ਫਰੀਦਕੋਟ, 27 ਜੁਲਾਈ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੂਰੇ ਉੱਤਰੀ ਭਾਰਤ ’ਚ ਕੁੱਲੂ ਤੋਂ ਬਾਅਦ ਫ਼ਰੀਦਕੋਟ ਦਾ ਦੁਸਹਿਰਾ ਮੇਲਾ ਪ੍ਰਸਿੱਧ ਹੈ। ਇਸ ਵਾਰ ਵੀ ਦੁਸਹਿਰੇ ਦਾ ਮੇਲਾ ਧੂਮਧਾਮ ਨਾਲ ਮਨਾਉਣ ਵਾਸਤੇ ਦੁਸਹਿਰਾ ਕਮੇਟੀ ਦੀ ਅਹਿਮ ਮੀਟਿੰਗ ਰੋਜ਼ ਇਨਕਲੇਵ ਫ਼ਰੀਦਕੋਟ ਦੇ ਮਹਾਂਮਿ੍ਰਤੰਜੂ ਮੰਦਰ-ਕਮਲ ਕਲਿਆਣ ਆਸ਼ਰਮ ਫ਼ਰੀਦਕੋਟ ਵਿਖੇ ਚੇਅਰਮੈਨ ਅਸ਼ੋਕ ਸੱਚਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਫ਼ਰੀਦਕੋਟ-ਰਤਨ ਐਵਾਰਡ-2025 ਦੇਣ ਲਈ ਵੱਖ-ਵੱਖ ਨਾਵਾਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਦੁਸਹਿਰੇ ਮੇਲੇ ਨੂੰ ਧੂਮਧਾਮ ਨਾਲ ਮਨਾਉਣ ਲਈ ਵੱਖ-ਵੱਖ ਮੈਂਬਰਾਂ ਨੇ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਦੀ ਰੌਸ਼ਨੀ ’ਚ ਮੇਲੇ ਦੇ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕਰਕੇ ਡਿਉਟੀਆਂ ਲਗਾਈਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਅਸ਼ੋਕ ਸੱਚਰ ਨੇ ਦੱਸਿਆ ਕਿ ਇਸ ਵਾਰ ਦੁਸਹਿਰੇ ਮੇਲੇ ’ਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੇ ਜੀਵਨ ਨਾਲ ਸਬੰਧਿਤ ਝਾਕੀਆਂ, ਬਾਜ਼ੀਗਰਾਂ ਦੇ ਜੌਹਰ, ਮੋਟਰ ਸਈਕਲਾਂ ਦੇ ਕਰਤੱਵ, ਧੂੰਆਂ ਰਹਿਤ ਆਤਿਸ਼ਬਾਜ਼ੀ, ਪੈਰਾਗਲਾਈਡਿੰਗ ਸ਼ੋਅ, ਗਿੱਧਾ-ਭੰਗੜਾ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਡਾ.ਬਿਮਲ ਗਰਗ, ਪ੍ਰਵੀਨ ਸੱਚਰ, ਅਰਸ਼ ਸੱਚਰ, ਪਿ੍ਰਤਪਾਲ ਸਿੰਘ ਕੋਹਲੀ, ਗੁਰਜਾਪ ਸਿੰਘ ਸੇਖੋਂ, ਨਵਦੀਪ ਗਰਗ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਅਸ਼ੋਕ ਚਾਨਣਾ, ਰਮੇਸ਼ ਰਿਹਾਨ, ਸੁਖਬੀਰ ਸਿੰਘ ਸੱਚਦੇਵਾ, ਡਾ.ਬਲਜੀਤ ਸ਼ਰਮਾ ਗੋਲੇਵਾਲਾ, ਚੰਦਨ ਕੱਕੜ, ਰਮੇਸ਼ ਗੇਰਾ, ਕੁਲਦੀਪ ਸਿੰਘ ਕਲਸੀ, ਮਨਪ੍ਰੀਤ ਸਿੰਘ ਬਰਾੜ, ਅਸ਼ਵਨੀ ਬਾਂਸਲ, ਇੰਜ.ਰਾਹੁਲ ਸੱਚਰ, ਐਡਵੋਕੇਟ ਰਾਜੇਸ਼ ਸੁਖੀਜਾ, ਕੇ.ਪੀ.ਸਿੰਘ ਸਰਾਂ, ਰਾਜਨ ਨਾਗਪਾਲ, ਐਡਵੋਕੇ ਰਾਜ ਕੁਮਾਰ ਗੁਪਤਾ, ਪ੍ਰਵੀਨ ਕਾਲਾ, ਰਾਜਨ ਠਾਕਰ, ਵਿਰਸਾ ਸਿੰਘ ਸੰਧੂ, ਇੰਜ.ਰਾਕੇਸ਼ ਕੰਬੋਜ਼, ਪ੍ਰਵੀਨ ਗੋਇਲ, ਰੱਜਤ ਸੁਖੀਜਾ, ਦੀਪੀ ਚੌਧਰੀ, ਕੁਨਾਲ ਅਸੀਜਾ, ਸੌਰਵ ਸ਼ਰਮਾ, ਲਲਿਤ ਮੈਣੀ, ਰਾਹੁਲ ਚੌਧਰੀ, ਕੇਸ਼ਵ ਕਟਾਰੀਆ, ਨਰੇਸ਼ ਕੁਮਾਰ, ਰਿਸ਼ੀ ਦੇਸ ਰਾਜ ਸ਼ਰਮਾ, ਹਰਮਿੰਦਰ ਸਿੰਘ ਮਿੰਦਾ, ਜਸਬੀਰ ਸਿੰਘ ਜੱਸੀ, ਹਾਜ਼ਰ ਸਨ।