ਕੋਟਕਪੂਰਾ, 2 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਾਜ ਪਬਲਿਕ ਸਕੂਲ, ਜੰਡ ਸਾਹਿਬ ਵਿਖੇ ਪ੍ਰੀ-ਨਰਸਰੀ ਦੇ ਵਿਦਿਆਰਥੀਆਂ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪੰਜਾਬੀ ਪਹਿਰਾਵੇ ਨੂੰ ਪੇਸ਼ ਕਰਦਾ ਬੱਚਿਆਂ ਨੇ ਸੱਭਿਆਚਾਰਕ ਪੌਸ਼ਾਕਾਂ ਪਾ ਕੇ ਸਾਰਿਆਂ ਨੂੰ ਆਪਣੇ ਵੱਲ ਆਕ੍ਰਸ਼ਿਤ ਕਰ ਰਹੇ ਸਨ। ਇਸ ਮੌਕੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿਸ ਵਿੱਚ ਸੁਰਖਾਬ ਕੌਰ (ਪਹਿਲਾ ਸਥਾਨ), ਗੁਰਨਿਆਮਤ ਕੌਰ (ਦੂਜਾ ਸਥਾਨ) ਅਤੇ ਨਮਨਜੋਤ ਕੌਰ (ਤੀਜਾ ਸਥਾਨ) ਆਦਿ ਨੇ ਪੰਜਾਬੀ ਪਹਿਰਾਵੇ ਨੂੰ ਬਹੁਤ ਵਧੀਆਂ ਢੰਗ ਨਾਲ ਪੇਸ਼ ਕੀਤਾ। ਐਸ਼ਲੀਨ ਕੌਰ ਨੇ ਪੰਜਾਬੀ ਪਹਿਰਾਵੇ ਵਿੱਚ ਬੋਲੀਆਂ ਪਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਵੱਲੋਂ ਦੁਪਹਿਰ ਦੇ ਖਾਣੇ ਵਿੱਚ ਸਾਉਣ ਮਹੀਨੇ ਦਾ ਵਿਸ਼ੇਸ਼ ਪਕਵਾਨ ਖੀਰ-ਪੁੜੇ ਲਿਆਂਦੇ ਗਏ ਅਤੇ ਸਭ ਨੇ ਰਲ ਮਿਲ ਕੇ ਖਾਣਾ ਖਾਣ ਦਾ ਆਨੰਦ ਲਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੰਜਾਬੀ ਪਹਿਰਾਵੇ ਵਿੱਚ ਗਰੁੱਪ ਡਾਂਸ, ਗਿੱਧਾ, ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ, ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ।