ਮੁੱਲਾਂਪੁਰ 5 ਅਗਸਤ (ਵਰਲਡ ਪੰਜਾਬੀ ਟਾਈਮਜ਼)
ਐਸਸੀ /ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ. ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਭਵਨ ਮੁੱਲਾਂਪੁਰ ਦਾਖਾ ਵਿਖੇ ਅਹਿਮ ਅਤੇ ਜਰੂਰੀ ਮੀਟਿੰਗ ਸੱਦੀ ਗਈl ਜਿਸ ਵਿੱਚ ਸਟੇਟ ਦੇ ਜਿੰਮੇਵਾਰ ਅਹੁਦੇਦਾਰ,ਜ਼ਿਲਿਆਂ ਦੇ ਪ੍ਰਧਾਨ ਅਤੇ ਵੱਖ-ਵੱਖ ਬਲਾਕਾਂ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਵੱਲੋਂ ਮੀਟਿੰਗ ਦਾ ਅਜੰਡਾ ਪੇਸ਼ ਕੀਤਾ ਗਿਆ।ਜਿਸ ਤੇ ਪਹਿਲਾਂ ਸੂਬਾ ਪ੍ਰਧਾਨ ਸ.ਕ੍ਰਿਸ਼ਨ ਸਿੰਘ ਦੁੱਗਾਂ ਨੇ ਅਜੰਡੇ ਦੇ ਸਾਰੇ ਬਿੰਦੂਆਂ ਦੀ ਵਿਸਥਾਰਿਤ ਜਾਣਕਾਰੀ ਦਿੱਤੀ। ਬਲਵਿੰਦਰ ਸਿੰਘ ਲਤਾਲਾ ਸਕੱਤਰ ਜਨਰਲ ਪੰਜਾਬ ਨੇ ਜਥੇਬੰਦੀ ਵੱਲੋਂ ਪਿਛਲੇ ਸਮੇਂ ‘ਚ ਕੀਤੇ ਕੰਮਾਂ ਅਤੇ ਅਜੰਡੇ ‘ਤੇ ਗੱਲ ਕਰਦਿਆਂ ਜਥੇਬੰਦਕ ਮਜ਼ਬੂਤੀ ਦਾ ਸੱਦਾ ਦਿੱਤਾ।ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਕਿਹਾ ਕਿ ਅਗਸਤ ਮਹੀਨੇ ਵਿੱਚ ਜਥੇਬੰਦੀ ਦੀ ਮੈਂਬਰਸ਼ਿਪ ਸ਼ੁਰੂ ਕਰਨ ਤੇ ਹਰ ਬਲਾਕ ਚ ਵੱਧ ਤੋਂ ਵੱਧ ਅਧਿਆਪਕਾਂ ਦੀ ਮੈਂਬਰਸ਼ਿਪ ਕਰਨ ਉਪਰੰਤ ਬਲਾਕ ਕਮੇਟੀਆਂ ਦੀ ਚੋਣ ਕੀਤੀ ਜਾਵੇ।ਉਹਨਾਂ ਐਸ ਸੀ ਬੀ ਸੀ ਮੁਲਾਜ਼ਮ ਤੇ ਲੋਕ ਏਕਤਾ ਫਰੰਟ ਪੰਜਾਬ ਨੂੰ ਮੁੜ ਗਤੀਸ਼ੀਲ ਕਰਨ ਦਾ ਸੁਝਾਅ ਵੀ ਪੇਸ਼ ਕੀਤਾ। ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਨੇ ਕਿਹਾ ਕਿ 2364 ਈ ਟੀਟੀ ਭਰਤੀ, 5994 ਭਰਤੀ ਵਿਭਾਗ ਵੱਲੋਂ ਪੂਰੀ ਨਾ ਕਰਕੇ ਅਤੇ ਐਸ.ਸੀ. ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਾ ਦੇ ਕੇ ਉਹਨਾਂ ਨਾਲ ਵੱਡਾ ਧੱਕਾ ਕੀਤਾ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ ਮੋਗਾ ਨੇ ਭਰਤੀ/ਤਰੱਕੀਆਂ ਦੇ ਬਣਾਏ ਗਏ ਰੋਸਟਰ ਰਜਿਸਟਰਾਂ ਦੀਆਂ ਤਸਦੀਕ ਸ਼ੁਦਾ ਕਾਪੀਆਂ ਆਰਟੀਆਈ ਰਾਹੀਂ ਲੈ ਕੇ ਗਲਤ ਰੋਸਟਰ ਰਜਿਸਟਰਾਂ ਨੂੰ ਪ੍ਰਵਾਨ ਕਰਨ ਵਾਲੇ ਅਧਿਕਾਰੀਆਂ ਨੂੰ ਘੇਰਨ ਦਾ ਸੱਦਾ ਦਿੱਤਾ।ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਸਮਾਜਿਕ ਨਿਆਂ ਅਧਿਕਾਰਤਾਂ ਤੇ ਘੱਟ ਗਿਣਤੀ ਵਿਭਾਗ ਵੱਲੋਂ ਜਾਰੀ ਕੀਤੇ ਵੱਖ ਵੱਖ ਪੱਤਰਾਂ ਬਾਰੇ ਜਾਣਕਾਰੀ ਦਿੱਤੀ । ਬੈਕਲਾਗ ਨੂੰ ਪਹਿਲ ਦੇ ਅਧਾਰ ਤੇ ਭਰਨ ਸਮੇਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਕੁਤਾਹੀਆਂ ਬਾਰੇ ਦੱਸਿਆ l ਅੱਜ ਦੇ ਅਜੰਡੇ ਤੇ ਬੋਲਣ ਵਾਲਿਆਂ ਵਿੱਚ ਦੇਸ ਰਾਜ ਜਲੰਧਰ, ਹਰਪਾਲ ਸਿੰਘ ਤਰਨਤਾਰਨ, ਵਿਜੇ ਕੁਮਾਰ ਬੁਢਲਾਡਾ,ਬਲਦੇਵ ਸਿੰਘ ਲੈਕਚਰਾਰ, ਕੁਲਵਿੰਦਰ ਸਿੰਘ ਬਿੱਟੂ, ਹਰਦੀਪ ਸਿੰਘ ਤੂਰ, ਦਰਸ਼ਨ ਸਿੰਘ ਡਾਂਗੋ,ਦੀਪਕ ਕੁਮਾਰ ਜਲੰਧਰ, ਬਲਬੀਰ ਸਿੰਘ ਤਰਨ ਤਾਰਨ, ਰਣਜੀਤ ਸਿੰਘ ਹਠੂਰ, ਕੰਵਲਜੀਤ ਭਵਾਨੀਗੜ੍ਹ,ਹਰਜਿੰਦਰ ਸਿੰਘ ਪੁਰਾਣੇ ਵਾਲਾ,ਹਰਵਿੰਦਰ ਸਿੰਘ ਮਾਰਸ਼ਲ, ਲਾਲ ਸਿੰਘ ਪਟਿਆਲਾ ਨੇ ਆਪਣੇ ਵਿਚਾਰ ਰੱਖੇ।
ਅੰਤ ਵਿੱਚ ਸ.ਕ੍ਰਿਸ਼ਨ ਸਿੰਘ ਦੁੱਗਾਂ ਸੂਬਾ ਪ੍ਰਧਾਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਰਾਖਵਾਂਕਰਨ ਨੀਤੀ ਦੀ ਉਲੰਘਣਾ ਨੂੰ ਰੋਕਣ ਵਿੱਚ ਨਾਕਾਮ ਰਹਿਣ ਵਾਲੇ ਵੈਲਫੇਅਰ ਵਿਭਾਗ ਦੇ ਮੰਤਰੀ / ਵਿਭਾਗ ਦੇ ਅਧਿਕਾਰੀਆਂ ਵਿਰੁੱਧ ਯੋਜਨਾਬੱਧ ਸੰਘਰਸ਼ ਵਿੱਢਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜੇਕਰ ਯੂਨੀਅਨ ਵੱਲੋਂ ਭੇਜੇ ਗਏ ਅਜੰਡੇ ਤੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਜੀ ਜਥੇਬੰਦੀ ਨੂੰ ਹਫਤੇ ਦੇ ਵਿੱਚ ਵਿੱਚ ਮੀਟਿੰਗ ਦਾ ਸਮਾਂ ਨਹੀਂ ਦਿੰਦੇ ਤਾਂ ਪੂਰੇ ਪੰਜਾਬ ਵਿੱਚ ਜਿਲ੍ਹਾ ਹੈੱਡ ਕੁਆਰਟਰਾਂ ਤੇ ਮੰਤਰੀ ਦੇ ਵਿਰੁੱਧ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ।ਲੈਕ.ਭੁਪਿੰਦਰ ਸਿੰਘ ਚੰਗਣ ਸਾਬਕਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਨੇ ਸੂਬਾ ਕਮੇਟੀ ਅਤੇ ਅਧਿਆਪਕ ਸਾਥੀਆਂ ਦਾ ਧੰਨਵਾਦ ਕੀਤਾ l ਇਸ ਮੀਟਿੰਗ ਵਿੱਚ ਸਪਿੰਦਰ ਸਿੰਘ ਖਮਾਣੋ, ਬੇਅੰਤ ਸਿੰਘ ਭਾਂਬਰੀ, ਕਰਮਜੀਤ ਸਿੰਘ ਇਕਲਾਹੀ, ਸਤਵਿੰਦਰ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ,ਹਰਜਿੰਦਰ ਸਿੰਘ ਧੂਰੀ,ਹਰਜਿੰਦਰ ਸਿੰਘ ਅਰਜ,ਸੁਖਜੀਤ ਸਿੰਘ ਸਾਬਰ,ਚਮਕੌਰ ਸਿੰਘ ਸਤਪਾਲ ਸਿੰਘ, ਅਮਨਦੀਪ ਸਿੰਘ ਸਾਹੋਕੇ, ਲੈਕ.ਅਜੀਤ ਪਾਲ ਸਿੰਘ ਮੋਗਾ, ਹਰਪ੍ਰੀਤ ਸਿੰਘ ਸੰਧੂ,ਹਰtਜਿੰਦਰ ਸਿੰਘ ਰੂਪ ਨਗਰ, ਵਰਿੰਦਰ ਸਿੰਘ,ਸਤਨਾਮ ਸਿੰਘ, ਬਿਆਸ ਲਾਲ,ਦਰਸ਼ਨ ਸਿੰਘ, ਬੇਅੰਤ ਸਿੰਘ ਲੁਧਿਆਣਾ, ਸਤਨਾਮ ਸਿੰਘ ਜਗਰਾਉਂ, ਅਮਨਦੀਪ ਸਿੰਘ, ਪ੍ਰੇਮ ਸਿੰਘ ਜਲੰਧਰ ਲੈਕ ਮਨੋਹਰ ਸਿੰਘ ਦਾਖਾ, ਸੁਖਜੀਤ ਸਿੰਘ ਸਾਬਰ ਆਦਿ ਸ਼ਾਮਿਲ ਹੋਏ l