ਫ਼ਗਵਾੜਾ 29 ਜੁਲਾਈ (ਅਸ਼ੋਕ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 27 ਜੁਲਾਈ 2025 ਦਿਨ ਐਤਵਾਰ ਨੂੰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਗੁਰਮੀਤ ਕੌਰ ਕਾਹਲੋ, ਸੁਰਿੰਦਰ ਅਜ਼ਨਬੀ ਜਨਤਾ ਨਗਰ ਧੂਰੀ, ਚਾਹਤਪ੍ਰੀਤ ਕੌਰ ਢਡਿਆਲਾ ਨੱਤ ਬਟਾਲਾ, ਇੰਜ਼ ਜਸਮੇਲ ਸਿੰਘ ਅਤੇ ਹਰਜੀਤ ਕੌਰ ਧੀਮਾਨ ਸ਼ਾਮਿਲ ਹੋਏ ਅਤੇ ਪ੍ਰਵੀਨਾ ਰਾਗ ਨੈੱਟਵਰਕ ਦੀ ਪ੍ਰੇਸ਼ਾਨੀ ਕਰਕੇ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਭਰ ਸਕੇ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਗੁਰਮੀਤ ਕੌਰ ਕਾਹਲੋ ਅਤੇ ਇੰਜ਼ ਜਸਮੇਲ ਸਿੰਘ ਨੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਚਾਹਤਪ੍ਰੀਤ ਕੌਰ ਅਤੇ ਸੁਰਿੰਦਰ ਅਜ਼ਨਬੀ ਨੇ ਸੇਧ ਵਰਧਕ ਕਵਿਤਾਵਾਂ ਪੇਸ਼ ਕੀਤੀਆਂ। ਹਰਜੀਤ ਕੌਰ ਧੀਮਾਨ ਨੇ ਵੀ ਇੱਕ ਕਵਿਤਾ ਨਾਲ ਖੂਬ ਸਮਾਂ ਬੰਨ੍ਹਿਆ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਮਾਤਾ ਪਿਤਾ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ।