ਫਰੀਦਕੋਟ, 6 ਸਤੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਇੰਟਰਨੈਸ਼ਨਲ ਦੀ ਸ਼ਾਖਾ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਅੱਜ ਅਧਿਆਪਕ ਦਿਵਸ-2025 ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬਿਰਗੇਡੀਅਰ ਸੌਰਵ ਭੱਟ ਸਟੇਸ਼ਨ ਕਮਾਂਡਰ ਫ਼ਰੀਦਕੋਟ ਸ਼ਾਮਲ ਹੋਏ। ਸਮਾਗਮ ’ਚ ਸਤਿਕਾਰਤ ਮਹਿਮਾਨਾਂ ਵਜੋਂ ਕਰਨਲ ਅਮਰਪ੍ਰੀਤ ਸਿੰਘ ਗਿੱਲ, ਮਿਸਟਰ ਪਾਰਥ ਭੱਟ ਸ਼ੋਸ਼ਲ ਰਿਫ਼ੋਰਮਰ, ਕੈਪਟਨ ਸਚਿਨ ਕੁਮਾਰ ਸ਼ਾਮਲ ਹੋਏ। ਸਨਮਾਨ ਸਮਾਗਮ ’ਚ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫ਼ਰੀਦਕੋਟ, ਐਕਸੀਅਨ ਰਾਕੇਸ਼ ਕੰਬੋਜ਼ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ, ਪ੍ਰੋਜੈਕਟ ਚੇਅਰਮੈਨ ਪ੍ਰਿੰਸੀਪਲ ਡਾ.ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਸਕੱਤਰ ਐਡਵੋਕੇਟ ਦਿਲਦੀਪ ਸਿੰਘ ਪਟੇਲ, ਸੀਨੀਅਰ ਕਲੱਬ ਲੀਡਰ ਡਾ. ਸੰਜੀਵ ਗੋਇਲ ਮੈਨੇਜਿੰਗ ਡਾਇਰੈਕਟਰ ਮਧੂ ਨਰਸਿੰਗ ਹੋਮ-ਚੰਡੀਗੜ੍ਹ ਅੱਖਾਂ ਦਾ ਹਸਪਤਾਲ, ਡਾ. ਐਸ.ਐਸ. ਬਰਾੜ ਮੈਨੇਜਿੰਗ ਡਾਇਰੈਕਟਰ ਬਰਾੜ ਹਸਪਤਾਲ ਫ਼ਰੀਦਕੋਟ, ਰਾਜੀਵ ਕੁਮਾਰ ਅਰੋੜਾ, ਰੋਹਿਤ ਅਰੋੜਾ ਪ੍ਰੋਪਰਾਈਟਰ ਏ.ਬੀ. ਬੁੱਕਸ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ’ਚ ਪੰਜਾਬ ਦੇ ਹੜ੍ਹ ਪੀਤੜਾਂ ਦੇ ਹਲਾਤ ਜਲਦ ਆਮ ਵਾਂਗ ਹੋਣ ਵਾਸਤੇ ਸਭ ਨੇ ਮਿਲ ਕੇ ਅਰਦਾਸ ਕੀਤੀ। ਇਸ ਮੌਕੇ ਕਲੱਬ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਆਪੋ-ਆਪਣੀ ਸਮਰੱਥਾ ਅਨੁਸਾਰ ਸਹਾਇਤਾ ਕਰਨ ਵਾਸਤੇ ਕਾਰਜ ਕਰਨ ਦੀ ਅਪੀਲ ਕੀਤੀ ਗਈ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਸ਼ੋਸ਼ਲ ਰਿਫ਼ੋਰਮਰ ਮਿਸਟਰ ਪਾਰਥ ਭੱਟ ਨੇ ਸਿੱਖਿਆ ਦਾ ਉਦੇਸ਼ ਸਭ ਦਾ ਕਲਿਆਣ ਕਰਨਾ, ਵਾਤਾਵਰਨ ਦੀ ਸਿੱਖਿਆ ਵਿਸ਼ਿਆਂ ਤੇ ਬਹੁਤ ਸ਼ਾਨਦਾਰ ਪੀ.ਪੀ.ਟੀ. ਰਾਹੀਂ ਜਾਣਕਾਰੀ ਪ੍ਰਦਾਨ ਕੀਤੀ। ਮੁੱਖ ਮਹਿਮਾਨ ਕਰਨਲ ਬਿਰਗੇਡੀਅਰ ਸੌਰਵ ਭੱਟ ਨੇ ਕਿਹਾ ਹਰ ਮਹਾਨ ਇਨਸਾਨ ਦੀ ਜ਼ਿੰਦਗੀ ਨੂੰ ਬਣਾਉਣ ਦਾ ਸਿਹਰਾ ਉਸ ਦੇ ਅਧਿਆਪਕਾਂ ਦੇ ਸਿਰ ਹੁੰਦਾ ਹੈ। ਅਧਿਆਪਕ ਹਰ ਦੌਰ ’ਚ, ਹਰ ਚਣੌਤੀ ਨੂੰ ਸਵੀਕਾਰ ਕਰਕੇ ਆਪਣੀ ਵਿਦਿਆਰਥੀਆਂ ਨੂੰ ਸਫ਼ਲਤਾ ਦੀ ਮੰਜ਼ਿਲਾਂ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਵਿਦਿਆਰਥੀਆਂ ਦਾ ਭਾਰਤੀ ਫ਼ੌਜ ਅੰਦਰ ਕਰੀਅਰ ਬਣ ਸਬੰਧੀ ਵੀ ਜਾਣਕਾਰੀ ਦਿੰਦਿਆਂ ਕਿਹਾ ਸਾਨੂੰ ਸਭ ਨੂੰ ਮਿਲ ਕੇ ਵਿਦਿਆਰਥੀਆਂ ਦਾ ਅੱਗੇ ਵਧਣ ਦਾ ਹਰ ਸੁਪਨਾ ਪੂਰਾ ਕਰਨ ਵਾਸਤੇ ਸੁਹਿਦਰਤਾ ਨਾਲ ਯਤਨ ਕਰਨੇ ਚਾਹੀਦੇ ਹਨ। ਇਸ ਸਮੇਂ ਅੱਖਾਂ ਦੇ ਮਾਹਿਰ ਡਾ.ਸੰਜੀਵ ਗੋਇਲ ਨੇ ਆਪਣੀ ਨਿੱਜੀ ਅਨੁਭਵ ਦੱਸਦਿਆਂ ਕਿਹਾ ਹਰ ਦੌਰ ’ਚ ਸਾਨੂੰ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਸਾਨੂੰ ਕਦੇ ਵੀ ਬਦਲ ਨਹੀਂ ਮਿਲ ਸਕੇਗਾ। ਸਮਾਗਮ ਦੌਰਾਨ ਅਧਿਆਪਕਾਂ ਵੱਲੋਂ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਫ਼ਰੀਦਕੋਟ ਨੇ ਅਜੋਕੇ ਦੌਰ ’ਚ ਅਧਿਆਪਕ ਦੀ ਭੂਮਿਕਾ ’ਤੇ ਵਿਚਾਰ ਪੇਸ਼ ਕਰਦਿਆਂ ਕਲੱਬ ਦੇ ਇਸ ਖੂਬਸੂਰਤ ਉਪਰਾਲੇ ਲਈ ਸਮੂਹ ਕਲੱਬ ਅੁਹਦੇਦਾਰਾਂ-ਮੈਂਬਰਾਨ ਨੂੰ ਵਧਾਈ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਗਮ ਦੇ ਚੇਅਰਮੈਨ ਪ੍ਰਿੰਸੀਪਲ ਡਾ. ਐਸ.