
ਪਟਿਆਲਾ : 22 ਅਗਸਤ (ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜ਼ਨਜ਼ ਨੂੰ ਰੋਜ਼ਾਨਾ ਜੀਵਨ ਵਿੱਚ ਆਪਣੀ ਸਿਹਤ ਦਾ ਚੈਕ ਅਪ ਲਗਾਤਾਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਵਾ ਆਧੁਨਿਕ ਯੁਗ ਅਨੁਸਾਰ ਆਪਣੇ ਆਪ ਨੂੰ ਪਰਿਵਾਰਾਂ ਵਿੱਚ ਅਡਜਸਟ ਕਰਨਾ ਚਾਹੀਦਾ ਹੈ, ਕਿਉਂਕਿ ਗਿਆਨ ਵਿਗਿਆਨ ਦੀ ਤਰੱਕੀ ਨਾਲ ਸਮੁੱਚੀ ਰਹਿਣੀ- ਸਹਿਣੀ ਤੇ ਵਿਚਾਰ- ਵਿਵਹਾਰ ਬਦਲ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਜਾਗਰ ਸਿੰਘ ਸੇਵਾ ਮੁਕਤ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ ਅਰਬਨ ਅਸਟੇਟ ਪਟਿਆਲਾ ਦੀ ਸੀਨੀਅਰ ਸਿਟੀਜ਼ਨ ਦਿਵਸ ਮਨਾਉਣ ਲਈ ਆਯੋਜਤ ਮੀਟਿੰਗ ਵਿੱਚ ਬੋਲਦਿਆਂ ਕੀਤਾ। ਉਨ੍ਹਾਂ ਅੱਗੋਂ ਕਿਹਾ ਸਰਕਾਰੀ ਦਫ਼ਤਰਾਂ ਅਤੇ ਹੋਰ ਸੰਸਥਾਵਾਂ ਨੂੰ ਸੀਨੀਅਰ ਸਿਟੀਜ਼ਨਜ਼ ਨੂੰ ਪਹਿਲ ਦੇ ਆਧਾਰ ‘ਤੇ ਅਟੈਂਡ ਕਰਨਾ ਚਾਹੀਦਾ ਹੈ, ਕਿਉਂਕਿ ਸੀਨੀਅਰ ਸਿਟੀਜ਼ਨ ਸਮਾਜ ਦਾ ਸਰਮਾਇਆ ਹੁੰਦੇ ਹਨ। ਤੰਦਰੁਸਤ ਰਹਿਣ ਲਈ ਲੋੜ ਅਨੁਸਾਰ ਹਲਕਾ-ਫੁਲਕਾ ਖਾਣਾ, ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਹਲਕੀ ਕਸਰਤ, ਯੋਗਾ ਅਤੇ ਸੈਰ ਕਰਨੀ ਚਾਹੀਦੀ ਹੈ। ਇਸ ਮੌਕੇ ‘ਤੇ ਡਾ.ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਦੇਸ਼ ਦੀ ਆਜ਼ਾਦੀ ਦੀ ਮੁਹਿੰਮ ਬਾਰੇ ਮੁੱਖ ਭਾਸ਼ਣ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਸਰਮਾਏਦਾਰੀ ਦੇ ਚੁੰਗਲ ਵਿੱਚੋਂ ਨਿਕਲਣ ਦੀ ਤਾਕੀਦ ਕੀਤੀ। ਡਾ.ਗੁਰਸ਼ਰਨ ਕੌਰ ਜੱਗੀ ਨੇ ਸੋਸਾਇਟੀ ਦੀ ਡਾਇਰੈਕਟਰੀ ਜਾਰੀ ਕੀਤੀ। ਦਲੀਪ ਸਿੰਘ ਉਪਲ ਨੇ ਡਾ.ਭੀਮਇੰਦਰ ਸਿੰਘ ਦੀ ਜਾਣ ਪਹਿਚਾਣ ਕਰਵਾਈ। ਸੋਸਾਇਟੀ ਵੱਲੋਂ ਸਾਰੇ ਮੈਂਬਰਾਂ ਨੂੰ ਸੀਨੀਅਰ ਸਿਟੀਜ਼ਨ ਦਿਵਸ ਦੇ ਮੌਕੇ ‘ਤੇ ਗੁਲਾਬ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ‘ਤੇ ਮਨੀਪਾਲ ਹਸਪਤਾਲ ਪਟਿਆਲਾ ਦੇ ਹੱਡੀਆਂ ਅਤੇ ਯੂਰੋਲੋਜੀ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਮੈਂਬਰਾਂ ਦਾ ਚੈਕ ਅਪ ਕੀਤਾ। ਨਿਰਮਲ ਕੌਰ ਰੋਜ, ਤਰਲੋਕ ਸਿੰਘ ਢਿਲੋਂ ਅਤੇ ਗੁਰਮੀਤ ਕੌਰ ਨੇ ਕਵਿਤਾਵਾਂ ਅਤੇ ਗੀਤ ਸੁਣਾਕੇ ਮੈਂਬਰਾਂ ਦਾ ਮਨੋਰੰਜਨ ਕੀਤਾ। ਮੈਂਬਰਾਂ ਦੇ ਜਨਮ ਦਿਨ ਕੇਕ ਕੱਟਕੇ ਮਨਾਏ ਤੇ ਤੋਹਫ਼ੇ ਦਿੱਤੇ ਗਏ। ਹਰਬੰਸ ਸਿੰਘ ਸੇਠੀ ਤੇ ਸੁਦਰਸ਼ਨ ਸੇਠੀ ਦੀ ਜੋੜੀ ਨੂੰ 80ਵੇਂ ਜਨਮ ਦਿਵਸ ਤੇ ਸਾਲ ਦੇ ਕੇ ਸਨਮਾਨਤ ਕੀਤਾ ਗਿਆ। ਅਸ਼ੋਕ ਰਾਜ ਸਿੰਘ ਪੰਨੂੰ ਪ੍ਰਧਾਨ ਸੋਸਾਇਟੀ ਨੇ ਪ੍ਰਧਾਨਗੀ ਭਾਸ਼ਣ ਵਿੱਚ ਪੁਡਾ ਨਾਲ ਤਾਲਮੇਲ ਕਰਕੇ ਅੱਗੇ ਤੋਂ ਹਰ ਮਹੀਨੇ ਸੋਸਾਇਟੀ ਦੀ ਮੀਟਿੰਗ ਈਲਾਈਟ ਕਲੱਬ ਵਿੱਚ ਕਰਨ ਦੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ। ਸੋਸਇਟੀ ਦੇ ਜਨਰਲ ਸਕੱਤਰ ਐਸ.ਪੀ.ਗੋਇਲ ਨੇ ਮੁੱਖ ਮਹਿਮਾਨ ਅਤੇ ਮੈਂਬਰਾਂ ਨੂੰ ਜੀਅ ਆਇਆਂ ਕਿਹਾ ਤੇ ਮੰਚ ਸੰਚਾਲਨ ਕੀਤਾ।
ਤਸਵੀਰਾਂ : ਉਜਾਗਰ ਸਿੰਘ ਭਾਸ਼ਣ ਦਿੰਦੇ ਹੋਏ, ਮੀਟਿੰਗ ਵਿੱਚ ਸ਼ਾਮਲ ਸੀਨੀਅਰ ਸਿਟੀਜ਼ਨਜ਼