ਖੀਰ ਪੂੜਿਆਂ ਦਾ ਲੰਗਰ ਲਾਇਆ

ਚੰਡੀਗੜ੍ਹ, 30 ਜੁਲਾਈ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
‘ਜਿਸ ਘਰ ਧੀਆਂ, ਉਸ ਘਰ ਤੀਆਂ’ ਦੇ ਬੈਨਰ ਹੇਠ ਚੰਨੀ ਸੱਭਿਆਚਾਰਕ ਮੰਚ ਦੇ ਪ੍ਰਧਾਨ ਸਵਰਨ ਸਿੰਘ ਚੰਨੀ ਅਤੇ ਪੰਜਾਬੀ ਕਲਾ ਕੇਂਦਰ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਵੱਲੋਂ ਸੈਕਟਰ 42 ਚੰਡੀਗੜ੍ਹ ਦੀ ਝੀਲ ‘ਤੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਸ਼ਾਨਦਾਰ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਉਹਨਾਂ ਦੀ ਟੀਮ ਮੈਂਬਰ ਰੋਸ਼ਨ ਸਿੰਘ, ਸ਼ਮਸ਼ੇਰ ਸਿੰਘ, ਐਡਵੋਕੇਟ ਪਰਮਿੰਦਰ ਸਿੰਘ, ਤਜਿੰਦਰ ਸਿੰਘ ਧਾਲੀਵਾਲ, ਮਾਸਟਰ ਬਲਵੀਰ ਸਿੰਘ, ਰਵਿੰਦਰ ਸ਼ਰਮਾ, ਜਗਤਾਰ ਸਿੰਘ, ਮੋਹਿਤ ਕੁਮਾਰ, ਢੋਲੀ ਫਕੀਰ ਚੰਦ ਰਾਜੂ ਕਬੀਰ ਖੋਸਲਾ ਅਤੇ ਚੰਦਰ ਲਤਾ ਆਦਿ ਮੈਂਬਰਾਂ ਨੇ ਪੂਰਾ ਸਹਿਯੋਗ ਦਿੱਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਹਰਦੀਪ ਸਿੰਘ ਕੌਂਸਲਰ ਚੰਡੀਗੜ੍ਹ ਅਤੇ ਜਸਵੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਚੰਡੀਗੜ੍ਹ ਨੇ ਹਾਜ਼ਰੀ ਲਵਾਈ ਅਤੇ ਧੀਆਂ ਨੂੰ ਕੁਖ ਵਿੱਚ ਮਾਰਨ ਵਾਲਿਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਚਾਨਣਾ ਪਾਇਆ। ਕੌਂਸਲਰ ਹਰਜੀਤ ਸਿੰਘ ਭੋਲੂ ਸੁਹਾਣਾ ਮੋਹਾਲੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਪ੍ਰੋਗਰਾਮ ਦੀ ਸ਼ੁਰੂਆਤ ਜਗਜੀਤ ਸਿੰਘ ਬਡਾਲੀ ਦੇ ਧਾਰਮਿਕ ਗੀਤ ਨਾਲ ਕੀਤੀ ਗਈ। ਗੁਰਵਿੰਦਰ ਸਿੰਘ ਗੈਰੀ ਮੰਨਤ ਬਾਜਵਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੀਆਂ ਦੇ ਗੀਤ ਗਾ ਕੇ ਮਾਹੌਲ ਦਾ ਰੁਖ ਬਦਲ ਦਿੱਤਾ। ਆਸਮੀਨ ਕੌਰ, ਸਿਮਰਨਜੀਤ ਕੌਰ, ਅੰਮ੍ਰਿਤ ਕੌਰ ਤੇ ਅਮਨਜੋਤ ਕੌਰ ਨੇ ਤੀਆਂ ਦੇ ਗੀਤ ਗਾ ਕੇ ਰੰਗ ਬੰਨਿਆ। ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਝੀਲ ਦੇ ਆਲੇ ਦੁਆਲੇ ਝੁੰਮਰ, ਲੁੱਡੀ ਡਾਂਸ,
