
ਕੋਟਕਪੂਰਾ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਹੜਾਂ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਤੋਂ ਸੀਨੀਅਰ ਆਗੂ ਹਰਦੀਪ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਗਹਿਰੀ ਚਿੰਤਾ ‘ਤੇ ਡੂੰਘੀ ਚਿੰਤਾ ਜਾਹਰ ਕੀਤੀ ਹੈ। ਸ਼੍ਰੀ ਹਰਦੀਪ ਸ਼ਰਮਾ ਨੇ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਹੇ ਪਰਮਾਤਮਾ ਹੜਾਂ ਦੀ ਮਾਰ ਹੇਠ ਆਏ ਹਰ ਇੱਕ ਜੀਵ ਜੰਤੂ ਪੁਰਾਣੀ ਹਰ ਇਨਸਾਨ ਅਤੇ ਉਸਦੇ ਪਾਲਤੂ ਜਾਨਵਰਾਂ ਦੀ ਰੱਖਿਆ ਆਪ ਕਰਨਾ ਸਭ ਦੇ ਅੰਗ ਸੰਗ ਸਹਾਈ ਹੋਣਾ ਅਤੇ ਹੋਰਨਾਂ ਸਾਥੀਆਂ ਨੂੰ ਅਜਿਹੇ ਨੁਕਸਾਨ ਤੋਂ ਬਚਾਉਣਾ। ਉਹਨਾਂ ਕਿਹਾ ਕਿ ਇਹ ਕੁਦਰਤ ਦਾ ਕਹਿਰ ਹੈ ਹੜ ਵਰਗੀ ਸਥਿਤੀ ਹੁੰਦੀ ਤਾਂ ਹਰ ਵਾਰ ਹੈ ਪਰ ਇਸ ਵਾਰ ਤਾਂ ਬਰਸਾਤਾਂ ਹੱਦ ਪਾਰ ਕਰ ਗਈਆਂ ਹਨ । ਬਹੁਤ ਸਾਰੇ ਲੋਕਾਂ ਦੇ ਘਰ ਢਹਿ ਗਏ ਹਨ ਫਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ, ਪਸ਼ੂਆਂ ਜਾਨਵਰਾਂ ਨੂੰ ਮੌਤ ਦਾ ਮੂੰਹ ਦੇਖਣਾ ਪਿਆ ਹੈ, ਅਨੇਕਾਂ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਦੂਰ ਦੁਰਾਡੇ ਰਿਸ਼ਤੇਦਾਰਾਂ ਵਿੱਚ ਪਨਾਹ ਲੈਣੀ ਪਈ ਹੈ, ਘਰਾਂ ਦੇ ਘਰ ਉੱਜੜ ਗਏ ਹਨ, ਬਹੁਤ ਸਾਰੇ ਵਪਾਰੀ ਵਰਗ ਨੂੰ ਅਤੇ ਖਾਸ ਕਰ ਕਿਸਾਨੀ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ, ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਕਈ ਵਰਕਰ ਆਪਣੇ ਆਪਣੇ ਹਲਕਿਆਂ ਵਿੱਚ ਮਜਬੂਰ ਲੋਕਾਂ ਦੀ ਮਦਦ ਲਈ ਪਹੁੰਚ ਰਹੇ ਹਨ ਪਰ ਅਸੀਂ ਵੀ ਇੱਕ ਵੱਡੀ ਟੀਮ ਇਕੱਠੀ ਕਰਕੇ ਜਲਦ ਹੜ ਪੀੜਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਜਾਵਾਂਗੇ। ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹਾ ਮਾੜਾ ਸਮਾਂ ਕਦੋਂ ਵੀ ਕਿਸੇ ਉੱਪਰ ਵੀ ਆ ਸਕਦਾ ਹੈ, ਸੋ ਸਾਰੇ ਹੀ ਭੈਣ ਭਰਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਥੋੜੇ ਚੋਂ ਥੋੜਾ, ਬਹੁਤੇ ਚੋਂ ਬਹੁਤਾ ਜਿਨਾਂ ਵੀ ਯੋਗਦਾਨ ਇਸ ਪੀੜਿਤ ਪਰਿਵਾਰਾਂ ਲਈ ਇਨਾ ਹੜ ਮਾਰੂ ਇਲਾਕਿਆਂ ਲਈ ਕਰ ਸਕਦੇ ਹਨ, ਉਨਾਂ ਯੋਗਦਾਨ ਜਰੂਰ ਦੇਣ ਤਾਂ ਕਿ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੇ ਜਖਮਾਂ ਤੇ ਮਲਮ ਲਾਈ ਜਾ ਸਕੇ। ਨੌਜਵਾਨ ਮੁੰਡਿਆਂ ਅਤੇ ਵੱਖ ਵੱਖ ਕਲੱਬਾਂ ਦੇ ਪ੍ਰਧਾਨਾਂ ਨੂੰ ਅਪੀਲ ਕਰਦੇ ਹੋਏ ਸ਼੍ਰੀ ਹਰਦੀਪ ਸ਼ਰਮਾ ਨੇ ਕਿਹਾ ਕਿ ਵੱਧ ਤੋਂ ਵੱਧ ਸਾਥੀ ਇਕੱਠੇ ਹੋ ਕੇ ਹੜ ਪੀੜਤ ਲੋਕਾਂ ਦੀ ਮਦਦ ਲਈ ਇਨਾ ਇਲਾਕਿਆਂ ਵਿੱਚ ਪਹੁੰਚਣ ਤਾਂ ਕਿ ਉਹਨਾਂ ਨੂੰ ਕੁਝ ਰਾਹਤ ਪਹੁੰਚਾਈ ਜਾ ਸਕੇ, ਜਿੰਨੀ ਵੀ ਹੋ ਸਕਦੀ ਹੈ, ਰਾਹਤ ਸਮੱਗਰੀ ਵੀ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇ। ਉਨਾਂ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਲ ਅਸੀਂ ਪਹਿਲਾਂ ਵੀ ਗੁਹਾਰ ਲਗਾ ਚੁੱਕੇ ਹਾਂ ਇੱਕ ਵਾਰ ਫਿਰ ਲਿਖਤੀ ਚਿੱਠੀਆਂ ਕੇਂਦਰ ਗੌਰਮੈਂਟ ਨੂੰ ਭੇਜ ਰਹੇ ਹਾਂ ਤਾਂ ਕਿ ਪੰਜਾਬ ਦੇ ਉੱਪਰ ਆਈ ਇਸ ਆਫਤ ਦਾ ਬਣਦਾ ਮੁਆਵਜ਼ਾ ਲੋਕਾਂ ਨੂੰ ਜਲਦ ਤੋਂ ਜਲਦ ਮਿਲ ਸਕੇ। ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਵੱਲੋਂ ਪਠਾਨਕੋਟ ਹਲਕੇ ਦੇ ਹੜ ਪੀੜਤ ਇਲਾਕਿਆਂ ਲਈ ਪਹਿਲਾਂ ਹੀ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੀ ਹੋਰ ਵੀ ਸਹੂਲਤ ਇੰਨਾ ਮਜਬੂਰ ਲੋਕਾਂ ਲਈ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋਏ ਉਹਨਾਂ ਕਿਹਾ ਕਿ ਪਿਛਲੇ ਕਿੰਨੇ ਦਿਨਾਂ ਤੋਂ ਇਹ ਸਥਿਤੀ ਬਦਲ ਤੋਂ ਬਦਤਰ ਹੁੰਦੀ ਜਾ ਰਹੀ ਹੈ ਪਰ ਸਰਕਾਰ ਨੂੰ ਹਾਲੇ ਜਾਗ ਨਹੀਂ ਆਈ। ਪੰਜਾਬ ਸਰਕਾਰ ਨੇ ਪਿਛਲੇ ਕੁਝ ਦਿਨ ਪਹਿਲਾਂ ਇੱਕ ਹੈਲੀਕਾਪਟਰ ਰਾਸ਼ਨ ਵੰਡਣ ਲਈ ਦਿੱਤਾ ਅਤੇ ਸਿਰੋਂ ਪਾਣੀ ਲੰਘਣ ਮਗਰੋਂ ਹੁਣ ਇੱਕ ਰਾਹਤ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਹਾਲੇ ਤੱਕ ਕਾਗਜਾਂ ਤੱਕ ਹੀ ਸੀਮਤ ਹੈ। ਭਗਵੰਤ ਮਾਨ ਲੋਕਾਂ ਨੂੰ ਅਜਿਹੀ ਸਥਿਤੀ ਵਿੱਚ ਛੱਡ ਕੇ ਆਪ ਦੱਖਣ ਭਾਰਤ ਵਿਚ ਘੁੰਮਦੇ ਨਜ਼ਰ ਆਏ ਹਨ ਪਰ ਭਾਰਤੀ ਜਨਤਾ ਪਾਰਟੀ ਵੱਲ਼ੋਂ ਮੈਂ ਅਤੇ ਮੇਰੇ ਸਾਥੀ ਹਮੇਸ਼ਾ ਲੋਕ ਸੇਵਾ ਲਈ ਤਿਆਰ ਹਾਂ। ਇਸ ਮੌਕੇ ਸ੍ਰੀ ਹਰਦੀਪ ਸ਼ਰਮਾ ਨਾਲ ਅੰਮ੍ਰਿਤ ਲਾਲ ਸ਼ਰਮਾ ਪ੍ਰਧਾਨ ਬੁੱਧੀਜੀਵੀ ਸੈੱਲ, ਜਿਲਾ ਫਰੀਦਕੋਟ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਐਸ ਸੀ ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ, ਚਮਕੌਰ ਸਿੰਘ ਬਾਹਮਣਵਾਲਾ, ਪਵਨ ਕੁਮਾਰ ਸ਼ਰਮਾ ਅਤੇ ਕਈ ਹੋਰ ਸਾਥੀ ਹਾਜ਼ਰ ਸਨ।