ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਵਿਖੇ ਸ਼ਹਿਰ ਦੇ ਇੱਕ ਇਮਾਨਦਾਰ ਬੂਟਾ ਸਿੰਘ ਸੰਧਵਾਂ (ਹਾਕਰ ਅਖਬਾਰਾਂ) ਅਖਬਾਰ ਵੰਡਣ ਦਾ ਕੰਮ ਕੋਟਕਪੂਰਾ ਕਰਦਾ ਹੈ, ਜਦੋਂ ਉਹ ਬਠਿੰਡਾ ਰੋਡ ’ਤੇ ਅਖਬਾਰ ਵੰਡ ਦੇ ਸਮੇਂ ਰੋਡ ’ਤੇ ਇੱਕ ਪਰਸ ਲੱਭਿਆ ਤਾਂ ਉਸ ਨੇ ਇਸ ਅਖਬਾਰ ਦੇ ਪੱਤਰਕਾਰ ਨਾਲ ਇਸ ਬਾਰੇ ਗੱਲ ਕੀਤੀ ੳਸ ਨੇ ਦੱਸਿਆ ਕਿ ਇਸ ਪਰਸ ਵਿੱਚ ਕੁੱਝ ਜ਼ਰੂਰੀ ਦਸਤਾਵੇਜ਼ ਅਤੇ ਕੁਝ ਰਾਸ਼ੀ ਹੈ। ਉਸ ਦੇ ਆਧਾਰ ਕਾਰਡ ’ਤੇ ਨਾਂਅ ਯਾਦਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਕੋਠਾ ਗੁਰੂ ਕਾ ਜ਼ਿਲ੍ਹਾ ਬਠਿੰਡਾ ਲਿਖਿਆ ਹੋਇਆ। ਪੜ੍ਹ ਕੇ ਉਸਦੇ ਮੋਬਾਈਲ ਨੰਬਰ ’ਤੇ ਯਾਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਅਸੀਂ ਕੋਟਕਪੂਰਾ ਵਿੱਚ ਦੀ ਹੋ ਕੇ ਕਿਤੇ ਅੱਗੇ ਜਾ ਰਹੇ ਸੀ ਤੇ ਕੋਟਕਪੂਰਾ ਵਿੱਚ ਬਠਿੰਡਾ ਰੋਡ ’ਤੇ ਗੱਡੀ ਵਿੱਚ ਹਵਾ ਭਰਵਾਉਣ ਸਮੇਂ ਮੇਰਾ ਪਰਸ ਡਿੱਗ ਗਿਆ ਸੀ। ਉਸ ਬਾਅਦ ਬੂਟਾ ਸਿੰਘ ਸੰਧਵਾਂ ਨੇ ਇਮਾਨਦਾਰੀ ਦਿਖਾਉਂਦੇ ਹੋਏ ਪਰਸ ਉਸ ਦੇ ਅਸਲੀ ਮਾਲਕ ਯਾਦਵਿੰਦਰ ਸਿੰਘ ਨੂੰ ਵਾਪਸ ਕੀਤਾ। ਇਸ ਮੌਕੇ ਯਾਦਵਿੰਦਰ ਸਿੰਘ ਨੇ ਇਸ ਇਮਾਨਦਾਰ ਇਨਸਾਨ ਬੂਟਾ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।