ਕੋਟਕਪੂਰਾ/ਬਾਜਾਖਾਨਾ, 5 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈਕਾ ਇੱਕ ਅਜਿਹੀ ਮਾਣਮੱਤੀ ਵਿਦਿਅਕ ਸੰਸਥਾ ਹੈ, ਜੋ ਹਰ ਖੇਤਰ ਵਿੱਚ ਪਹਿਲ ਕਦਮੀ ਦੇ ਆਧਾਰ ’ਤੇ ਕਦਮ ਵਧਾ ਰਹੀ ਹੈ। ਇਹ ਸੰਸਥਾ ਸਮੇਂ-ਸਮੇਂ ਉੱਤੇ ਸਮਾਜਸੇਵੀ ਕੰਮਾਂ ਲਈ ਵੀ ਹਮੇਸ਼ਾ ਤਤਪਰ ਰਹਿੰਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਚਾਰੇ ਪਾਸੇ ਹੜ੍ਹਾਂ ਦੇ ਕਾਰਨ ਮਾਰੂ ਸਥਿੱਤੀ ਬਣੀ ਹੋਈ ਹੈ ਅਤੇ ਸਾਡੇ ਸਾਰੇ ਪੰਜਾਬੀ ਭੈਣ-ਭਾਈ ਘਰੋ-ਬੇਘਰ ਹੋਏ ਪਏ ਹਨ। ਉਹਨਾਂ ਦੀ ਇਸ ਸਥਿੱਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਯੋਗਦਾਨ ਪਾਇਆ ਗਿਆ ਅਤੇ ਅਧਿਆਪਕਾਂ ਵੱਲੋ ਵੀ ਇੱਕ ਦਿਨ ਦੀ ਤਨਖਾਹ ਇਸ ਨੇਕ ਕੰਮ ਦੇ ਲੇਖੇ ਲਾਈ ਗਈ ਹੈ। ਮਾੜਾ ਸਮਾਂ ਹੈ, ਨਿੱਕਲ ਹੀ ਜਾਣਾ ਹੈ ਪਰ ਜੇਕਰ ਅਸੀਂ ਸਾਰੇ ਇੱਕਜੁੱਟ ਹੋ ਜਾਈਏ, ਤਾਂ ਇਹ ਸਮਾਂ ਸੌਖਾ ਲੰਘ ਜਾਣਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਅਤੇ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈਕਾ), ਹਰਗੁਰਪ੍ਰੀਤ ਸਿੰਘ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ਸ਼ੈਰੀ (ਵਾਈਸ ਚੇਅਰਮੈਨ) ਅਤੇ ਮੈਨੇਜਮੈਂਟ ਮੈਂਬਰ ਸਾਹਿਬਾਨ ਨੇ ਅਪੀਲ ਕੀਤੀ ਹੈ ਕਿ ਸਾਨੂੰ ਇਸ ਔਖੀ ਘੜੀ ਵਿੱਚ ਲੋਕਾ ਨੂੰ ਹੜ੍ਹ ਪੀੜਤਾਂ ਦੀ ਵੱਧ-ਚੜ੍ਹ ਕੇ ਸਹਾਇਤਾ ਕਰਨੀ ਚਾਹੀਦੀ ਹੈ।