ਕੋਟਕਪੂਰਾ, 21 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਰਜੀ ਭਾਈਚਾਰੇ ਖਿਲਾਫ਼ ਕੀਤੀ ਕੱਪੜਾ ਚੋਰੀ ਵਾਲੀ ਟਿੱਪਣੀ ਕਾਰਨ ਟਾਂਕ ਕਸ਼ੱਤਰੀ ਭਾਈਚਾਰੇ ਵਿੱਚ ਰੋਸ ਪੈਦਾ ਹੋ ਗਿਆ ਹੈ। ਅੱਜ ਸ਼ਰਨਜੀਤ ਸਿੰਘ ਮੂਕਰ ਪ੍ਰਧਾਨ ਭਗਤ ਨਾਮਦੇਵ ਸਭਾ ਸੁਸਾਇਟੀ (ਰਜਿ:) ਦੀ ਪ੍ਰਧਾਨਗੀ ਹੇਠ ਇਹ ਮੰਗ ਕੀਤੀ ਗਈ ਕਿ ਇ ਬੇਹੁਦਾ ਤੇ ਬੇਬੁਨਿਆਦ ਟਿੱਪਣੀ ਲਈ ਗਿਆਨੀ ਹਰਪ੍ਰੀਤ ਸਿੰਘ ਭਾਈਚਾਰੇ ਤੋਂ ਮਾਫ਼ੀ ਮੰਗਣ ਅਤੇ ਅਜਿਹਾ ਨਾ ਕਰਨ ਦੀ ਸੂਰਤ ’ਚ ਭਾਈਚਾਰੇ ਵਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਗਈ। ਇਸ ਸਬੰਧੀ ਟਾਂਕ ਕਸ਼ੱਤਰੀ ਭਾਈਚਾਰੇ ਦੀ ਮੀਟਿੰਗ ਬੀਤੇ ਦਿਨੀ ਸਥਾਨਕ ਗੁਰਦੁਆਰਾ ਸਾਹਿਬ ਸ੍ਰੋਮਣੀ ਭਗਤ ਬਾਬਾ ਨਾਮਦੇਵ ਜੀ ਵਿਖੇ ਹੋਈ। ਇਸ ਮੌਕੇ ਸਭਾ ਦੇ ਬੁਲਾਰਿਆਂ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਮਿਹਨਤ ਮਜ਼ਦੂਰੀ ਕਰਨ ਵਾਲੇ ਭਾਈਚਾਰੇ ਦੇ ਕਿੱਤੇ ਤੇ ਮਜ਼ਾਕ ਰਾਹੀਂ ਟਿੱਪਣੀ ਕਰਨਾ ਬਹੁਤ ਮੰਦਭਾਗੀ ਗੱਲ ਹੈ। ਜਿਥੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਮਾਨਵਤਾ ਅਤੇ ਆਪਣੀ ਭਾਈਚਾਰੇ ਦਾ ਮਾਰਗ ਦਰਸ਼ਕ ਕਰਦੀ ਹੈ, ਉੁਥੇ ਹੀ ਸਮੁੱਚੀ ਟਾਂਕ ਕਸ਼ੱਤਰੀ ਬ੍ਰਾਦਰੀ ਦੇ ਖਿਲਾਫ਼ ਅਜਿਹੀਆਂ ਟਿੱਪਣੀਆਂ ਨਿੰਦਣਯੋਗ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਮੇਲ ਸਿੰਘ, ਮਲਕੀਤ ਸਿੰਘ ਦਿੱਲੀ ਟੇਲਰਜ਼, ਰਾਜ ਸਿੰਘ, ਗੁਰਮੀਤ ਸਿੰਘ, ਗੁਰਚਰਨ ਸਿੰਘ, ਮਲਕੀਤ ਸਿੰਘ ਡਿਪਟੀ ਟੇਲਰਜ਼, ਗੁਰਪ੍ਰੀਤ ਸ਼ਿੰਘ ਕਮੋਂ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਸੀਰ ਸਿੰਘ, ਇੰਦਰਜੀਤ ਸਿੰਘ ਕੈਂਥ, ਬਲਵੀਰ ਸਿੰਘ, ਸੁਖਜੀਤ ਸਿੰਘ ਜੱਸਲ, ਰਜਿੰਦਰ ਸਿੰਘ, ਬਲਜਿੰਦਰ ਸਿੰਘ ਸ਼ੰਟੀ, ਜਤਿੰਦਰਪਾਲ ਸਿੰਘ, ਪਿੰਕ ਰੋਜ਼ ਟੇਲਰ, ਗੁ‘ਰਸੇਵਕ ਸਿੰਘ ਪੁਰਬਾ, ਨੌਜਵਾਨ ਲੰਗਰ ਕਮੇਟੀ ਅਤੇ ਬਾਬਾ ਨਾਮਦੇਵ ਬਲੱਡ ਡੋਨਰਜ਼ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਸਮੁੱਚੀ ਸੰਗਤ ਹਾਜ਼ਰ ਸੀ।