ਫਰੀਦਕੋਟ 27 ਅਗਸਤ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਸੰਤ ਸਮਾਜ ਪਿੰਡ ਪੱਕਾ ਜ਼ਿਲਾ ਫਰੀਦਕੋਟ ਵੱਲੋਂ ਸੰਤ ਬਾਬਾ ਮਨਪ੍ਰੀਤ ਸਿੰਘ ਖਾਲਸਾ ਜੱਥੇਦਾਰ ਲਖਵੀਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੂੰ ਦਿੱਤਾ ਗਿਆ । ਜਿਸ ਵਿੱਚ ਉਹਨਾਂ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਅੱਜਕਲ੍ਹ ਸੋਸ਼ਲ ਨੈੱਟਵਰਕਿੰਗ ਤੇ ਆਈ ਈ ਐਪ ਚੱਲ ਰਹੀ ਹੈ ਅਤੇ ਇਸ ਜ਼ਰੀਏ ਕੁੱਝ ਸ਼ਰਾਰਤੀ ਅਨਸਰ ਧਰਮ ਗੁਰੂਆਂ ਤੇ ਸਿੱਖ ਯੋਧਿਆਂ ਭਗਤਾਂ,ਅਤੇ ਧਾਰਮਿਕ ਸਥਾਨਾਂ ਜਿਵੇਂ ਕਿ ਗੁਰੂ ਨਾਨਕ ਦੇਵ ਜੀ,ਬਾਬਾ ਦੀਪ ਅਤੇ ਹੋਰ ਗੁਰੂਆਂ ਤੋਂ ਇਲਾਵਾਂ ਧਾਰਮਿਕ ਸਥਾਨਾਂ ਨਾਲ ਛੇੜ ਛਾੜ ਕਰਕੇ ਇਸ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਸੋ, ਇਹ ਐਪ ਆਉਣ ਵਾਲੇ ਸਮੇਂ ਵਿੱਚ ਇੱਕ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਆਉਣ ਵਾਲੇ ਸਮੇਂ ਵਿੱਚ ਇਹ ਫਿਰਕਾਪ੍ਰਸਤ ਗਲਤ ਅਨਸਰ ਇਸ ਐਪ ਦੀ ਗਲਤ ਵਰਤੋਂ ਕਰਕੇ ਧਰਮ ਦੇ ਨਾਮ ਤੇ ਲੋਕਾਂ ਵਿਚ ਨਫ਼ਰਤ ਫੈਲਾ ਕੇ ਆਪਸੀ ਭਾਈਚਾਰਕ ਸਾਂਝ ਖ਼ਤਮ ਕਰਕੇ ਫਿਰਕੂ ਜੰਗ ਵੀ ਛੇੜ ਸਕਦੇ ਹਨ। ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਗਰ ਸਰਕਾਰ ਨੇ ਇਹ ਆਈ ਈ ਐਪ ਬੰਦ ਨਾ ਕੀਤੀ ਤਾਂ ਇੰਟਰਨੈਸ਼ਨਲ ਖ਼ਾਲਸਾ ਸਮਾਜ ਫ਼ਰੀਦਕੋਟ ਦੇ ਘੰਟਾਂ ਘਰ ਚੌਕ ਵਿੱਚ 6.9.25 ਤੋਂ ਲੜੀਵਾਰ ਭੁੱਖ ਹੜਤਾਲ ਅਰੰਭ ਕੀਤੀ ਜਾਵੇਗੀ।
