ਫਰੀਦਕੋਟ 6 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵੱਲੋਂ ਸਥਾਨਕ ਪੈਨਸ਼ਨ ਭਵਨ ਨਜ਼ਦੀਕ ਹੁੱਕੀ ਚੌਕ ਫਰੀਦਕੋਟ ਵਿਖੇ ਮਾਸਿਕ ਇਕੱਤਰਤਾ ਦੌਰਾਨ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਨਲ ਬਲਬੀਰ ਸਿੰਘ ਸਰਾਂ ਨੇ ਕੀਤੀ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਨੌਜਵਾਨ ਸ਼ਾਇਰ ਵਤਨਵੀਰ ਜ਼ਖਮੀ ਸਨ। ਇਹਨਾਂ ਨਾਲ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ, ਪ੍ਰੋ: ਪਾਲ ਸਿੰਘ ਪਾਲ ਵੀ ਸੁਸ਼ੋਭਿਤ ਹਨ। ਮੰਚ ਸੰਚਾਲਨ ਪ੍ਰਸਿੱਧ ਲੇਖਕ , ਅਦਾਕਾਰ ਤੇ ਗਾਇਕ ਇਕਬਾਲ ਘਾਰੂ ਨੇ ਕੀਤਾ। ਇਕਬਾਲ ਘਾਰੂ ਨੇ ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੀ ਇੱਕ ਰਚਨਾ “ ਮਨਾਂ ਤੂੰ ਠੇਲ ਦੇ ਕਿਸ਼ਤੀ, ਕਿਨਾਰੇ ਆ ਹੀ ਜਾਵਣਗੇ।” ਤਰੰਨਮ ਵਿੱਚ ਸੁਣਾ ਕੇ ਕੀਤੀ। ਇਸ ਤੋਂ ਬਾਅਦ ਨਵਰਾਹੀ ਸਾਹਿਬ ਦੀ ਪੁਸਤਕ “ ਮਾਹੌਲ “ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਪ੍ਰੋ: ਪਾਲ ਸਿੰਘ, ਦਰਸ਼ਨ ਰੋਮਾਣਾ, ਲਾਲ ਸਿੰਘ ਕਲਸੀ, ਪ੍ਰੋ: ਨਿਰਮਲ ਕੌਸ਼ਿਕ, ਸੁਰਿੰਦਰਪਾਲ ਸ਼ਰਮਾ ਭਲੂਰ, ਧਰਮ ਪ੍ਰਵਾਨਾ, ਮੁਖਤਿਆਰ ਸਿੰਘ ਵੰਗੜ , ਬਲਵੰਤ ਰਾਏ ਗੱਖੜ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ ਆਦਿ ਨੇ ਇਸ ਪੁਸਤਕ ਤੇ ਵਿਚਾਰ ਚਰਚਾ ਵੀ ਕੀਤੀ। ਇਸ ਤੋਂ ਬਾਅਦ ਨਵਰਾਹੀ ਜੀ ਨੇ ਆਪਣੀ ਸਵੈ ਜੀਵਨੀ, ਸਾਹਿਤ ਕਲਾ ਅਤੇ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਹਾਜ਼ਰੀਨ ਲੇਖਕਾਂ ਦਾ ਬੜੇ ਆਦਰ ਸਹਿਤ ਧੰਨਵਾਦ ਕੀਤਾ। ਉਨ੍ਹਾਂ ਨਵੇਂ ਲੇਖਕਾਂ ਦੀ ਹੌਸਲਾ ਅਫਜ਼ਾਈ ਕੀਤੀ। ਕੁਝ ਚੋਣਵੇਂ ਲੇਖਕਾਂ ਨੇ ਆਪਣੇ ਕਲਾਮ ਵੀ ਪੇਸ਼ ਕੀਤੇ ਜਿਨ੍ਹਾਂ ਵਿੱਚ ਧਰਮ ਪ੍ਰਵਾਨਾ, ਹਰਸੰਗੀਤ ਗਿੱਲ, ਜਗਦੀਪ ਹਸਰਤ, ਗੁਰਤੇਜ ਪੱਖੀ ਕਲਾਂ, ਸਿਕੰਦਰ ਮਾਨਵ, ਸਾਕੀ ਫਰੀਦਕੋਟੀ , ਸਵਰਨ ਸਿੰਘ, ਪਰਮਜੀਤ ਸਿੰਘ, ਵਤਨਵੀਰ ਜ਼ਖਮੀ, ਸੁਰਿੰਦਰਪਾਲ ਸ਼ਰਮਾ ਭਲੂਰ, ਇਕਬਾਲ ਘਾਰੂ, ਪ੍ਰੋ: ਪਾਲ ਸਿੰਘ, ਕ੍ਰਿਸ਼ਨ ਲਾਲ ਬਕੋਲੀਆ, ਕਰਨਲ ਬਲਬੀਰ ਸਿੰਘ, ਸੁਖਦੇਵ ਸਿੰਘ ਮਚਾਕੀ, ਸਾਧੂ ਸਿੰਘ ਚਮੇਲੀ, ਜਤਿੰਦਰਪਾਲ ਸਿੰਘ ਟੈਕਨੋ ਆਦਿ ਲੇਖਕ ਸਨ।ਇਸ ਤੋਂ ਇਲਾਵਾ ਉਸ ਸਮੇਂ ਸ਼ਿਵਨਾਥ ਦਰਦੀ, ਸੁਮੀਤ, ਕੁਲਵਿੰਦਰ ਸਿੰਘ ਭਾਣਾ, ਗਗਨ ਅਰੋੜਾ ਆਦਿ ਵੀ ਹਾਜ਼ਰ ਸਨ। ਅੰਤ ਵਿੱਚ ਸਭਾ ਵੱਲੋਂ ਵਤਨਵੀਰ ਜ਼ਖਮੀ, ਇਕਬਾਲ ਘਾਰੂ, ਗਗਨ ਅਰੋੜਾ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ ਨੂੰ ਉਨ੍ਹਾਂ ਦੀਆਂ ਸਭਾ ਪ੍ਰਤੀ ਅਤੇ ਸਾਹਿਤ ਪ੍ਰਤੀ ਕੀਤੀਆਂ ਘਾਲਣਾਵਾਂ ਨੂੰ ਮੁੱਖ ਰੱਖਦੇ ਹੋਏ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਭਾ ਵੱਲੋਂ ਕੁਝ ਸ਼ੋਕ ਮਤੇ ਵੀ ਪਾਏ ਗਏ ਜਿਨ੍ਹਾਂ ਵਿੱਚ ਪੰਜਾਬੀ ਸਾਹਿਤ ਦੀ ਪ੍ਰਸਿੱਧ ਕਹਾਣੀਕਾਰਾ ਸ੍ਰੀਮਤੀ ਪ੍ਰੀਤਮਾ ਦੁਮੇਲ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਇਸ ਤੋਂ ਇਲਾਵਾ ਸਭਾ ਵੱਲੋਂ ਮਤਾ ਪਾ ਕੇ ਲੈਡ ਪੂਲਿੰਗ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।