ਕੋਟਕਪੂਰਾ, 15 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਿੱਚ 79ਵਾਂ ਸੁਤੰਤਰਤਾ ਦਿਵਸ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸਕੂਲ ਦੇ ਆੰਗਣ ਨੂੰ ਤਿਰੰਗੇ ਰੰਗਾਂ ਨਾਲ ਸੁਸੱਜਤ ਕੀਤਾ ਗਿਆ ਸੀ ਅਤੇ ਹਰ ਪਾਸੇ ਦੇਸ਼ ਭਗਤੀਮਈ ਗੀਤ ਗੂੰਜ ਰਹੇ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਦੂਜੀ ਤੋ ਛੇਵੀਂ ਜਮਾਤ ਦੇ ਵਿਦਿਆਰਥੀਆ ਨੇ ਦੇਸ਼ ਭਗਤੀ ਤੇ ਇੱਕ ਨਾਟਕ ਪੇਸ਼ ਕੀਤਾ। ਜਮਾਤ ਚੋਥੀ ਦੀ ਵਿਦਿਆਰਥਣਾਂ ਏਕਮਜੀਤ ਕੌਰ, ਹਰਸੀਰਤ ਕੌਰ ਤੇ ਪੰਜਵੀ ਜਮਾਤ ਦੀ ਵਿਦਿਆਰਥਣ ਅੰਸ਼ਪ੍ਰੀਤ ਕੌਰ ਨੇ ਰਲ ਕੇ ਇੱਕ ਦੇਸ਼ਭਗਤੀ ਤੇ ਕਵਿਤਾ ਪੇਸ਼ ਕੀਤੀ। ਸਕੂਲ ਦੇ ਅਧਿਆਪਕ ਰਮਨਦੀਪ ਕੌਰ ਤੇ ਬਲਜੀਤ ਕੌਰ ਨੇ ਸਕੂਲ ਦੇ ਸਾਰੇ ਵਿਦਿਆਰਥੀ ਨੂੰ ਦੇਸ਼ ਭਗਤਾਂ ਦੁਆਰਾਂ ਦਿਤੀਆਂ ਕੁਰਬਾਨੀਆਂ ਤੇ ਦੇਸ਼ ਦੀ ਸਹੀ ਆਜ਼ਾਦੀ ਦਾ ਮਹੱਤਵ ਦੱਸਿਆ।ਜਮਾਤ ਚੋਥੀ ਦੇ ਵਿਦਿਆਰਥੀ ਅਭਿਜੋਤ ਸਿੰਘ ਨੇ ‘ਮੈਂ ਆਜ਼ਾਦੀ ਦਾ ਦੀਵਾਨਾ’ ਕਵਿਤਾ ਪੇਸ਼ ਕੀਤੀ ਤੇ ਆਰਵ ਜੀਤ ਨੇ ‘ਤਿੰਰਗੇ ਝੰਡੇ’ ਦੇ ਬਾਰੇ ਦੱਸਿਆ। ਯੂ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ਨੇ ਸਮੂਹ ਗਾਣ ਪੇਸ਼ ਕੀਤਾ ਤੇ ਐੱਲ ਕੇ.ਜੀ ਦੇ ਵਿਦਿਆਰਥੀ ਯਵਰਾਜ ਸਿੰਘ ਨੇ ‘ਤਿੰਨ ਰੰਗ ਕਾ ਝੰਡਾ’ ਕਵਿਤਾ ਪੇਸ਼ ਕੀਤੀ। ਜਮਾਤ ਨਰਸਰੀ, ਐੱਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗਾਣਿਆ ਤੇ ਆਪਣਾ ਆਪਣਾ ਡਾਂਸ ਪੇਸ਼ ਕੀਤਾ, ਦੂਜੀ, ਤੀਜੀ ਤੇ ਛੇਵੀ ਜਮਾਤ ਦੀ ਵਿਦਿਆਰਥਣਾਂ ਨੇ ਦੇਸ਼ ਪ੍ਰੇਮ ਪ੍ਰਤੀ ਡਾਂਸ ਪੇਸ਼ ਕੀਤਾ। ਜਮਾਤ ਨਰਸਰੀ, ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਦੇਸ਼ ਭਗਤਾਂ ਦੇ ਕਿਰਦਾਰ ਦੀਆਂ ਪੋਸ਼ਾਕਾਂ ਪਾ ਕੇ ਦੇਸ਼ਭਗਤੀ ਦੀ ਪ੍ਰੇਰਨਾ ਦਿੱਤੀ ਤੇ ਦੂਜੀ ਤੋ ਛੇਵੀ ਜਮਾਤ ਦੇ ਵਿਦਿਆਰਥੀ ਦੇ ਦੇਸ਼ ਦਾ ਆਜ਼ਾਦੀ ’ਤੇ ਵੱਖ–ਵੱਖ ਮੋਡਲ ਤਿਆਰ ਕੀਤੇ। ਸਕੂਲ ਦੇ ਐਮ.ਡੀ. ਬਲਜੀਤ ਸਿੰਘ, ਡਾਇਰੈਕਟਰ ਪਿ੍ਰੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਰੁਬੀਨਾ ਧੀਰ ਨੇ ਦੇਸ਼ ਭਗਤਾ ਦੀਆਂ ਕੁਰਬਾਨੀ ਬਾਰੇ ਦੱਸਦਿਆਂ ਤੇ ਆਜ਼ਾਦੀ ਦੀ 79ਵਾਂ ਸਾਲ ਦੀ ਵਧਾਈ ਦਿੱਤੀ।