ਫਰੀਦਕੋਟ 7 ਅਗਸਤ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਹਾਈ ਦੀ ਕਮਾਂਡ ਨੇ ਇੱਕ ਵਾਰ ਫਿਰ ਪਾਰਟੀ ਲਈ ਸਖ਼ਤ ਮਿਹਨਤ ਕਰਨ ਵਾਲੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਗੁਰਤੇਜ ਸਿੰਘ ਖੋਸਾ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਕਿਲਾ ਨੌ ਦੇ ਸਰਪੰਚ ਕੰਵਲਜੀਤ ਸਿੰਘ ਕੌਰੀ ਵਾਂਦਰ, ਧਰਮ ਪਰਵਾਨਾ ਹਲਕਾ ਕੋਆਰਡੀਨੇਟਰ ਬੁੱਧੀਜੀਵੀ ਸੈੱਲ ਫਰੀਦਕੋਟ, ਜਗਮੀਤ ਸਿੰਘ ਬਰਾੜ ਸੁੱਖਣ ਵਾਲਾ ਸੰਦੀਪ ਗਰੋਵਰ, ਪ੍ਰੀਤਮ ਸਿੰਘ ਭਾਣਾ,ਕਰਨੈਲ ਸਿੰਘ ਪੁਰਬਾ, ਉੱਤਮ ਸਿੰਘ ਡੋਡ ਹਲਕਾ ਕੋਆਰਡੀਨੇਟਰ ,ਅਮਨਦੀਪ ਸਿੰਘ ਬਾਬਾ ਚੇਅਰਮੈਨ ਮੰਡੀ ਬੋਰਡ ਫਰੀਦਕੋਟ, ਗੁਰਜੰਟ ਸਿੰਘ,ਨੈਬ ਸਿੰਘ ਪੁਰਬਾਂ, ਨੇ ਕਿਹਾ ਕਿ ਗੁਰਤੇਜ ਸਿੰਘ ਖੋਸਾ ਆਮ ਵਰਕਰ ਦੇ ਨਾਲ ਖੜ੍ਹੇ ਹਨ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਸੇਵਾ ਦੀ ਜ਼ਿੰਮੇਵਾਰੀ, ਉਹ ਇਸ ਵਾਰ ਵੀ ਪੂਰੀ ਵਫ਼ਾਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਅਸੀਂ 2027 ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਦਿਨ ਰਾਤ ਮਿਹਨਤ ਕਰਾਂਗੇ। ਉਨ੍ਹਾਂ ਨੇ ਆਪਣੀ ਨਿਯੁਕਤੀ ਲਈ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਧੰਨਵਾਦ ਕੀਤਾ।