
ਸੁਨਾਮ 17 ਅਗਸਤ (ਵਰਲਡ ਪੰਜਾਬੀ ਟਾਈਮਜ਼)
27 ਐਸ ਸੀ /ਬੀਸੀ ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੀ ਬਣੀ ਕੁਆਰਡੀਨੇਸ਼ਨ ਦੇ ਸੱਦੇ ਤੇ ਹਜ਼ਾਰਾਂ ਵਰਕਰਾਂ ਨੇ ਸੁਨਾਮ ਵਿਖੇ ਪੰਜਾਬ ਸਰਕਾਰ ਪਾਸੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪੰਜਾਬ ਸਰਕਾਰ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਅਤੇ ਮੁਜਾਰਾ ਕੀਤਾ । ਇਸ ਧਰਨੇ ਵਿੱਚ ਆਗੂਆਂ ਨੇ ਆਪਣੀਆਂ ਮੰਗਾਂ ਮਨਾਉਣ ਲਈ ਸਰਕਾਰ ਤੇ ਦਬਾਅ ਪਾਇਆ। ਬੁਲਾਰਿਆਂ ਨੇ ਆਪਣੀਆਂ ਮੁੱਖ ਮੰਗਾਂ ਤਹਿਤ ਪਿਛਲੀਆਂ ਸਰਕਾਰਾਂ ਵੱਲੋਂ ਗਰੀਬਾਂ ਮਜਲੂਮਾਂ ਅਤੇ ਕ੍ਰਾਂਤੀਕਾਰੀ ਵਿਅਕਤੀਆਂ ਖਿਲਾਫ ਸੰਘਰਸਾ ਦੌਰਾਨ ਦਰਜ ਕੀਤੇ ਝੂਠੇ ਮੁਕਦਮਿਆਂ ਨੂੰ ਰੱਦ ਕਰਵਾਉਣਾ, ਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣਾ, ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣਾ ,ਪਿੰਡ ਨੰਗਲਾ ਦੀ ਗੈਰ ਐਸ ਸੀ ਸਰਪੰਚ ਵੱਲੋਂ ਜਾਅਲੀ ਐਸ /ਸੀ ਸਰਟੀਫਿਕੇਟ ਬਣਾ ਕੇ ਸਰਪੰਚੀ ਹਾਸਲ ਕਰਨ ਵਿਰੁੱਧ ਕਾਰਵਾਈ ਕਰਵਾਉਣਾ, 85ਵੀਂ ਸੋਧ ਲਾਗੂ ਕਰਵਾਉਣਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਅਤੇ ਹੋਰ ਗਰੀਬਾਂ ਮਜਲੂਮਾਂ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਦਫਤਰ ਅੱਗੇ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਧਰਨਾਕਾਰੀਆਂ ਨੇ ਆਪਣੇ ਦੁੱਖੜੇ ਰੋਏ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੋਆਰਡੀਨੇਸ਼ਨ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਪਾਲ ,ਕੋ ਕੋਆਰਡੀਨੇਟਰ ਹਰਵਿੰਦਰ ਸਿੰਘ ਸੰਗਰੂਰ ਅਤੇ ਜਬਰ ਜ਼ੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ,ਹਰਜਸ ਸਿੰਘ ਖਡਿਆਲ, ਕਰਨੈਲ ਸਿੰਘ ਨੀਲੋਵਾਲ, ਜਗਦੀਪ ਕੌਰ ਭਿੰਡਰਾਂ, ਮਹਿੰਦਰ ਕੌਰ ਬਾਲੀਆਂ, ਜੱਗਾ ਸਿੰਘ ਮੰਡਿਆਲਾ, ਹਰਪਾਲ ਕੌਰ ਬੀਬੀ ਬਲਰਾਜ ਕੁਮਾਰ ਅਜੈਬ ਸਿੰਘ ਬਠੋਈ, ਅਮਰਜੀਤ ਸਿੰਘ ਖਟਕਲ ,ਬਲਦੇਵ ਭਾਰਤੀ ,ਲਸਮਣ ਸਿੰਘ ਸਹੋਤਾ, ਸਤਵੰਤ ਸਿੰਘ ਧੂਰਾ, ਕੁਲਵਿੰਦਰ ਸਿੰਘ ਬੋਦਲ ਪ੍ਰਧਾਨ, ਪ੍ਰਿੰਸੀਪਲ ਕ੍ਰਿਸ਼ਨ ਲਾਲ ,ਮਾਸਟਰ ਸੰਜੀਵ ਕੁਮਾਰ, ਪਰਮਜੀਤ ਸਿੰਘ ਜਲੰਧਰ ,ਭੋਲਾ ਸਿੰਘ ਸੰਗਰਾਮੀ, ਘਮੰਡ ਸਿੰਘ ,ਜੀਤ ਸਿੰਘ ,ਸ਼ਮਸ਼ੇਰ ਸਿੰਘ ,ਬਲਦੇਵ ਸਿੰਘ ਧੁਗਾ ,ਮੋਹਨ ਲਾਲ ਫਰੀਦਕੋਟ , ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕੀਤਾ ਹਜ਼ਾਰਾਂ ਵਰਕਰਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅੱਗੇ ਜਾਣ ਤੋਂ ਰੋਕਣ ਲਈ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਅੰਤ ਵਿੱਚ ਦਫਤਰ ਮੁੱਖ ਮੰਤਰੀ ਪੰਜਾਬ ਵੱਲੋਂ ਐਸ ਡੀ ਐਮ ਸੁਨਾਮ ਰਾਹੀਂ ਮਿਤੀ 4 ਸਤੰਬਰ 2025 ਨੂੰ ਸੰਸਥਾ ਆਗੂਆਂ ਨੂੰ ਸਬ ਕਮੇਟੀ ਨਾਲ ਮੀਟਿੰਗ ਕਰਨ ਲਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਤਾਂ ਜੋ ਕਿ ਇਨਾਂ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।