ਕੋਟਕਪੂਰਾ, 20 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਤੇਗ ਬਹਾਦਰ ਵੈਲਫੈਅਰ ਟਰੱਸਟ ਵੱਲੋਂ ਲੋਕਾਂ ਨੂੰ ਧਾਰਮਿਕ ਵਿਰਸੇ ਨਾਲ ਜੋੜਣ ਲਈ ਆਰਥਿਕ ਪੱਖੋ ਕਮਜੋਰ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਵਿੱਦਿਆ ਦੇ ਨਾਲ-ਨਾਲ ਧਾਰਮਿਕ ਕਿਤਾਬਾਂ, ਗ੍ਰੰਥ, ਸਟੀਕ ਦਿੱਤੇ ਜਾ ਰਹੇ ਹਨ। ਇਸ ਸਬੰਧੀ ਸਹਿਬਜਾਦਾ ਯੂਥ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਦੇ ਪ੍ਰਧਾਨ ਦਵਿੰਦਰ ਸਿੰਘ ਯੂ.ਐਸ.ਏ. ਵੱਲੋਂ ਬੱਚਿਆਂ ਨੂੰ ਧਾਰਮਿਕ ਕਿਤਾਬਾਂ ਦੇਣ ਤੋਂ ਇਲਾਵਾ ਕੀਰਤਨ ਕਥਾ ਅਤੇ ਹੋਰ ਧਾਰਮਿਕ ਗਤੀਵਿਧੀਆਂ ਕਰਨ ਲਈ ਸਾਜੋ-ਸਮਾਨ ਬਿਲਕੁਲ ਮੁਫਤ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਸਟੇਟਾਂ ਵਿੱਚ ਹਰੇਕ ਖੇਤਰ ’ਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬੱਚਿਆਂ ਨੂੰ ਧਾਰਮਿਕ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਕਿਸੇ ਵਸਤੂ ਦੀ ਜਰੂਰਤ ਹੈ, ਉਹ ਟਰੱਸਟ ਨਾਲ ਰਾਬਤਾ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਦਵਿੰਦਰ ਸਿੰਘ ਯੂ.ਐਸ.ਏ. ਦੀ ਉਸਾਰੂ ਸੋਚ ਅਨੁਸਾਰ ਹਰੇਕ ਵਿਅਕਤੀ ਸਿੱਖਿਆ, ਗਿਆਨ ਤੋਂ ਵਾਝਾ ਨਹੀ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਵੱਲੋਂ ਪਿਛਲੇ 7 ਸਾਲਾਂ ਤੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੇ ਬੱਚਿਆ ਲਈ ਲੰਗਰ ਚਲਾਉਣ ਤੋਂ ਇਲਾਵਾ ਮਰੀਜਾਂ ਲਈ ਦਵਾਈਆਂ ਦੀ ਮੁਫਤ ਸਹਾਇਤਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਦਵਿੰਦਰ ਸਿੰਘ ਯੂ.ਐਸ.ਏ. ਇਕ ਅਜਿਹੀ ਸ਼ਖਸੀਅਤ ਹੈ, ਜੋ ਕਿ ਹਰੇਕ ਲੋੜਵੰਦ ਪਰਿਵਾਰ ਨੂੰ ਵਿੱਦਿਆ, ਗੁਰਮਤਿ ਗਿਆਨ ਪ੍ਰਦਾਨ ਕਰਵਾਉਣ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਸਤਿਕਰਤਾਰ ਯੂਥ ਕਲੱਬ ਦੇ ਸਕੱਤਰ ਨਿਰਮਲ ਸਿੰਘ ਦੱਸਿਆ ਕਿ ਗੁਰੂ ਤੇਗ ਬਹਾਦਰ ਵੈਲਫੈਅਰ ਟਰੱਸਟ ਵੱਲੋਂ ਇਸ ਧਾਰਮਿਕ ਯੋਗ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਵਿਰਸੇ ਦੇ ਨਾਲ ਜੋੜਨ ਨਾਲ ਅੱਜ ਦੇ ਨੌਜਵਾਨਾਂ ਲਈ ਚੰਗੀ ਦਿਸ਼ਾ ਮਿਲ ਰਹੀ ਹੈ।