ਫਰੀਦਕੋਟ, 3 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਮਾਤਾ ਵੈਸ਼ਨੋ ਦੇਵੀ ਅਤੇ ਮਨੀ ਮਹੇਸ਼ ਦੀਆਂ ਧਾਰਮਿਕ ਯਾਤਰਾਵਾਂ ਦੌਰਾਨ ਸ਼ਰਧਾਲੂਆਂ ਦੀਆਂ ਹੋਈਆਂ ਦਰਦਨਾਕ ਮੌਤਾਂ ਤੇ ਦੁੱਖ ਪ੍ਰਗਟਾਉਂਦੇ ਹੋਏ ਅੰਤਰ ਰਾਸ਼ਟਰੀ ਵੈਸ਼ ਮਹਾਂ ਸੰਮੇਲਨ ਦੇ ਪੰਜਾਬ ਸੂਬਾ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਗਲਾ ਅਤੇ ਕਾਰਜਕਾਰੀ ਕਮੇਟੀ ਵੱਲੋ ਸਰਧਾਲੂਆਂ ਦੀ ਹੋਈਆਂ ਦੁਖਦਾਈ ਮੌਤਾ ਅਤੇ ਪੰਜਾਬ ਦੇ ਬਹੁਤ ਸਾਰੇ ਜ਼ਿਲਿਆਂ ਵਿੱਚ ਹੜ ਆਉਣ ਕਾਰਨ ਹੋਈ ਤਬਾਹੀ ਨੂੰ ਵੇਖਦੇ ਹੋਏ ਪੰਜਾਬ ਵਿੱਚ ਕਿਤੇ ਵੀ ਮਹਾਰਾਜਾ ਅਗਰਸੈਨ ਜੈਅੰਤੀ ਤੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਨਾ ਮਨਾਉਣ ਦਾ ਫੈਸਲਾ ਕੀਤਾ ਹੈ । ਡਾ ਸੰਜੀਵ ਗੋਇਲ ਕਾਰਜਕਾਰੀ ਪ੍ਰਧਾਨ ਪੰਜਾਬ ਅਤੇ ਮਹਾਮੰਤਰੀ ਸ਼੍ਰੀ ਹਰਕੇਸ਼ ਮਿੱਤਲ ਨੇ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਜਿਲਾ ਪ੍ਰਭਾਰੀ ਅਤੇ ਜਿਲਾ ਪ੍ਰਧਾਨ ਆਪਣੇ ਆਪਣੇ ਜ਼ਿਲਿਆਂ ਵਿੱਚ ਇੰਨਾ ਮ੍ਰਿਤਕ ਲੋਗਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਵਾਸਤੇ ਧਾਰਮਿਕ ਸਥਾਨਾਂ ਤੇ ਜਾ ਕੇ ਹਵਨ ਅਤੇ ਪੂਜਾ ਪਾਠ ਕਰਨ । ਮਾਝਾ ਅਤੇ ਦੋਆਬਾ ਦੇ ਪ੍ਰਭਾਰੀ ਹੀਰਾ ਮਨੀ ਅਗਰਵਾਲ ਨੇ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਸ਼੍ਰੀ ਅਸ਼ੋਕ ਅਗਰਵਾਲ ਨਾਲ ਵਿਚਾਰ ਕਰਨ ਉਪਰਾਂਤ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਤੇ ਹੋਣ ਵਾਲੇ ਸਮੂਹ ਪ੍ਰੋਗਰਾਮ ਅਤੇ ਸਮੂਹਿਕ ਸਮੱਗਮਾਂ ਨੂੰ ਰੱਦ ਕਰਨ ਦਾ ਫੈਸਲਾ ਕਬੀਲੇ ਤਾਰੀਫ਼ ਹੈ ।ਮਹਾਰਾਜਾ ਅਗਰਸੈਨ ਜੀ ਵੱਲੋਂ ਵੀ ਸਾਰਿਆ ਨੂੰ ਸਮਾਨਤਾ ਨਾਲ ਵੇਖਣ ਅਤੇ ਸਹਿਯੋਗ ਕਰਨ ਦਾ ਸੰਦੇਸ਼ ਦਿੱਤਾ ਸੀ। ਇਸ ਤਰਾ ਇਸ ਦੁੱਖ ਦੀ ਘੜੀ ਵਿੱਚ ਉਨਾ ਵਲੋ ਦਿਖਾਈ ਹੋਏ ਰਸਤੇ ਤੇ ਚਲਦੇ ਹੋਏ ਅਤੇ ਹਰ ਧਰਮ,ਜਾਤਪਾਤ ਤੋ ਉੱਪਰ ਉੱਠਕੇ ਮਾਨਵਤਾ ਦੀ ਸੇਵਾ ਕਰਨ ਦੇ ਉਦੇਸ਼ ਨਾਲ ਬਾਰ੍ਹ ਪੀੜਿਤਾ ਦੀ ਸੇਵਾ ਕਰਨੀ ਚਾਹੀਦੀ ਹੈ । ਸੰਸਥਾ ਦੇ ਚੇਅਰਮੈਨ ਸ਼੍ਰੀ ਘਣਸ਼ਾਮ ਕਾਂਸਲ, ਰਾਸ਼ਟਰੀ ਮੈਂਬਰ ਸ਼੍ਰੀ ਵਿਪਨ ਜੈਨ ਸ਼ਰਮਾ ਸਵੀਟਸ , ਸੁਸ਼ੀਲ ਬਾਂਸਲ ਗੌਲੜੀ, ਸੂਬਾ ਸਪੋਕਸਮੈਨ ਸ਼੍ਰੀ ਸੁਮੇਰ ਗਰਗ, ਸ਼ਾਮ ਲਾਲ ਜਿੰਦਲ ਗੰਗਾ, ਪ੍ਰੀਤਮ ਬਾਂਸਲ, ਅਤੇ ਇਸ ਸੰਸਥਾ ਦੇ ਪੰਜਾਬ ਸੂਬੇ ਦੀ ਸਾਰੇ ਕਾਰਜਕਾਰੀ ਮੈਂਬਰਾ ਨੇ ਪੰਜਾਬ ਦੀ ਸਾਰੀ ਅਗਰਵਾਲ ਸਭਾਵਾਂ ਨੂੰ ਇਸ ਬਾਰ ਜੈਅੰਤੀ ਨੂੰ ਸਰਵਜਨਿਕ ਨਾ ਮਨਾਉਣ ਦੀ ਅਪੀਲ ਕੀਤੀ ।