ਕੋਟਕਪੂਰਾ, 15 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸ਼ਮੇਸ ਗਲੋਰੀਅਸ ਪਬਲਿਕ ਸਕੂਲ ਹਰੀ ਨੌ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮ–ਧਾਮ ਨਾਲ ਮਨਾਇਆ ਗਿਆ। ਇਸ ਦਿਨ ਦੀ ਸ਼ੁਰੂਆਤ ਸਕੂਲ ਦੇ ਨਰਸਰੀ, ਐੱਲ.ਕੇ.ਜੀ. ਅਤੇ ਯੂ.ਕੇ.ਜੀ. ਵਿਦਿਆਰਥੀ ਨੇ ਸ਼੍ਰੀ ਕ੍ਰਿਸ਼ਨਾ ਜੀ ਤੇ ਰਾਧਾ ਜੀ ਦੀ ਪੁਸ਼ਾਕ ਵਿੱਚ ਆ ਕੇ ਕੀਤੀ । ਸ੍ਰੀ ਮਤੀ ਸੁਖਪਾਲ ਕੌਰ ਨੇ ਸਮਾਗਮ ਦੀ ਸ਼ੁਰੂਆਤ ਜਨਮ ਅਸ਼ਟਮੀ ਦੇ ਤਿਉਹਾਰ ਤੇ ਕ੍ਰਿਸ਼ਨਾ ਜੀ ਦੇ ਜਨਮ ਦੇ ਇਤਿਹਾਸ ਤੇ ਉਹਨਾਂ ਦੇ ਜੀਵਨ ਉਦੇਸ਼ ਬਾਰੇ ਦੱਸਿਆ। ਇਸ ਸਮਾਗਮ ਵਿੱਚ ਬੱਚਿਆ ਨੇ ਬਹੁਤ ਸਾਰੀ ਆਇਟਮਾਂ ਪੇਸ਼ ਕੀਤੀਆ । ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਖੂਬਸੂਰਤ ਡਾਸ ਪੇਸ਼ ਕੀਤਾ। ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਰਲ ਕੇ ਡਾਂਸ ਦੀ ਧਮਕ ਛੱਡੀ। ਚੋਥੀ ਜਮਾਤ ਦੇ ਵਿਦਿਆਰਥੀ ਆਰਵਜੀਤ ’ਤੇ ਅਭੀਜੋਤ ਨੇ ਸ਼੍ਰੀ ਕਿਸ਼ਨ ਜੀ ਦੇ ਜੀਵਨ ਤੇ ਇਕ ਸਪੀਚ ਦਿੱਤੀ। ਛੇਵੀ ਦੀਆਂ ਵਿਦਿਆਰਥਣਾਂ ਨੇ ਵੀ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੇ ਕਵਿਤਾਵਾਂ ਪੇਸ਼ ਕੀਤੀ। ਪਹਿਲੀ ਤੋ ਪੰਜਵੀ ਜਮਾਤ ਦੀਆ ਵਿਦਿਆਰਥਣਾਂ ਨੇ ਰਲ ਕੇ ਇਕ ਡਾਂਸ ਪੇਸ਼ ਕੀਤਾ। ਸਕੂਲ ਦੇ ਐਮ.ਡੀ. ਬਲਜੀਤ ਸਿੰਘ, ਡਾਇਰਕੈਟਰ ਪਿ੍ਰੰਸੀਪਲ ਸ੍ਰੀਮਤੀ ਸੁਰਿੰਦਰ ਕੋਰ ਅਤੇ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਰੁਬੀਣਾ ਧੀਰ ਨੇ ਜਨਮ ਅਸ਼ਟਮੀ ਦੇ ਤਿਉਹਾਰ ਦੇ ਬਾਰੇ ਦੱਸਿਆ ਤੇ ਸਭ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੀ ਵਧਾਈ ਦਿੱਤੀ।