ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਾਸੀਆਂ ਨੂੰ ਅੱਜ ਹੜ੍ਹਾਂ ਦੀ ਭਾਰੀ ਮਾਰ ਝੱਲਣੀ ਪੈ ਰਹੀ ਹੈ ਅਤੇ ਹੜ੍ਹਾਂ ਨਾਲ ਜੋ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ, ਉਹ ਨਾ ਸਹਿਣਯੋਗ ਹੈ। ਹੜ੍ਹ ਪ੍ਰਭਾਵਿਤ ਭਰਵਾਂ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਹਰਪਾਲ ਸਿੰਘ ਢਿੱਲਵਾਂ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਮੈਂਬਰ ਪੰਜਾਬ ਸਟੇਟ ਫਾਰਮਜ਼ ਅਤੇ ਫ਼ਾਰਮ ਵਰਕਰ ਕਮਿਸ਼ਨ ਅਤੇ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਫ਼ਰੀਦਕੋਟ ਨੇ ਦਰਿਆਦਿਲੀ ਦਿਖਾਉਂਦਿਆਂ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਭਰਾਵਾਂ ਲਈ 40 ਵਿਘੇ ਜ਼ਮੀਨ ਸੂਰਤਗੜ੍ਹ (ਰਾਜਸਥਾਨ) ਵਿੱਚ ਹੈ ਅਤੇ ਉੱਥੇ ਰਹਿਣ ਲਈ ਛੋਟਾ ਜਿਹਾ ਘਰ ਵੀ ਹੈ। ਹੁਣ ਉੱਥੇ ਬਹੁਤ ਹੀ ਵਧੀਆ ਮੂੰਗਫ਼ਲੀ, ਮੋਠ ਅਤੇ ਗੁਆਰੇ ਦੀ ਫ਼ਸਲ ਖੜੀ ਹੈ। ਜਿਹੜੇ ਵੀ ਹੜ੍ਹ ਪ੍ਰਭਾਵਿਤ ਪਰਿਵਾਰ ਹਨ, ਆਪਣੇ ਪਸ਼ੂਆਂ ਸਮੇਤ ਉੱਥੇ ਰਹਿਣਾ ਚਾਹੁੰਦੇ ਹਨ ਤਾਂ ਰਹਿ ਸਕਦੇ ਹਨ। ਉਹਨਾਂ ਦੱਸਿਆ ਕਿ ਖੜੀ ਫ਼ਸਲ ਮੂੰਗਫ਼ਲੀ, ਮੋਠ ਅਤੇ ਗੁਆਰ ਨੂੰ ਵੱਢ ਕੇ ਆਪਣੇ ਪਸ਼ੂਆਂ ਨੂੰ ਪਾ ਸਕਦੇ ਹਨ ਅਤੇ ਪਸ਼ੂਆਂ ਦੀ ਜਾਨ ਬਚਾ ਸਕਦੇ ਹਨ। ਜਿੰਨ੍ਹਾਂ ਚਿਰ ਹੜ੍ਹਾਂ ਦੀ ਮਾਰ ਚੱਲ ਰਹੀ ਹੈ, ਉੱਥੇ ਰਹਿ ਸਕਦੇ ਹਨ।