ਵਿਦਿਆਰਥੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸਨਮਾਨਿਤ
ਕੋਟਕਪੂਰਾ, 17 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਜ਼ਾਦੀ ਦਿਵਸ ਦੇ ਸ਼ਾਨਦਾਰ ਸਮਾਰੋਹ ਦਾ ਆਯੋਜਨ ਨਹਿਰੂ ਸਟੇਡੀਅਮ ਵਿਖੇ ਕੀਤਾ ਗਿਆ, ਜਿਸ ਵਿੱਚ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਕੇ ਸਭ ਦੇ ਦਿਲ ਜਿੱਤ ਲਏ। ਸਕੂਲ ਦੀ ਐਨ.ਸੀ.ਸੀ. ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਬੈਂਡ ਟੀਮ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਸਕੂਲ ਦੇ ਬੱਚਿਆਂ ਨੇ ਆਪਣੇ ਪ੍ਰਤਿਭਾਸ਼ਾਲੀ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਖਾਸ ਕਰਕੇ ‘ਪੀ.ਟੀ. ਸ਼ੋਅ ਵੂਈ ਲਵ ਇੰਡੀਆ’ ਥੀਮ ‘ਤੇ ਆਧਾਰਿਤ ਸੀ, ਜਿਸ ਵਿੱਚ ਸਕੂਲ ਦੀਆਂ ਬੱਚੀਆਂ ਨੇ ਸ਼ਾਨਦਾਰ ਤੇ ਰੰਗ-ਬਿਰੰਗੇ ਪ੍ਰਦਰਸ਼ਨ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ ਦੇ ਮੁੱਖ ਮਹਿਮਾਨ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਜੋਸ਼, ਅਨੁਸ਼ਾਸਨ ਅਤੇ ਕਲਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਬਾਬਾ ਫ਼ਰੀਦ ਦੇ ਹੋਣਹਾਰ ਵਿਦਿਆਰਥੀ ਵੀ ਮਾਣਯੋਗ ਮੁੱਖ ਮੰਤਰੀ ਕੋਲੋ ਸਨਮਾਨ ਪ੍ਰਾਪਤ ਕਰ ਕੇ ਫ਼ਖ਼ਰ ਮਹਿਸੂਸ ਕਰ ਰਹੇ ਸਨ। ਸਕੂਲ ਦੇ ਕਾ. ਪਿ੍ਰੰਸੀਪਲ ਸੁਖਦੀਪ ਕੌਰ ਨੇ ਕਿਹਾ ਕਿ “ਸਾਡੇ ਵਿਦਿਆਰਥੀਆਂ ਦਾ ਇਹ ਪ੍ਰਦਰਸ਼ਨ ਸਿਰਫ਼ ਸਕੂਲ ਨਹੀਂ, ਸਗੋਂ ਪੂਰੇ ਸ਼ਹਿਰ ਲਈ ਮਾਣ ਦੀ ਗੱਲ ਹੈ। ਕਾ. ਵਾਇਸ ਪਿ੍ਰੰਸੀਪਲ ਹਰਸਿਮਰਨਜੀਤ ਕੌਰ ਨੇ ਵੀ ਟੀਮ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ “ਬੱਚਿਆਂ ਨੇ ਆਪਣੀ ਲਗਨ, ਅਨੁਸ਼ਾਸਨ ਅਤੇ ਟੀਮਵਰਕ ਨਾਲ ਸਾਬਤ ਕਰ ਦਿੱਤਾ ਹੈ ਕਿ ਜੇ ਇਰਾਦੇ ਪੱਕੇ ਹੋਣ ਤਾਂ ਹਰ ਮੰਜ਼ਿਲ ਆਸਾਨ ਬਣ ਜਾਂਦੀ ਹੈ।