
ਫਰੀਦਕੋਟ 24 ਅਗਸਤ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਮੰਚ ਦੀ ਜਰੂਰੀ ਮੀਟਿੰਗ ਬਲਧੀਰ ਮਾਹਲਾ ਦੀ ਪ੍ਰਧਾਨਗੀ ਹੇਠ ਪ੍ਰਸਿੱਧ ਸਾਹਿਤਕਾਰ ਜੰਗੀਰ ਸਿੰਘ ਸੱਧਰ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਮਨਜਿੰਦਰ ਗੋਲ੍ਹੀ, ਜਗੀਰ ਸਿੰਘ ਸੱਧਰ ਬਲਵਿੰਦਰ ਸਿੰਘ ਫਿੱਡੇ, ਧਰਮ ਪ੍ਰਵਾਨਾਂ, ਵਤਨਵੀਰ ਜ਼ਖ਼ਮੀ,ਜੀਤ ਕੰਮੇਆਣਾ, ਜਸਵੰਤ ਸਿੰਘ ਕੁੱਲ, ਡਾਕਟਰ ਕਸ਼ਮੀਰ ਸਿੰਘ ਲੱਕੀ ਕੰਮੇਆਣਾ, ਡਾਕਟਰ ਮੁਕੰਦ ਸਿੰਘ ਵੜਿੰਗ,ਜੇ ਪੀ ਸਿੰਘ,ਪਾਲ ਰਸੀਲਾ ਆਦਿ ਸਾਹਿਤਕਾਰ ਦੋਸਤਾਂ ਨੇ ਹਿੱਸਾ ਲਿਆ। ਇਸ ਸਮੇਂ ਪੰਜਾਬੀ ਲੇਖਕ ਮੰਚ ਫਰੀਦਕੋਟ ਨੇ ਪ੍ਰਸਿੱਧ ਕਮੇਡੀ ਅਤੇ ਫ਼ਿਲਮੀ ਕਲਾਕਾਰ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।ਇਸ ਮੋਕੇ ਬੋਲਦਿਆਂ ਮੰਚ ਦੇ ਜਨਰਲ ਸਕੱਤਰ ਧਰਮ ਪ੍ਰਵਾਨਾਂ ਅਤੇ ਮੰਚ ਦੇ ਪ੍ਰਧਾਨ ਮਨਜਿੰਦਰ ਗੋਲ੍ਹੀ ਨੇ ਕਿਹਾ ਕਿ ਜਸਵਿੰਦਰ ਸਿੰਘ ਭੱਲਾ ਜੀ ਦੇ ਇਸ ਵਿਛੋੜੇ ਨਾਲ ਸਾਹਿਤ ਜਗਤ ਫਿਲਮ ਇੰਡਸਟਰੀ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ । ਉਹਨਾਂ ਦਾ ਫਿਲਮਾਂ ਵਿੱਚ ਨਿਭਾਇਆ ਕਿਰਦਾਰ ਅਮਿੱਟ ਛਾਪ ਛੱਡ ਜਾਂਦਾ ਸੀ। ਕੈਸਿਟ ਯੁੱਗ ਦੀ ਗੱਲ ਕਰੀਏ ਤਾਂ ਉਸ ਦੀਆਂ ਬਹੁਤ ਸਾਰੀਆਂ ਕਾਮੇਡੀ ਕੈਸਿਟਾਂ ਛਣਕਾਟਾ ਟਾਈਟਲ ਹੈਡ ਆਈਆਂ ਸਨ ਜਦੋਂ ਕਿ ਸੁਪਰ ਗੁਪਤ ਹਿੱਟ ਹੋਇਆ ਸਨ।