ਕੋਟਕਪੂਰਾ, 6 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡੀ.ਟੀ.ਐੱਫ. ਬਲਾਕ ਕਮੇਟੀ ਕੋਟਕਪੂਰਾ ਦੀ ਮੀਟਿੰਗ ਅਜਾਇਬ ਸਿੰਘ ਰਾਮਸਰ ਦੀ ਅਗਵਾਈ ਹੇਠ ਲਾਲਾ ਲਾਜਪਤ ਰਾਏ ਪਾਰਕ ਕੋਟਕਪੂਰਾ ਵਿਖੇ ਹੋਈ।ਮੀਟਿੰਗ ਦਾ ਅਹਿਮ ਮੁੱਦਾ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਸਬੰਧੀ ਵਿਚਾਰ ਚਰਚਾ ਕਰਦੇ ਹੋਏ ਮਿਤੀ 12/8/2025 ਨੂੰ ਇਸ ਸਬੰਧੀ ਜੋ ਜਿਲ੍ਹਾ ਪੱਧਰੀ ਪ੍ਰੋਗਰਾਮ ਰੱਖਿਆ ਗਿਆ ਹੈ। ਉਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨਾ ਯਕੀਨੀ ਬਣਾਉਣਾ ਅਤੇ ਸਰਕਾਰ ਨੂੰ ਵਾਅਦਾ ਖਿਲਾਫੀ ਯਾਦ ਕਰਾਉਣਾ ਹੈ।ਅਧੂਰਾ ਨੋਟੀਫਿਕੇਸ਼ਨ ਕਰਕੇ ਜੋ ਸਰਕਾਰ ਨੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਸੰਬੰਧ ਵਿੱਚ ਹੀ ਜਿਲਾ ਪੱਧਰੀ ਪ੍ਰੋਗਰਾਮ ਰੱਖਿਆ ਗਿਆ ਹੈ, ਅਜਾਇਬ ਸਿੰਘ ਨੇ ਕਿਹਾ ਕਿ ਪੈਨਸ਼ਨ ਸਾਡਾ ਨਿੱਜੀ ਹੱਕ ਹੈ ਇਸ ਤੇ ਕੋਈ ਵੀ ਡਾਕਾ ਨਹੀਂ ਮਾਰ ਸਕਦਾ। ਉਹਨਾਂ ਨੇ ਸਾਰਿਆਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਤਾਂ ਜੋ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾ ਸਕੇ। ਅਮਨਦੀਪ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਨਹੀਂ ਮੰਨਦੀ ਤਾਂ ਇਹ ਸੰਘਰਸ਼ ਜਿਹੜਾ ਹੋਰ ਵੀ ਤੇਜ਼ ਕੀਤੇ ਜਾਣਗੇ ਤਾਂ ਜਲਦ ਤੋਂ ਜਲਦ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਸੰਬੰਧੀ ਧਿਆਨ ਦੇਵੇ ਨਹੀਂ ਤਾਂ ਧੋਖਾ ਧੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਮੇਂ ਮੀਟਿੰਗ ਵਿੱਚ ਹਾਜ਼ਰ ਮੈਂਬਰ ਸਾਹਿਬਾਨ ਅਮਨਦੀਪ ਸਿੰਘ, ਜਤਿੰਦਰ ਸਿੰਘ ਢਿਲਵਾਂ, ਗੁਰਮੀਤ ਸਿੰਘ ਜਲਾਲਾਬਾਦੀ, ਅਮਨਪ੍ਰੀਤ ਸਿੰਘ, ਰਾਜਕੁਮਾਰ ਟੋਨੀ, ਤਿਲਕ ਰਾਜ ਆਦਿ ਵੀ ਸ਼ਾਮਲ ਸਨ।