
ਕੁੱਕੜਾਂ ਹੁਸ਼ਿਆਰਪੁਰ 21 ਜੁਲਾਈ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼)
ਸੂਦ ਜਠੇਰੇ ਪਿੰਡ ਕੁੱਕੜਾਂ ਵਿਖੇ 51 ਫੁੱਟ ਉੱਚਾ ਝੰਡਾ ਮਿਤੀ 20 ਜੁਲਾਈ (ਜੇਠੇ ਐਤਵਾਰ) ਨੂੰ ਬੜੀ ਸ਼ਰਧਾ ਭਾਵਨਾ ਅਤੇ ਸਮੂਹ ਸੰਗਤਾਂ ਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਚੜਾਇਆ ਗਿਆ। ਇਸ ਮੌਕੇ ਸਵੇਰੇ ਚਾਹ ਪਕੌੜਿਆਂ ਦਾ ਲੰਗਰ ਅਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ। ਇਸ ਸ਼ੁਭ ਮੌਕੇ ਦਾ ਲਾਈਵਟੈਲੀਕਾਸਟ BSPUNJAB 7 TV ਤੇ ਕੀਤਾ ਗਿਆ। ਇਸ ਸ਼ੁਭ ਮੌਕੇ ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਦੇ ਸਮੂਹ ਮੈਂਬਰ ਸਹਿਬਾਨ ਵੱਲੋਂ ਇਸ ਸ਼ੁਭ ਮੌਕੇ ਹਾਜ਼ਰੀ ਭਰਨ ਆਈਆਂ ਸਮੂਹ ਸੂਦ ਪਰਿਵਾਰ ਸੰਗਤਾਂ ਦਾ ਦਰਬਾਰ ਵਿਖੇ ਹੁੰਮ ਹੁੰਮਾਂ ਕੇ ਪਹੁੰਚਣ ਤੇ ਧੰਨਵਾਦ ਕੀਤਾ।