ਤੇ ਬੋਲੀਆਂ ਨਾਲ ਸਾਰਿਆਂ ਨੂੰ ਨੱਚਣ ਲਾ ਦਿੱਤਾ।
ਚੰਡੀਗੜ੍ਹ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਖਦੇਵ ਸਿੰਘ ਨੇ ਵੀ ਬੋਲੀਆਂ ਅਤੇ ਗੀਤ ਗਾ ਕੇ ਸਭ ਨੂੰ ਝੂਮਣ ਲਾ ਦਿੱਤਾ। ਇੰਟਰਨੈਸ਼ਨਲ ਢੋਲੀ ਜਸਵੀਰ ਸਿੰਘ ਮੀਕਾ, ਮੈਡਮ ਬਬੀਤਾ ਅਤੇ ਛੋਟੀ ਬੱਚੀ ਅਮਾਈਰਾ ਦਾ ਜਨਮ ਦਿਨ ਮਨਾਇਆ ਗਿਆ ਅਤੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ। ਮੰਚ ਦੇ ਪ੍ਰਧਾਨ ਵੱਲੋਂ ਜਸਵੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਅਤੇ ਹਰਦੀਪ ਸਿੰਘ ਐਮਸੀ ਬਟੇਲਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਰਮੇਸ਼ ਵਰਮਾ, ਸੁਖਦੇਵ ਸਿੰਘ ਇੰਸਪੈਕਟਰ ,ਜਗਜੀਤ ਸਿੰਘ ਬਡਾਲੀ, ਸ਼ਰਨਜੀਤ ਕੌਰ, ਜਸਵੀਰ ਕੌਰ, ਬਲਵਿੰਦਰ ਸਿੰਘ, ਹਰਜੀਤ ਸਿੰਘ ਭੋਲੂ ਸੁਹਾਣਾ, ਰਣਜੀਤ ਸਿੰਘ ਰਾਣਾ ਸੁਹਾਣਾ, ਪਰਮਿੰਦਰ ਸਿੰਘ ਪੈਰੀ, ਅਰਵਿੰਦਰ ਕੌਰ ਸੋਨੂ, ਗੁਰਵਿੰਦਰ ਗੈਰੀ, ਮੰਨਤ ਬਾਜਵਾ, ਰਾਖੀ ਸੁਬਰਾਮਨੀਅਮ, ਸਰਬਜੀਤ ਸਿੰਘ ਏਆਰਟੀਓ, ਸਰਬਜੀਤ ਕੌਰ ਢਿੱਲੋ, ਸੁਖਬੀਰ ਕੌਰ, ਊਸ਼ਾ ਚਾਵਲਾ, ਜਗਦੇਵ ਸਿੰਘ, ਲੱਕੀ ਕਲਸੀ, ਅੰਮ੍ਰਿਤ ਪਾਲ ਸਿੰਘ ਤੇ ਨਰਿੰਦਰ ਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਸਟੇਜ ਦੀ ਕਾਰਵਾਈ ਮਾਸਟਰ ਬਲਵੀਰ ਸਿੰਘ ਅਤੇ ਬਲਕਾਰ ਸਿੰਘ ਸਿੱਧੂ ਵੱਲੋਂ ਬਾਖੂਬੀ ਨਿਭਾਈ ਗਈ। ਪੀਂਘਾਂ ਝੁਟਣ ਦਾ ਸਪੈਸ਼ਲ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਪ੍ਰੋਗਰਾਮ ਦੀ ਸਮਾਪਤੀ ਤੇ ਖੀਰ ਪੂੜਆਂ ਦਾ ਲੰਗਰ ਵਰਤਾਇਆ ਗਿਆ। ਸਵਰਨ ਸਿੰਘ ਚੰਨੀ ਵੱਲੋਂ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਦਾ ਵਾਅਦਾ ਕੀਤਾ ਗਿਆ।