ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ। ਜਿਸ ਵਿੱਚ ਐਡਵੋਕੇਟ ਗੁਰਜਗਪਾਲ ਸਿੰਘ (ਪ੍ਰੈਜੀਡੈਂਟ, ਜਿਲਾ ਬਾਰ ਐਸੋਸੀਏਸ਼ਨ, ਫਰੀਦਕੋਟ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਜਿਸ ਵਿੱਚ ਟੀਮ ਏ ਵਿੱਚ ਖੁਸ਼ਦੀਪ ਕੌਰ, ਮੁਸਕਾਨ ਕੌਰ, ਖੁਸ਼ਪ੍ਰੀਤ ਕੌਰ, ਮੁਸਕਾਨ ਸ਼ਰਮਾ, ਟੀਮ ਬੀ ਵਿੱਚ ਤਰਨਪ੍ਰੀਤ ਸਿੰਘ, ਨਵਦੀਪ, ਪਲਕ, ਨਿਤਿਆ, ਟੀਮ ਸੀ ਵਿੱਚ ਦਿੱਵਿਆ ਠਾਕੁਰ, ਮੁਸਕਾਨ ਅਰੋੜਾ, ਪ੍ਰਭਜੀਤ ਕੌਰ, ਹਰਸਿਮਰਨ ਸੇਠੀ ਅਤੇ ਟੀਮ ਡੀ ਵਿੱਚ ਰਾਬੀਆ, ਸੰਦੀਪ ਕੌਰ, ਖੁਸ਼ਪ੍ਰੀਤ ਕੌਰ, ਪੂਜਾ ਦੇਵੀ ਚਾਰ ਟੀਮਾਂ ਨੇ ਭਾਗ ਲਿਆ। ਇਸ ਕੰਪੀਟੀਸ਼ਨ ਵਿੱਚ ਟੀਮ ਡੀ ਜੇਤੂ ਅਤੇ ਟੀਮ ਬੀ ਰਨਰ ਅੱਪ ਰਹੀ। ਇਸ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਤਰਾਂ ਦੇ ਕੰਪੀਟੀਸ਼ਨਾਂ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਅੱਗੇ ਵਧਣ ਲਈ ਹੌਸਲਾ ਮਿਲਦਾ ਹੈ। ਉਹਨਾਂ ਇਸ ਕੰਪੀਟੀਸ਼ਨ ਦੀ ਤਿਆਰੀ ਕਰਵਾਉਣ ਵਾਲੇ ਅਸਿਸਟੈਂਟ ਪ੍ਰੋਫੈਸਰ ਸ਼੍ਰੀਮਤੀ ਹਰਬੰਸ ਜੱਸੀ, ਮਿਸ ਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਨਿਸ਼ਾ ਨੂੰ ਵੀ ਵਧਾਈਆਂ ਦਿੱਤੀਆਂ ਜਿਨਾਂ ਨੇ ਸਖਤ ਮਿਹਨਤ ਨਾਲ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਹੈ। ਇਸ ਮੌਕੇ ਕਾਲਜ ਦੇ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਵੀ ਮੌਜੂਦ ਰਹੇ।