ਐਸ. ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਕਿਹਾ ਅਧਿਆਪਕ ਸਮਾਜ ਦਾ ਸਿਰਜਕ ਹੈ। ਉਹ ਹਮੇਸ਼ਾ ਸਮਾਜ ਨੂੰ ਨਵੇਂ ਰਾਹ ਵਿਖਾਉਂਦਾ ਹੈ। ਉਨ੍ਹਾਂ ਕਿਹਾ ਹਰ ਅਧਿਆਪਕ ਨੂੰ ਆਪਣੇ ਅਧਿਆਪਕ ਹੋਣ ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਅਧਿਆਪਕ ਦੀ ਮਹੱਤਤਾ ਸਬੰਧੀ ਉਦਹਾਰਣਾਂ ਦਿੰਦਿਆਂ ਅਧਿਆਪਕਾਂ ਅੰਦਰ ਅਧਿਆਪਨ ਪ੍ਰਭਾਵਸ਼ਾਲੀ ਬਣਾਉਣ ਤੇ ਸਮਾਜ ਦੇ ਕਲਿਆਣ ਲਈ ਨਵਾਂ ਜੋਸ਼ ਭਰਿਆ। ਕਲੱਬ ਦੇ ਸਟੇਟ ਐਵਾਰਡੀ ਪੀ.ਆਰ.ਓ. ਗੁਰਵਿੰਦਰ ਸਿੰਘ ਧੀਂਗੜਾ ਨੇ ਅਧਿਆਪਕ ਦਿਵਸ ਦੀ ਮਹੱਤਤਾ, ਅਧਿਆਪਨ ਨਾਲ ਜੁੜੀਆਂ ਕਥਾਵਾਂ, ਢੁੱਕਵੀਂ ਸ਼ੇਅਰੋ ਸ਼ਾਇਰੀ ਨਾਲ ਇਸ ਸਮਾਗਮ ਨੂੰ ਸ਼ੁਰੂ ਤੋਂ ਅੰਤ ਤੱਕ ਰੌਚਕ ਬਣਾਈ ਰੱਖਿਆ। ਇਸ ਮੌਕੇ ਸੇਵਾਮੁਕਤ ਅਧਿਆਪਕ ਵਿਸ਼ਵਜੀਤ ਸਿੰਘ ਡੇਜ਼ੀ ਨੇ ਸਮੇਂ ਦੀ ਨਜ਼ਾਕਤ ਸਮਝਦਿਆਂ ਹਿੰਦੀ ਗੀਤ ਗਾ ਕੇ ਸਭ ਨੂੰ ਦਾਦ ਦੇਣ ਲਈ ਮਜ਼ਬੂਰ ਕੀਤਾ। ਕਲੱਬ ਸਕੱਤਰ ਐਡਵੋਕੇਟ ਦਿਲਦੀਪ ਸਿੰਘ ਪਟੇਲ ਨੇ ਕਲੱਬ ਦੀ ਰਿਪੋਰਟ ਪੇਸ਼ ਕੀਤੀ। ਇਸ ਸਨਮਾਨ ਸਮਾਗਮ ਦੌਰਾਨ ਸਹਾਇਕ ਡਾਇਰੈਕਟਰ ਗੁਰਪ੍ਰੀਤ ਸਿੰਘ ਜੋਤੀ ਸਰਕਾਰੀ ਆਈ.ਟੀ.ਆਈ. ਫ਼ਰੀਦਕੋਟ, ਪ੍ਰਿੰਸੀਪਲ ਡਾ. ਐਸ.ਐਸ. ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਹੈਡ ਮਿਸਟਰੈਸ ਪਰਮਜੀਤ ਕੌਰ ਸਰਕਾਰੀ ਹਾਈ ਸਕੂਲ ਜਲਾਲੇਆਣਾ, ਡਾ. ਸ਼ਾਲਿਨੀ ਗਰਗ ਹੈਡ ਆਫ਼ ਡਿਪਾਰਟਮੈਂਟ ਅੰਗਰੇਜ਼ੀ ਵਿਭਾਗ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ, ਡਾ. ਅਨੀਤਾ ਕੱਕੜ ਪ੍ਰੋਫ਼ੈਸਰ ਦਸਮੇਸ਼ ਡੈਂਟਲ ਕਾਲਜ, ਜਸਬੀਰ ਸਿੰਘ ਜੱਸੀ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਪੱਕਾ, ਰਵਿੰਦਰ ਕੌਰ ਹਿੰਦੀ ਮਿਸਟਰੈਸ ਸਰਕਾਰੀ ਮਿਡਲ ਸਕੂਲ ਬੇਸਿਕ ਫ਼ਰੀਦਕੋਟ, ਇੰਦੂ ਦੇਵਗਣ ਹਿੰਦੀ ਮਿਸਟਰੈਸ ਸਰਕਾਰੀ ਸੀ.ਸੈ. ਸਕੂਲ ਸ਼ੇਰ ਸਿੰਘ ਵਾਲਾ, ਅਲਕਾ ਰਾਣੀ ਪ੍ਰਾਇਮਰੀ ਅਧਿਆਪਿਕਾ ਸਰਕਾਰੀ ਪ੍ਰਾਇਮਰੀ ਸਕੂਲ ਘੁਗਿਆਣਾ, ਈਸ਼ਾ ਸੁਖੀਜਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਸੀਮਾ ਸ਼ਰਮਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਅੰਮ੍ਰਿਤਪਾਲ ਕੌਰ ਖੋਸਾ, ਮੀਨਾਕਸ਼ੀ ਗਰਗ ਹੈਡ ਆਫ਼ ਸਟੈਮ, ਰਮਨਦੀਪ ਕੌਰ ਖਹਿਰਾ ਪੰਜਾਬੀ ਅਧਿਆਪਕਾ, ਗਨੀਆ ਗੋਇਲ ਏ.ਆਈ. ਐਜੂਕੇਟਰ, ਕੁਮਦ ਗਰਗ ਕੋਆਰਡੀਨੇਟਰ ਪ੍ਰਾਇਮਰੀ ਵਿੰਗ, ਹਰਜਿੰਦਰ ਕੌਰ ਪ੍ਰਾਇਮਰੀ ਅਧਿਆਪਿਕਾ, ਕਰਮਜੀਤ ਕੌਰ, ਸੇਵਾ ਮੁਕਤ ਅਧਿਆਪਕਾਂ ’ਚ ਬਿੰਦਰਪਾਲ ਕੌਰ ਸਾਇੰਸ ਮਿਸਟੈਸ, ਵਿਸ਼ਵਜੀਤ ਸਿੰਘ ਡੇਜ਼ੀ ਐਸ.ਐਸ. ਮਾਸਟਰ, ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧੀਂਗੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਸਫ਼ਲਤਾ ਵਾਸਤੇ ਡਾ. ਗੁਰਸਵੇਕ ਸਿੰਘ, ਸਵਰਨਜੀਤ ਸਿੰਘ ਗਿੱਲ, ਡਾ. ਹਰਜਿੰਦਰ ਸਿੰਘ ਖੋਸਾ, ਬਲਦੇਵ ਤੇਰੀਆ, ਡਾ. ਜਗਰਾਜ ਸਿੰਘ, ਰਵੀ ਸੇਠੀ, ਯੁਗੇਸ਼ ਗਰਗ, ਡਾ. ਵਿਕਾਸ ਜਿੰਦਲ, ਐਡਵੋਕੇਟ ਗਗਨ ਸੁਖੀਜਾ, ਹਰਿੰਦਰ ਦੂਆ, ਵਿਸ਼ਾਲ ਸ਼ਰਮਾ, ਸਮੇਸ਼ਰ ਸਿੰਘ, ਵਿਨੋਦ ਮਿੱਤਲ, ਰਾਜੇਸ਼ ਧੀਂਗੜਾ ਨੇ ਸਮਾਗਮ ਦੀ ਸਫ਼ਲਤਾ ਵਾਸਤੇ ਅਹਿਮ ਭੂਮਿਕਾ ਅਦਾ ਕੀਤੀ।