ਫ਼ਰੀਦਕੋਟ, 2 ਸਤੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਆਏ ਹੜ੍ਹਾਂ ਨੇ ਜਿੱਥੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਬੇਜ਼ੁਬਾਨ ਪਸ਼ੂਆਂ ਦੀ ਜ਼ਿੰਦਗੀ ਵੀ ਖ਼ਤਰੇ ਵਿੱਚ ਹੈ। ਇਸ ਮੁਸੀਬਤ ਦੀ ਘੜੀ ਵਿੱਚ ਫ਼ਰੀਦਕੋਟ ਦੇ ਉਘੇ ਸਮਾਜ ਸੇਵੀ ਅਤੇ ਸੀਨੀਅਰ ਨੇਤਾ ਅਰਸ਼ ਸੱਚਰ ਨੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਫ਼ਿਰੋਜ਼ਪੁਰ ਬਾਰਡਰ ਖੇਤਰ ਵਿੱਚ ਹੜ੍ਹ ਪੀੜਤ ਪਸ਼ੂਆਂ ਦੀ ਖੁਰਾਕ ਲਈ ਮੱਕੀ ਦਾ ਅਚਾਰ ਭੇਜ ਕੇ ਇਕ ਵੱਡੀ ਸੇਵਾ ਨਿਭਾਈ।ਪ੍ਰੈਸ ਨਾਲ ਗੱਲਬਾਤ ਕਰਦਿਆਂ ਅਰਸ਼ ਸੱਚਰ ਨੇ ਕਿਹਾ ਕਿ ਪੰਜਾਬੀ ਭਾਈਚਾਰਾ ਹਮੇਸ਼ਾ ਸੰਕਟਾਂ ਵਿੱਚ ਅੱਗੇ ਵੱਧ ਕੇ ਸਹਾਇਤਾ ਕਰਦਾ ਆਇਆ ਹੈ। ਅੱਜ ਜਦੋਂ ਸਾਡੇ ਆਪਣੇ ਭਰਾਵਾਂ ਅਤੇ ਬੇਜ਼ੁਬਾਨ ਪਸ਼ੂ ਹੜ੍ਹ ਦੀ ਮਾਰ ਸਹਿ ਰਹੇ ਹਨ, ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
ਅਰਸ਼ ਸੱਚਰ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦਾ ਦੁੱਖ-ਸੁੱਖ ਸਾਂਝਾ ਕੀਤਾ ਅਤੇ ਯਕੀਨ ਦਿਵਾਇਆ ਕਿ ਪੰਜਾਬ ਭਰ ਦੇ ਲੋਕ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।