5 ਅਗਸਤ ਤੋਂ 12 ਅਗਸਤ ਤੱਕ ਪੰਜਾਬ ਦੇ ਬਲਾਕਾਂ, ਤਹਿਸੀਲਾਂ ਅਤੇ ਜ਼ਿਲਿਆਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਫੂਕੇ ਜਾਣਗੇ ਮੁੱਖ ਮੰਤਰੀ ਪੰਜਾਬ ਦੇ ਵਿੱਤ ਮੰਤਰੀ ਦੇ ਪੁਤਲੇ
ਫਰੀਦਕੋਟ, 31 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣੀ ਕ ਕੈਬਨਿਟ ਸਬ ਕਮੇਟੀ ਵੱਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਲੀਡਰਸ਼ਿਪ ਨਾਲ ਨਿਸ਼ਚਿਤ ਕੀਤੀਆਂ ਗਈਆਂ ਕਈ ਮੀਟਿੰਗਾਂ ਵਾਰ ਵਾਰ ਮੁਲਤਵੀ ਹੋਣ ਦੇ ਰੋਸ ਵਜੋਂ 5 ਅਗਸਤ ਤੋਂ 12 ਅਗਸਤ ਤੱਕ ਪੰਜਾਬ ਦੇ ਸਾਰੇ ਬਲਾਕਾਂ, ਤਹਿਸੀਲਾਂ ਅਤੇ ਜ਼ਿਲਿਆਂ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਪੁਤਲੇ ਫੂਕਣ ਦਾ ਐਕਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹਨਾਂ ਐਕਸ਼ਨਾਂ ਦੀਆਂ ਤਿਆਰੀਆਂ ਲਈ 1 ਅਗਸਤ ਨੂੰ ਦੁਪਹਿਰ 2-30 ਵਜੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀਆਂ ਜ਼ਿਲ੍ਹਾ ਕਮੇਟੀਆਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ, ਜਤਿੰਦਰ ਕੁਮਾਰ, ਜਸਮੇਲ ਸਿੰਘ ਜੱਸੀ, ਹਰਜਿੰਦਰ ਸਿੰਘ ਧਾਲੀਵਾਲ ਸੇਵਾ ਮੁਕਤ ਡੀ ਐਸ ਪੀ, ਸੁਖਵਿੰਦਰ ਸਿੰਘ ਸੁੱਖੀ ਗਗਨ ਪਾਹਵਾ, ਅਸ਼ੋਕ ਕੌਸ਼ਲ, ਵੀਰਇੰਦਰਜੀਤ ਸਿੰਘ ਪੁਰੀ, ਕੁਲਵੰਤ ਸਿੰਘ ਚਾਨੀ, ਚੰਦ ਸਿੰਘ ਡੋੜ, ਚਿਤਰੰਜਨ ਗਾਭਾ, ਬਲਵਿੰਦਰ ਰਾਮ ਸ਼ਰਮਾ, ਹਰਪਾਲ ਸਿੰਘ ਮਚਾਕੀ ,ਸਿਮਰਜੀਤ ਸਿੰਘ ਬਰਾੜ,ਸੁਖਦਰਸ਼ਨ ਸਿੰਘ ਫਰੀਦਕੋਟ, ਜਗਤਾਰ ਸਿੰਘ ਗਿੱਲ, ਹਰਪ੍ਰੀਤ ਸਿੰਘ ਟੀ ਐਸ ਯੂ , ਗੁਰਪ੍ਰੀਤ ਸਿੰਘ ਔਲਖ, ਇਕਬਾਲ ਸਿੰਘ ਢੁੱਡੀ ਅਤੇ ਬਲਕਾਰ ਸਿੰਘ ਸਹੋਤਾ ਨ ਦੱਸਿਆ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾ ਦੀ ਇੱਕ ਸਾਂਝੀ ਮੀਟਿੰਗ 1 ਜੁਲਾਈ ਨੂੰ ਦੁਪਹਿਰ 2-30 ਵਜੇ ਪੈਨਸ਼ਨਰ ਭਵਨ ਨੇੜੇ ਖਜ਼ਾਨਾ ਦਫਤਰ ਫਰੀਦਕੋਟ ਵਿਖੇ ਰੱਖੀ ਗਈ ਹੈ। ਇਸ ਮੀਟਿੰਗ ਦੌਰਾਨ ਫਰੀਦਕੋਟ ਜ਼ਿਲ੍ਹੇ ਵਿੱਚ ਕੀਤੇ ਜਾਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਵਿੱਤ ਮੰਤਰੀ ਦੇ ਪੁਤਲੇ ਫੂਕਣ ਦੇ ਐਕਸ਼ਨ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਵੇਗੀ।