ਫਰੀਦਕੋਟ 26 ਅਗਸਤ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਆਗਮਨ ਪੁਰਬ 2025 ਦੇ ਸੰਬੰਧ ਵਿੱਚ ਮਿਤੀ 24-08-2025 ਨੂੰ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਹਿਲੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਸ. ਚਰਨਜੀਤ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਸ. ਦੀਪਇੰਦਰ ਸਿੰਘ ਸੇਖੋਂ, ਸ. ਗੁਰਜਾਪ ਸਿੰਘ ਸੇਖੋਂ, ਡਾ. ਗੁਰਿੰਦਰ ਮੋਹਨ, ਸ. ਕੁਲਜੀਤ ਸਿੰਘ ਮੋਗੀਆਂ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਵੀ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ 19 ਸਤਬੰਰ ਤੋਂ 23 ਸਤਬੰਰ ਤੱਕ ਵੱਡੇ ਪੱਧਰ ’ਤੇ ਮਨਾਏ ਜਾ ਰਹੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਇਲਾਕੇ ਦੇ ਵੱਖ- ਵੱਖ ਸੇਵਾਦਾਰਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਵੇਂ ਕਿ ਲੰਗਰ ਕਮੇਟੀ, ਨਗਰ ਕੀਰਤਨ ਕਮੇਟੀ, ਅਨੁਸਾਸ਼ਨ ਕਮੇਟੀ, ਰਿਸੈਪਸ਼ਨ ਕਮੇਟੀ, ਜੋੜਾ ਘਰ ਕਮੇਟੀ, ਜਲ ਸੇਵਾ ਕਮੇਟੀ ਅਤੇ ਸਕਿਉਰਟੀ ਕਮੇਟੀ ਆਦਿ ਤਾਂ ਜੋ ਮੇਲੇ ਦਾ ਪ੍ਰਬੰਧ ਸਫ਼ਲਤਾ ਪੂਰਵਕ ਕੀਤਾ ਜਾ ਸਕੇ। ਉਨ੍ਹਾਂ ਨੇ ਹਰ ਇਕ ਸੇਵਾਦਾਰ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਅਪਣੀਆਂ ਸੇਵਾਵਾ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੇਵਾਦਾਰ ਸ. ਨਿਰਮਲ ਸਿੰਘ ਸੰਧੂ ਐਡਵੋਕੇਟ, ਸ. ਅਰੁਣਜੀਤ ਸਿੰਘ ਪੈਂਜੀ, ਸ. ਮੱਘਰ ਸਿੰਘ, ਸ. ਹਰਪ੍ਰੀਤ ਸਿੰਘ, ਸ. ਇਕਬਾਲ ਸਿੰਘ, ਸ. ਗੁਰਚਰਨ ਸਿੰਘ ਕੰਮਿਆਣਾ, ਸ. ਪ੍ਰਭਜੋਤ ਸਿੰਘ, ਸ. ਗਗਨਦੀਪ ਸਿੰਘ, ਸ. ਰਾਜਵੀਰ ਸਿੰਘ, ਸ੍ਰੀ ਅਸ਼ੋਕ ਸਚੱਰ, ਸ੍ਰੀ. ਅਸ਼ਵਨੀ ਬਾਂਸਲ, ਸ. ਗੁਰਲਾਭ ਸਿੰਘ ਕੰਮਿਆਣਾ , ਸ੍ਰੀ ਪ੍ਰਵੀਨ ਕਾਲਾ , ਸ. ਗੁਰਪ੍ਰੀਤ ਸਿੰਘ, ਸ. ਸਾਬ ਸਿੰਘ ਕਿਲ੍ਹਾ ਨੌ, ਸ. ਆਤਮਾ ਸਿੰਘ ਸਰਪੰਚ, ਸ. ਜਗਦੀਸ਼ ਸਿੰਘ ਨੰਬਰਦਾਰ, ਸ. ਰਾਜਬੀਰ ਸਿੰਘ, ਸ. ਗੁਰਜੀਤ ਸਿੰਘ ਬੁਟੱਰ, ਸ੍ਰੀ ਸੁਨੀਲ, ਸ੍ਰੀ ਰਾਜਨ, ਸ੍ਰੀ ਅਨਮੋਲ, ਪ੍ਰੋ. ਮਨਇੰਦਰ ਸਿੰਘ, ਪ੍ਰੋ. ਅਮਿੰਤ ਛਾਬੜਾ, ਡਾ. ਮਹੋਨ ਸਿੰਘ ਸੱਘੂ, ਸ. ਜਸਪਾਲ ਸਿੰਘ ਡੱਗੋ ਰੋਮਾਣਾ, ਸ. ਹਰਨੇਕ ਸਿੰਘ ਹਰੀ ਨੌ ਆਦਿ ਸ਼ਾਮਲ ਸਨ।