ਫਰੀਦਕੋਟ 31 ਜੁਲਾਈ (ਧਰਮ ਪ੍ਰਵਾਨਾ/ਵਰਲਡ ਪੰਜਾਬੀ ਟਾਈਮਜ਼ )
ਫਰੀਦਕੋਟ ਜ਼ਿਲੇ ਦੇ ਕਸਬਾ ਸਾਦਿਕ ਦੇ ਐਸ ਬੀ ਆਈ ਬੈਂਕ ਦੇ ਬਹੁ ਕਰੋੜੀ ਘਪਲੇ ਮਾਮਲੇ ਦੇ ਮੁੱਖ ਦੋਸ਼ੀ ਅਮਿਤ ਧੀਂਗੜਾ ਨੂੰ ਪੰਜਾਬ ਪੁਲਿਸ ਦੀ ਟੀਮ ਨੇ ਬੜੀ ਮੁਸ਼ੱਕਤ ਨਾਲ ਯੂ ਪੀ ਪੁਲਿਸ ਦੀ ਮੱਦਦ ਨਾਲ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਪਿੰਡ ਕਿਲ੍ਹਾ ਨੌਂ ਦੇ ਸਰਪੰਚ ਕੰਵਲਜੀਤ ਸਿੰਘ ਕੌਲੀ ਵਾਂਦਰ , ਸੁੱਖਣਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਮੀਤ ਸਿੰਘ ਸੰਧੂ ਸਿਮਰਤ ਸਿੰਘ ਸੰਧੂ,ਨੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ, ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਅਤੇ ਪੰਜਾਬ ਪੁਲਿਸ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਬੜੀ ਇਮਾਨਦਾਰੀ ਨਾਲ ਇਸ ਕੇਸ ਨੂੰ ਸੁਲਝਾਉਣ ਲਈ ਪੂਰੇ ਪੁਲਿਸ ਅਮਲੇ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਦੋਸ਼ੀ ਅਮਿਤ ਧੀਂਗੜਾ ਦੀ ਗ੍ਰਿਫਤਾਰੀ ਕਰ ਲਈ ਹੈ। ਸੋ ਕਿ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਕੰਮ ਕੀਤਾ ਹੈ।ਇਸ ਗੱਲੋਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵਧਾਈ ਦੇ ਹੱਕਦਾਰ ਹਨ।
ਫ਼ੋਟੋ ਅਤੇ ਵੇਰਵਾ ਪੰਜਾਬ ਪੁਲਿਸ ਵੱਲੋਂ ਮਥੁਰਾ ਯੂ ਪੀ ਤੋਂ ਗ੍ਰਿਫਤਾਰ ਕੀਤਾ ਦੋਸ਼ੀ ਅਮਿਤ ਧੀਂਗੜਾ, ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਪਿੰਡ ਕਿਲ੍ਹਾ ਨੌਂ ਦੇ ਸਰਪੰਚ ਕੰਵਲਜੀਤ ਸਿੰਘ ਕੌਰੀ ਵਾਂਦਰ