ਜਲੰਧਰ 31 ਜੁਲਾਈ ( ਪਾਲ ਜਲੰਧਰੀ /ਵਰਲਡ ਪੰਜਾਬੀ ਟਾਈਮਜ਼)
ਜੈ ਗੁਰਦੇਵ ਧੰਨ ਗੁਰਦੇਵ ਪਿੰਡ ਡੰਡੇ ਬਾਘਾ ਬਾਰਡਰ ਅਟਾਰੀ ਬਾਰਡਰ ਜਿਲ੍ਹਾ ਅੰਮ੍ਰਿਤਸਰ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਚਰਨ ਛੋਹ ਅਸਥਾਨ ਹੈ ਇਸ ਪਿੰਡ ਵਿੱਚ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਮੰਦਰ ਬਹੁਤ ਪੁਰਾਣਾ ਬਣਿਆ ਹੋਇਆ ਹੈ ਲੇਕਿਨ ਬਾਰਡਰ ਤੇ ਹੋਣ ਦੇ ਕਾਰਨ ਇਸ ਅਸਥਾਨ ਦਾ ਜਿਆਦਾ ਲੋਕਾਂ ਨੂੰ ਪਤਾ ਨਹੀਂ ਹੈ ਇਸ ਅਸਥਾਨ ਤੇ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਚੂੜਕਾਣੇ ਗੁਰੂ ਨਾਨਕ ਦੇਵ ਜੀ ਨਾਲ ਸੱਚਾ ਸੌਦਾ ਕੀਤਾ ਨਾਮ ਦਿੱਤਾ ਉਸ ਤੋਂ ਬਾਅਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਇੱਥੇ ਆਏ ਨੇ ਤੇ ਇੱਥੇ 40 ਦਿਨ ਰੁਕੇ ਨੇ ਉਸ ਸਮੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਸਥਾਨ ਤੇ ਆਉਣ ਤੇ ਸੰਗਤਾਂ ਆਉਂਦੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਦਰਸ਼ਨ ਕਰਦੇ ਸੀ ਉਹਨਾਂ ਦੇ ਵਿਚਾਰ ਸੁਣਦੇ ਸੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਉਸ ਪਰਮਾਤਮਾ ਨਾਲ ਜੋੜ ਕੇ ਆਪਣੇ ਪ੍ਰਵਚਨਾਂ ਨਾਲ ਆਪਣੇ ਮੁਖਾਰਬਿਨ ਤੋਂ ਸ਼ਬਦਾਂ ਰਾਹੀਂ ਲੋਕਾਂ ਨੂੰ ਨਿਹਾਲ ਕੀਤਾ ਗੁਰੂ ਘਰ ਵਿੱਚ ਗੇਟ ਤੋਂ ਅੰਦਰ ਵੜਦਿਆਂ ਹੀ ਸਾਹਮਣੇ ਜਿਹੜਾ ਸਰੀਹ ਦਾ ਦਰੱਖਤ ਹੈ ਉੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਬੈਠ ਕੇ ਦਿਨੇ ਪ੍ਰਵਚਨ ਕਰਦੇ ਸੀ ਜਿਹੜਾ ਮੁੱਖ ਅਸਥਾਨ ਹੈ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆ ਕੇ ਆਪਣਾ ਕਮੰਡਲ ਰੱਖਿਆ ਸੀ ਬਜ਼ੁਰਗਾਂ ਦੇ ਦਸ਼ਨ ਮੁਤਾਬਿਕ ਪਹਿਲਾ ਇਸ ਅਸਥਾਂਨ ਤੇ ਬਹੁਤ ਸੁੰਦਰ ਬਾਗ ਹੁੰਦਾ ਸੀ ਬੜਾ ਵੱਡਾ ਤੇ ਇਸ ਅਸਥਾਨ ਤੇ ਇਕ ਪਾਸੇ ਸੰਗਤਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਤੇ ਲੰਗਰ ਵਸਤੇ ਚੁੱਲੇ ਜਲਾਏ ਗਏ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਤੇ ਆਈ ਸੰਗਤ ਲਈ ਲੰਗਰ ਤਿਆਰ ਹੁੰਦਾ ਸੀ ਇਸ ਅਸਥਾਨ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਮੇਂ ਦਾ ਖੂਹ ਵੀ ਹੈ ਜਿਵੇਂ ਵੀ ਆਪਣੇ ਲੋਕਾਂ ਵਿਚ ਉਸ ਸਮੇਂ ਅਨਪੜਤਾ ਹੋਣ ਕਾਰਨ ਗੂਰੂ ਰਵਿਦਾਸ ਮਹਾਰਾਜ ਜੀ ਦਾ ਇਤਿਹਾਸ ਸਾਂਭਿਆ ਨਹੀਂ ਗਿਆ ਲਿਖਿਆ ਨਹੀਂ ਗਿਆ ਤੇ ਚਲੋ ਜਿੰਨਾ ਵੀ ਇੱਥੇ ਬਜ਼ੁਰਗਾਂ ਜੋਂ ਅਨਪੜ ਹੁੰਦੇ ਹੋਏ ਇਹਨਾਂ ਥੋੜਾ ਬਹੁਤਾ ਵੀ ਇਸ ਸਥਾਨ ਨੂੰ ਸਾਂਭ ਕੇ ਰੱਖਿਆ ਅੱਜ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਹੈ ਕਿ ਹੋਲੀ ਹੋਲੀ ਇਸ ਅਸਥਾਨ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਤੇ ਸਾਰੀਆਂ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਅਸਥਾਨ ਤੇ ਆਉ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਅਸਥਾਨ ਦੇ ਦਰਸ਼ਨ ਕਰੋ ਉੱਤਰ ਭਾਰਤ ਦੇ ਜਿਵੇਂ ਖੂਰਾਲਗੜ੍ਹ ਸਾਹਿਬ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਚਾਰ ਸਾਲ ਦੋ ਮਹੀਨੇ 11 ਦਿਨ ਰੁਕੇ ਸੀ ਉਵੇਂ ਹੀ ਇਸ ਪਿੰਡ ਡੰਡੇ ਸਾਹਿਬ ਅਟਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਤਾਰਨ ਲਈ 40 ਦਿਨ ਰੁਕੇ ਸੀ ਜਿਸ ਅਸਥਾਨ ਤੇ ਸੰਤਾਂ ਦੇ ਕਦਮ ਪੈ ਜਾਣ ਜਾਂ ਉਹਨਾਂ ਦਾ ਨਿਵਾਸ ਸਥਾਨ ਹੋ ਜਾਏ ਉਹ ਸਥਾਨ ਆਪਣੇ ਆਪ ਚ ਬੈਕੁੰਠ ਹੁੰਦਾ ਹੈ ਇਸ ਕਰਕੇ ਇਸ ਅਸਥਾਨ ਤੇ ਆਉ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਅਸਥਾਨ ਦੇ ਦਰਸ਼ਨ ਕਰ ਕੇ ਆਪਣਾ ਜੀਵਨ ਸਫਲ ਕਰੋ ਸਤਿਗੁਰੂ ਰਵਿਦਾਸ ਮਹਾਰਾਜ ਦੇ ਇਥੇ ਅੰਮ੍ਰਿਤ ਬਾਣੀ ਦਾ ਪ੍ਰਚਾਰ ਪ੍ਰਸਾਰ ਹੈ ਜਿੱਥੇ ਦੋ ਟਾਈਮ ਸਵੇਰੇ ਸ਼ਾਮ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪਾਠ ਹੁੰਦਾ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਨਾਲ ਇਸ ਅਸਥਾਨ ਤੇ ਸੰਗਤਾਂ ਦੇ ਰਾਤ ਰੁਕਣ ਲਈ ਸਾਰਾ ਇੰਤਜ਼ਾਮ ਕੀਤਾ ਗਿਆ ਹੈ ਲੰਗਰ ਪਾਣੀ ਦੀ ਵਿਵਸਥਾ ਵੀ ਪੂਰੀ ਹੈ ਸਾਡਾ ਨੰਬਰ 8360132622 ਇਸ ਨੰਬਰ ਤੇ ਕਾਲ ਕਰਕੇ ਸਾਨੂੰ ਸੂਚਿਤ ਕਰੋ ਕਿ ਇਸ ਦਿਨ ਨੂੰ ਸੰਗਤ ਆ ਰਹੀ ਹੈ ਬਾਬਾ ਜੀ ਤਾਂ ਕਿ ਅਸੀਂ ਤੁਹਾਡੇ ਰਹਿਣ ਸਹਿਣ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਕਰਕੇ ਰੱਖੀਏ ਵੱਲੋਂ ਸ੍ਰੀ ਗੁਰੂ ਰਵਿਦਾਸ ਚਰਨ ਛੋਹ ਅਸਥਾਨ ਪਿੰਡ ਡੰਡੇ ਸਾਹਿਬ ਅਟਾਰੀ ਬਾਘਾ ਬਾਡਰ ਕਮੇਟੀ ਜੈ ਗੁਰਦੇਵ ਧੰਨ ਗੁਰਦੇਵ _ਪਾਲ ਜਲੰਧਰੀ
