ਸੰਗਰੂਰ 5 ਅਗਸਤ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਅੱਜ ਸਵਤੰਤਰਤਾ ਸੰਗਰਾਮੀ ਜੱਥੇਦਾਰ ਕਰਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਸੰਗਰੂਰ ਵਿਖੇ ਵਿਦਿਆਰਥੀਆਂ ਨੂੰ ਸੱਤਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦੀਆਂ ਸਿਲੇਬਸ ਪੁਸਤਕਾਂ ਵੰਡੀਆਂ ਗਈਆਂ, ਤਰਕਸ਼ੀਲ ਆਗੂ ਮਾਸਟਰ ਰਣਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਪ੍ਰੀਖਿਆ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਲਈ ਤੇ ਸਾਡੇ ਅਸਲ ਨਾਇਕਾਂ ਬਾਰੇ ਜਾਣਕਾਰੀ ਹਿੱਤ ਕਾਰਵਾਈ ਜਾਂਦੀ ਹੈ।ਇਹ ਵਿਦਿਆਰਥੀਆਂ ਨੂੰ ਖੋਜੀ ਬਿਰਤੀ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਾਉਣ ਲਈ ਬੜੀ ਸਹਾਈ ਹੈ, ਉਨ੍ਹਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਆ।ਇਸ ਚੇਤਨਾ ਪਰਖ ਪ੍ਰੀਖਿਆ ਤਿਆਰੀ ਸਮਾਗਮ ਵਿੱਚ ਡੀ.ਡੀ.ਓ. ਪ੍ਰਿੰਸੀਪਲ ਸ੍ਰੀ ਹਰਦੇਵ ਕੁਮਾਰ , ਸਕੂਲ ਇੰਚਾਰਜ ਸ.ਭੁਪਿੰਦਰ ਸਿੰਘ,ਸ੍ਰੀਮਤੀ ਅਨੀਤਾ ਬੱਤਰਾ ਸਾਇੰਸ ਮਿਸਟ੍ਰੈਸ, ਸਰਦਾਰ ਰਣਬੀਰ ਸਿੰਘ ਪੰਜਾਬੀ ਮਾਸਟਰ, ਸ੍ਰੀਮਤੀ ਨੇਹਾ ਐਸ ਐਸ ਮਿਸਟ੍ਰੈਸ,ਸ਼੍ਰੀਮਤੀ ਮੀਨਾਕਸ਼ੀ ਪੰਜਾਬੀ ਮਿਸਟ੍ਰੈਸ ਸ੍ਰੀਮਤੀ ਸੋਨੀਆ ਵੀਰ ਕੁਮਾਰ ਸਾਇੰਸ ਮਿਸਟ੍ਰੈਸ,ਸ਼੍ਰੀਮਤੀ ਮਨਪ੍ਰੀਤ ਕੌਰ ਮੈਥ ਮਿਸਟ੍ਰੈਸ,ਸ੍ਰੀਮਤੀ ਰੀਨਾ ਸਿੰਗਲਾ ਹਿੰਦੀ ਮਿਸਟ੍ਰੈਸ, ਸ੍ਰੀਮਤੀ ਨਸੀਬ ਕੌਰ ਅੰਗਰੇਜ਼ੀ ਮਿਸਟ੍ਰੈਸ,ਸ੍ਰੀਮਤੀ ਟੀਨੂ ਬਾਂਸਲ ਕੰਪਿਊਟਰ ਮਿਸਟ੍ਰੈਸ,ਸ਼੍ਰੀਮਤੀ ਨੀਲਮ ਅੰਗਰੇਜ਼ੀ ਮਿਸਟ੍ਰੈਸ,ਸ੍ਰੀਮਤੀ ਤਸਤਿੰਦਰ ਕੌਰ,ਡੀ.ਪੀ.ਈ. ਸ੍ਰੀਮਤੀ ਜਸਪ੍ਰੀਤ ਕੌਰ ਐੱਸ ਐੱਸ ਨੇ ਸ਼ਮੂਲੀਅਤ ਕੀਤੀ।