕੇ ਦੇ ਸਮਾਜ ਸੇਵੀ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟਨੇ ਕੀਤਾ। ਉਨ੍ਹਾਂ ਇਸ ਮੌਕੇ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵੱਲੋਂ ਨਿਰੰਤਰ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਪ੍ਰੰਸ਼ਸ਼ਾ ਕੀਤੀ। ਉਨ੍ਹਾਂ ਕਿਹਾ ਖੂਨ ਦਾ ਕੋਈ ਬਦਲ ਨਾ ਹੋਣ ਕਰਕੇ, ਅਸੀਂ ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾਉਂਦੇ ਹਾਂ। ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਡਾਕਟਰ ਸਾਹਿਬਾਨ ਦੀ ਸਲਾਹ ਨਾਲ ਨਿਰੰਤਰ ਖੂਨਦਾਨ ਕਰਨ ਵਾਸਤੇ ਪ੍ਰੇਰਿਤ ਕੀਤਾ। ਇਸ ਕੈਂਪ ’ਚ ਸੰਸਥਾ ਦੇ ਡਾਇਰੈਕਟਰ ਡਾ ਗੁਰਸੇਵਕ ਸਿੰਘ, ਸਕੱਤਰ ਜਸਬੀਰ ਸਿੰਘ ਸੰਧੂ, ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਢਿਲੋਂ ਵਿਸ਼ੇਸ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਪਿੰ੍ਰਸੀਪਲ ਦਸਮੇਸ਼ ਡੈਂਟਲ ਕਾਲਜ ਫਰੀਦਕੋਟ ਨੇ ਦੱਸਿਆ ਕਿ ਇਸ ਕੈਂਪ ’ਚ ਦਸਮੇਸ਼ ਡੈਂਟਲ ਕਾਲਜ, ਦਸਮੇਸ਼ ਕਾਲਜ ਆਫ ਫਿਜ਼ੀਓਥਰੈਪੀ, ਦਸਮੇਸ਼ ਕਾਲਜ ਆਫ ਨਰਸਿੰਗ ਅਤੇ ਦਸਮੇਸ਼ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਖੂਨਦਾਨ ਲਈ ਭਰਪੂਰ ਸਹਿਯੋਗ ਦਿੱਤਾ ਹੈ। ਇਸ ਮੌਕੇ 40 ਸਵੈ ਇੱਛਕ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਦੇ ਕਨਵੀਨਰ ਡਾ ਪਿਊਸ਼ ਗਾਂਧੀ ਅਤੇ ਡਾ ਮਨਦੀਪ ਕੌਰ, ਕੋ-ਕਨਵੀਨਰ ਡਾ ਰਵਿੰਦਰ ਸਿੰਘ ਨੇ ਦਸਮੇਸ਼ ਡੈਂਟਲ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਡਾ ਤਰੁਨ ਕੁਮਾਰ, ਡਾ ਪੁਸ਼ਪਦੀਪ ਸਿੰਘ ਪਿ੍ਰੰਸੀਪਲ ਦਸਮੇਸ਼ ਕਾਲਜ ਆਫ ਫਿਜ਼ੀਓਥਰੈਪੀ, ਡਾ ਭੁਪਿੰਦਰ ਕੌਰ ਪਿੰ੍ਰਸੀਪਲ ਦਸਮੇਸ਼ ਕਾਲਜ ਆਫ਼ ਨਰਸਿੰਗ, ਡਾ ਸੁਖਪ੍ਰੀਤ ਕੌਰ ਪਿੰ੍ਰਸੀਪਲ ਦਸਮੇਸ਼ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਅਤੇ ਸਿਵਲ ਹਸਪਤਾਲ, ਫਰੀਦਕੋਟ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾ ਸੁਨੰਦਨ ਕੁਮਾਰ ਮਿੱਤਲ, ਡਾ ਰਮਨਦੀਪ ਸਿੰਘ ਬਰਾੜ, ਡਾ ਪ੍ਰਦੀਪ ਕੁਮਾਰ ਬਾਂਸਲ, ਡਾ ਅਨੀਤਾ ਮਹਿਤਾ, ਡਾ ਹਰਕੰਵਲਪ੍ਰੀਤ ਸਿੰਘ, ਡਾ ਮੀਨੂ ਭੋਲਾ, ਡਾ ਹਰਮੀਤ ਸਿੰਘ, ਡਾ ਐਮ.ਐਲ.ਕਪੂਰ, ਇੰਡੀਅਨ ਮੈਡੀਕਲ ਕਾਊਂਸਲ ਫ਼ਰੀਦਕੋਟ ਦੇ ਪ੍ਰਧਾਨ ਡਾ.ਐਸ.ਐਸ.ਬਰਾੜ, ਬਾਬਾ ਖੇਤਰਪਾਲ ਚੈਰੀਟੇਬਲ ਟਰੱਸਟ ਫ਼ਰੀਦਕੋਟ ਦੇ ਮੁੱਖ ਸੇਵਾਦਾਰ ਜਨਿੰਦਰ ਜੈਨ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਐਡਵੋਕੇਟ ਲਲਿਤ ਮੋਹਨ ਗੁਪਤਾ, ਸਾਹਿਤਕਾਰ ਲਾਲ ਸਿੰਘ ਕਲਸੀ ਸਮੇਤ ਵੱਡੀ ਗਿਣਤੀ ’ਚ ਨਾਮੀ ਸੱਜਣ ਹਾਜ਼ਰ ਸਨ।