880 ਪੇਟੀਆਂ ਨਜਾਇਜ ਸ਼ਰਾਬ ਨਾਲ ਭਰਿਆ ਕੈਂਟਰ ਕੀਤਾ ਬਰਾਮਦ
ਕੁੱਲ 8244 ਬੋਤਲਾਂ ਅਤੇ 9264 ਪਊਏ ਅੰਗਰੇਜੀ ਸ਼ਰਾਬ ਦੇ ਕੀਤੇ ਬਰਾਮਦ
ਦੋਸ਼ੀ ਵੱਲੋਂ ਸ਼ਰਾਬ ਤਸਕਰੀ ਲਈ ਵਰਤਿਆ ਕੈਂਟਰ ਵੀ ਲਿਆ ਗਿਆ ਕਬਜੇ ਵਿੱਚ
ਕੋਟਕਪੂਰਾ, 6 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਇੱਕ ਸਖਤ ਅਤੇ ਨਿਰਨਾਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਤਹਿਤ ਸੰਦੀਪ ਕੁਮਾਰ ਐਸ.ਪੀ. (ਇਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਜਤਿੰਦਰ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਐਕਸਾਈਜ ਵਿਭਾਗ ਨਾਲ ਕੀਤੇ ਸਾਂਝੇ ਆਪਰੇਸ਼ਨ ਦੌਰਾਨ 01 ਸ਼ਰਾਬ ਤਸਕਰ ਨੂੰ 880 ਪੇਟੀਆਂ ਨਜਾਇਜ ਸ਼ਰਾਬ ਨਾਲ ਭਰੇ ਇੱਕ ਕੈਟਰ ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਹਨੂੰਮਾਨ ਰਾਮ ਪੁੱਤਰ ਸ਼ੰਕਰ ਰਾਮ ਵਜੋ ਹੋਈ ਹੈ, ਜੋ ਕਿ ਰਾਜਸਥਾਨ ਦੇ ਬਾੜਮੇੜ ਜਿਲ੍ਹੇ ਦੇ ਮਿੱਠੜਾ ਖੁਰਦ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਪਾਸੋ ਸ਼ਰਾਬ ਦੀਆਂ 880 ਪੇਟੀਆਂ ਜਿਹਨਾ ਵਿੱਚ ਕੁੱਲ 8244 ਬੋਤਲਾ ਅਤੇ 9264 ਪਊਏ ਅੰਗਰੇਜੀ ਸ਼ਰਾਬ ਦੇ ਬਰਾਮਦ ਕੀਤੇ ਗਏ ਹਨ। ਇਸ ਤੋ ਇਲਾਵਾ ਪੁਲਿਸ ਟੀਮਾ ਵੱਲੋਂ ਦੋਸ਼ੀ ਵੱਲੋ ਸਰਾਬ ਤਸਕਰੀ ਲਈ ਕੈਟਰ ਨੰਬਰੀ ਜੀ.ਜੇ. 01 ਐੱਲ.ਟੀ. 6968 ਵੀ ਕਬਜੇ ਵਿੱਚ ਲਿਆ ਗਿਆ ਹੈ। ਕਾਰਵਾਈ ਦੇ ਵੇਰਵਿਆ ਮੁਤਾਬਿਕ ਮਿਤੀ 03 ਅਤੇ 04 ਸਤੰਬਰ ਦੀ ਦਰਮਿਆਨੀ ਰਾਤ ਨੂੰ ਐਕਸਾਈਜ ਵਿਭਾਗ ਦੀ ਟੀਮ ਐਕਸਾਈਜ ਇੰਸਪੈਕਟਰ ਰਮਨਦੀਪ ਸਿੰਘ, ਐਕਸਾਈਜ ਇੰਸਪੈਕਟਰ ਪ੍ਰਤੀਕ ਗੁਪਤਾ ਅਤੇ ਐਕਸਾਈਜ ਇੰਸਪੈਕਟਰ ਪ੍ਰਤੀਕ ਗੁਪਤਾ ਆਪਣੀ ਪੁਲਿਸ ਪਾਰਟੀ ਸਮੇਤ ਪੰਜਗਰਾਈ ਕਲਾ ਤੋ ਬਾਘਾਪੁਰਾਣਾ ਰੋਡ ਪਰ ਮੌਜੂਦ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਕਿ ਦੋਸ਼ੀ ਹਨੂੰਮਾਨ ਰਾਮ ਇੱਕ ਲਾਲ ਰੰਗ ਦੇ ਕੈਟਰ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਲੈ ਕੇ ਆ ਰਿਹਾ ਹੈ ਅਤੇ ਜੇਕਰ ਉਸਦੀ ਚੈਕਿੰਗ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਜਿਸ ਦੀ ਤਫਤੀਸ਼ ਲਈ ਥਾਣਾ ਸਦਰ ਕੋਟਕਪੂਰਾ ਵਿੱਚ ਇਲਤਾਹ ਮਿਲਣ ’ਤੇ ਏਰੀਆ ਵਿੱਚ ਗਸ਼ਤ ਪਰ ਮੌਜੂਦ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਪੁਲਿਸ ਸਮੇਤ ਤੁਰਤ ਮੌਕਾ ਪਰ ਪੁੱਜੇ। ਜਿੰਨਾ ਵੱਲੋਂ ਮੌਕਾ ਪਰ ਪਹੁੰਚ ਕੇ ਕੈਟਰ ਦੀ ਤਲਾਸ਼ੀ ਕੀਤੀ ਤਾਂ ਕੈਟਰ ਵਿੱਚੋ ਕੁੱਲ 880 ਪੇਟੀਆਂ ਅੰਗਰੇਜੀ ਸ਼ਰਾਬ ਦੀਆਂ ਬਰਾਮਦ ਹੋਈਆ। ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਐਕਸਾਈਜ ਐਕਟ ਦੀ ਧਾਰਾ 61 ਤਹਿਤ ਮੁਕੱਦਮਾ ਨੰਬਰ 163 ਮਿਤੀ 04.09.2025 ਦਰਜ ਰਜਿਸਟਰ ਕਰਕੇ ਦੋਸੀ ਹਨੂੰਮਾਨ ਰਾਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਇਹ ਸ਼ਰਾਬ ਰਾਜਸਥਾਨ ਸਾਈਡ ਨੂੰ ਲੈ ਕੇ ਜਾ ਰਿਹਾ ਸੀ। ਜਿਸ ਦੀ ਕਿ ਗ੍ਰਿਫਤਾਰੀ ਨਾਲ ਫਰੀਦਕੋਟ ਪੁਲਿਸ ਇੱਕ ਵੱਡੇ ਸਰਾਬ ਤਸਕਰੀ ਦੇ ਕਾਰੋਬਾਰ ਨੂੰ ਰੋਕਣ ਵਿੱਚ ਸਫਲ ਹੋਈ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਰਿਮਾਡ ਹਾਸਿਲ ਕੀਤਾ ਜਾ ਚੁੱਕਾ ਹੈ। ਰਿਮਾਡ ਦੌਰਾਨ ਦੋਸ਼ੀ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿਥੋ ਲੈ ਕੇ ਆ ਰਿਹਾ ਸੀ ਅਤੇ ਕਿਥੇ ਅੱਗੇ ਸਪਲਾਈ ਕਰਨੀ ਸੀ। ਫ਼ਰੀਦਕੋਟ ਪੁਲਿਸ ਨਸ਼ੇ ਤਸਕਰੀ ਖਿਲਾਫ਼ ਜ਼ੀਰੋ ਟੋਲਰੇਂਸ ਨੀਤੀ ’ਤੇ ਕੰਮ ਕਰ ਰਹੀ ਹੈ ਅਤੇ ਅਜਿਹੀ ਕਿਸੇ ਵੀ ਗਤਿਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕਿਸੇ ਨਗਰਿਕ ਕੋਲ ਨਸ਼ਾ ਤਸਕਰੀ ਜਾਂ ਨਜਾਇਜ਼ ਗਤਿਵਿਧੀਆਂ ਸਬੰਧੀ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਆਪਣੇ ਨਜਦੀਕੀ ਪੁਲਿਸ ਸਟੇਸ਼ਨ ਜਾਂ 112 ’ਤੇ ਸੰਪਰਕ ਕਰ ਸਕਦੇ ਹਨ। ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।