
ਕੋਟਕਪੂਰਾ, 23 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਵਿਖੇ ਐਸ.ਪੀ.ਸੀ. ਗਤੀਵਿਧੀਆਂ ਤਹਿਤ ਹਮਦਰਦੀ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਾਂਝ ਕੇਂਦਰ ਕੋਟਕਪੂਰਾ ਦੇ ਇੰਚਾਰਜ ਜਗਸੀਰ ਸਿੰਘ ਸੰਧੂ ਏ.ਐਸ.ਆਈ., ਸ਼੍ਰੀਮਤੀ ਧਰਮਜੀਤ ਕੌਰ ਅਤੇ ਸ਼੍ਰੀਮਤੀ ਗਿਆਨ ਕੌਰ ਹਾਜ਼ਰ ਹੋਏ। ਹਮਦਰਦੀ ਵਿਸ਼ੇ ਉੱਤੇ ਇੰਚਾਰਜ ਸਾਂਝ ਕੇਂਦਰ ਨੇ ਵਿਸਥਾਰ ਨਾਲ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਸਮਾਜ ਵਿਚਲੀਆਂ ਕੁਰੀਤੀਆਂ ਤੋਂ ਦੂਰ ਰਹਿਣ ਲਈ ਕਿਹਾ। ਸਾਈਬਰ ਕਰਾਇਮ ਤੋਂ ਬਚਣ ਲਈ ਮੋਬਾਈਲ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ। ਚੱਲ ਨਸ਼ਿਆਂ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਓਹਨਾਂ ਵਿਦਿਆਰਥੀਆਂ ਨੂੰ ਮਾੜੀ ਸੰਗਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਮਹਿਲਾ ਮਿੱਤਰ ਸ਼੍ਰੀਮਤੀ ਧਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਾਲ ਵਿਆਹ ਰੋਕਣ ਲਈ ਕਿਹਾ। ਉਹਨਾਂ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰਬਾਲ ਵਿਆਹ ਦੇ ਕਾਰਨਾਂ ਨੂੰ ਵਿਸਥਾਰ ਸਹਿਤ ਦੱਸਿਆ। ਸਕੂਲ ਹੈੱਡ ਮਾਸਟਰ ਮਨੀਸ਼ ਛਾਬੜਾ ਨੇ ਆਈ ਟੀਮ ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਚੰਗੇ ਨਾਗਰਿਕ ਬਣਕੇ ਵਿਚਰਣ ਲਈ ਸੰਬੋਧਨ ਕੀਤਾ। ਐਸ.ਪੀ.ਸੀ. ਸਕੂਲ ਨੋਡਲ ਇੰਚਾਰਜ ਰਵਿੰਦਰ ਸਿੰਘ ਸਸ ਮਾਸਟਰ ਨੇ ਮੰਚ ਸੰਚਾਲਨ ਕੀਤਾ।