ਕੋਟਕਪੂਰਾ, 13 ਅਸਗਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ ਐਨ.ਸੀ.ਸੀ ਕੈਡਿਟ ਨੇ ਆਈ.ਜੀ.ਐਸ.ਐਸ.ਸੀ (ਇੰਟਰ ਗਰੁੱਪ ਸਰਵਿਸ ਸ਼ੂਟਿੰਗ ਕੰਪੀਟੀਸ਼ਨ ਇਨ ਥਲ ਸੈਨਾ ਕੈਂਪ) ਵਿੱਚ ਭਾਗ ਲਿਆ। ਜਿਸ ਵਿੱਚੋਂ ਮਨਦੀਪ ਸਿੰਘ ਧਾਲੀਵਾਲ (ਐਲ.ਸੀ.ਪੀ.ਐਲ) ਨੇ ਸ਼ੂਟਿੰਗ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਐਨ.ਸੀ.ਸੀ. ਸੀ.ਟੀ.ਓ. ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦੌਰਾਨ ਪਹਿਲਾ ਕੈਂਪ ਮੰਡੀ ਗੋਬਿੰਦਗੜ 19 ਪੰਜਾਬ ਬਟਾਲੀਅਨ ਵੱਲੋਂ, ਦੂਜਾ ਲੁਧਿਆਣੇ ਵਿੱਚ 03 ਪੰਜਾਬ ਬਟਾਲੀਅਨ ਵੱਲੋਂ ਅਤੇ ਇਸ ਤੋਂ ਬਾਅਦ ਰੂਪਨਗਰ ਵਿੱਚ ਪਹਿਲਾ 22 ਪੰਜਾਬ ਬਟਾਲੀਅਨ ਅਤੇ ਦੂਜਾ 07 ਪੰਜਾਬ ਬਟਾਲੀਅਨ ਵੱਲੋਂ ਲਗਾਇਆ ਗਿਆ ਸੀ। ਇਸ ਕੈਂਪ ਦੌਰਾਨ ਜੇਤੂ ਕੈਡਿਟਸ ਨੂੰ ਗੋਲਡ ਮੈਡਲ ਏ.ਡੀ.ਜੀ (ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ ਐਨ.ਸੀ.ਸੀ ਡਾਇਰੈਕਟੋਰੇਟ) ਨੇ ਦਿੱਤਾ। ਕੈਡਿਟ ਦੇ ਕਾਲਜ ਵਿੱਚ ਪਹੁੰਚਣ ਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਕਾਲਜ ਦੇ ਪ੍ਰਿੰਸੀਪਲ ਨੇ ਮਾਨਯੋਗ ਚੇਅਰਮੈਨ ਸਾਹਿਬ ਅਤੇ ਮੈਨੇਜਿੰਗ ਕਮੇਟੀ ਮੈਂਬਰ ਸਾਹਿਬਾਨ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ।